ਉਹ ਸਾਬਕਾ IPS ਜੋ ਚੋਣਾਂ ‘ਚ ਖਾਲਿਸਤਾਨੀਆਂ ਦਾ ਬਣਿਆ ‘ਸਰਦਾਰ’, ਅੰਮ੍ਰਿਤਪਾਲ ਲਈ ਬੁਲੰਦ ਕਰ ਰਿਹਾ ਆਵਾਜ਼

Updated On: 

14 May 2024 19:04 PM

Simranjit Singh Maan: ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਚਰਚਾ 'ਚ ਹੈ। ਇਸ ਸੀਟ ਤੋਂ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਉਹ ਆਜ਼ਾਦ ਲੜ ਰਿਹਾ ਹੈ। ਅੰਮ੍ਰਿਤਪਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਜਦੋਂ ਉਸ ਨੇ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕੀਤਾ ਤਾਂ ਇਹ ਸੀਟ ਹਾਟ ਸੀਟ ਬਣ ਗਈ। ਲੋਕ ਇਸ ਹਲਕੇ ਦੇ ਇਤਿਹਾਸ ਦੀ ਪੜਤਾਲ ਕਰਨ ਲੱਗੇ। 1989 ਵਿੱਚ ਵੀ ਇੱਥੋਂ ਦੇ ਲੋਕਾਂ ਨੇ ਖਾਲਿਸਤਾਨ ਸਮਰਥਕਾਂ ਨੂੰ ਲੋਕ ਸਭਾ ਵਿੱਚ ਭੇਜਿਆ ਸੀ। ਹਾਲਾਂਕਿ ਉਸ ਸਮੇਂ ਇਹ ਸੀਟ ਤਰਨਤਾਰਨ ਦੇ ਨਾਂ ਨਾਲ ਜਾਣੀ ਜਾਂਦੀ ਸੀ।

ਉਹ ਸਾਬਕਾ IPS ਜੋ ਚੋਣਾਂ ਚ ਖਾਲਿਸਤਾਨੀਆਂ ਦਾ ਬਣਿਆ ਸਰਦਾਰ, ਅੰਮ੍ਰਿਤਪਾਲ ਲਈ ਬੁਲੰਦ ਕਰ ਰਿਹਾ ਆਵਾਜ਼

ਸਿਮਰਨਜੀਤ ਸਿੰਘ ਮਾਨ

Follow Us On

ਅੰਮ੍ਰਿਤਪਾਲ ਜਿਸ ਖਡੂਰ ਸਾਹਿਬ ਸੀਟ ਤੋਂ ਵੀ ਚੋਣ ਲੜ ਰਿਹਾ ਹੈ, ਇਥੋਂ ਕਦੇ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਚੁੱਕੇ ਹਨ। 1989 ਵਿੱਚ ਉਹ ਇੱਥੋਂ ਜਿੱਤ ਕੇ ਸੰਸਦ ਵਿੱਚ ਪਹੁੰਚੇ ਸਨ। ਹਾਲਾਂਕਿ ਉਸ ਸਮੇਂ ਇਸ ਸੀਟ ਨੂੰ ਤਰਨਤਾਰਨ ਵਜੋਂ ਜਾਣਿਆ ਜਾਂਦਾ ਸੀ, ਸਿਮਰਨਜੀਤ ਸਿੰਘ ਮਾਨ ਆਈਪੀਐਸ ਰਹਿ ਚੁੱਕੇ ਹਨ। ਉਹ ਅਜੇ ਵੀ ਐਮਪੀ ਹਨ। ਉਹ 2022 ਵਿੱਚ ਸੰਗਰੂਰ ਵਿੱਚ ਹੋਈ ਉਪ ਚੋਣ ਜਿੱਤ ਗਏ ਸਨ। ਸਿਮਰਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਹਨ। ਉਹ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹ 1989 ਵਿੱਚ ਤਰਨਤਾਰਨ ਤੋਂ ਜਿੱਤ ਕੇ ਪਹਿਲੀ ਵਾਰ ਲੋਕ ਸਭਾ ਵਿੱਚ ਪੁੱਜੇ ਸਨ। ਇਸ ਤੋਂ ਬਾਅਦ ਉਹ ਦੋ ਵਾਰ ਸੰਗਰੂਰ ਤੋਂ ਜਿੱਤੇ। ਉਹ 1999-2004 ਤੱਕ ਇਸ ਸੀਟ ਤੋਂ ਸੰਸਦ ਮੈਂਬਰ ਰਹੇ। ਉਨ੍ਹਾਂ ਦੀ ਪਛਾਣ ਖਾਲਿਸਤਾਨ ਸਮਰਥਕ ਵਜੋਂ ਰਹੀ ਹੈ।

ਸਿਮਰਨਜੀਤ ਦੇ ਪਿਤਾ ਰਹਿ ਚੁੱਕੇ ਹਨ ਵਿਧਾਨ ਸਭਾ ਦੇ ਸਪੀਕਰ

20 ਮਈ 1945 ਨੂੰ ਸ਼ਿਮਲਾ ‘ਚ ਜਨਮੇ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਜੋਗਿੰਦਰ ਸਿੰਘ ਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਹਨ। 1967 ਵਿੱਚ ਸਿਮਰਨਜੀਤ ਸਿੰਘ ਨੇ ਭਾਰਤੀ ਪੁਲਿਸ ਸੇਵਾ ਵਿੱਚ ਭਰਤੀ ਹੋ ਕੇ ਪੰਜਾਬ ਕਾਡਰ ਪ੍ਰਾਪਤ ਕੀਤਾ। ਉਹ ਪੰਜਾਬ ਦੇ ਰਾਜਪਾਲ ਦੇ ਏਡੀਸੀ ਵੀ ਰਹਿ ਚੁੱਕੇ ਹਨ। ਸਿਮਰਨਜੀਤ ਸਿੰਘ ਮਾਨ ਲੁਧਿਆਣਾ ਦੇ ਏਐਸਪੀ, ਫਿਰੋਜ਼ਪੁਰ ਦੇ ਐਸਪੀ, ਫਰੀਦਕੋਟ ਦੇ ਐਸਐਸਪੀ ਰਹੇ ਹਨ। 1984 ਵਿੱਚ, ਉਨ੍ਹਾਂ ਨੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਪੁਲਿਸ ਸੇਵਾ ਤੋਂ ਅਸਤੀਫਾ ਦੇ ਦਿੱਤਾ।

ਸਿਮਰਨਜੀਤ ਸਿੰਘ ਮਾਨ ‘ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਵੀ ਆਰੋਪ ਲੱਗਿਆ ਸੀ। ਉਨ੍ਹਾਂ ਨੂੰ 29 ਨਵੰਬਰ 1984 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ 5 ਸਾਲ ਭਾਗਲਪੁਰ ਜੇਲ੍ਹ ਵਿੱਚ ਰਹੇ। ਉਨ੍ਹਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਆਪਣੀ ਪਹਿਲੀ ਚੋਣ ਜਿੱਤੀ ਸੀ। ਸਿਮਰਨਜੀਤ ਖਾਲਿਸਤਾਨ ਦੇ ਸਮਰਥਕ ਹਨ। ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅ) ਭਾਰਤ ਅਤੇ ਪਾਕਿਸਤਾਨ ਵਿਚਾਲੇ ਬਫਰ ਸਟੇਟ ਵਜੋਂ ਖਾਲਿਸਤਾਨ ਬਣਾਉਣ ਦੀ ਮੰਗ ਕਰਦੀ ਰਹੀ ਹੈ। ਸਿਮਰਨਜੀਤ ਸਿੰਘ ਦੀ ਪਾਰਟੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵਿਚਾਰਧਾਰਾ ਨੂੰ ਅੱਗੇ ਤੋਰਦੀ ਹੈ।

ਖਡੂਰ ਸਾਹਿਬ ਤੋਂ ਵਾਪਸ ਲਈ ਉਮੀਦਵਾਰੀ

ਸਿਮਰਨਜੀਤ ਸਿੰਘ ਨੇ ਇਸ ਚੋਣ ਵਿਚ ਅੰਮ੍ਰਿਤਪਾਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਖਡੂਰ ਸਾਹਿਬ ਤੋਂ ਵੀ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ। ਸਿਮਰਨਜੀਤ ਸਿੰਘ ਮਾਨ ਅਤੇ ਅੰਮ੍ਰਿਤਪਾਲ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ, ਪਰ ਉਹ ਉਸੇ ਸੰਵਿਧਾਨ ਤਹਿਤ ਚੋਣ ਲੜ ਰਹੇ ਹਨ। ਕੱਟੜਪੰਥੀ ਖਾਲਿਸਤਾਨੀ ਅਨਸਰਾਂ ਦੇ ਚੋਣ ਲੜਨ ਦੇ ਫੈਸਲੇ ਪਿੱਛੇ ਰਣਨੀਤੀ ਸਿਰਫ ਪਾਰਲੀਮੈਂਟ ਵਿਚ ਦਾਖਲ ਹੋਣ ਦੀ ਨਹੀਂ ਸਗੋਂ ਆਪਣੇ ਆਪ ਨੂੰ ਇਕਜੁੱਟ ਕਰਨ ਦੀ ਹੈ। ਖਡੂਰ ਸਾਹਿਬ ਵਿੱਚ ਕੱਟੜਪੰਥੀ ਸਿੱਖ ਵੋਟਾਂ ਨੂੰ ਇੱਕਜੁੱਟ ਕਰਨ ਲਈ ਸਾਰੇ ਖਾਲਿਸਤਾਨ ਸਮਰਥਕਾਂ ਨੇ ਹੱਥ ਮਿਲਾਇਆ ਹੈ ਅਤੇ ਸਿਮਰਨਜੀਤ ਸਿੰਘ ਮਾਨ ਵੱਖਵਾਦੀ ਧੜਿਆਂ ਨੂੰ ਇੱਕਜੁੱਟ ਕਰਨ ਲਈ ਯਤਨਸ਼ੀਲ ਹਨ।

ਇਹ ਵੀ ਪੜ੍ਹੋ – ਹੁਣ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਨਹੀਂ ਲੜੇਗਾ ਸ਼੍ਰੋਮਣੀ ਅਕਾਲੀ ਦਲ, ਜਾਣੋਂ ਕਾਰਨ

ਇਹ ਵੱਖਵਾਦੀ ਅਜ਼ਮਾ ਰਹੇ ਹਨ ਕਿਸਮਤ

ਸਿਮਰਨਜੀਤ ਸਿੰਘ ਮਾਨ ਅਤੇ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਸਮੇਤ ਅੱਠ ਵੱਖਵਾਦੀ ਲੋਕ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਿਨ੍ਹਾਂ ਵਿੱਚੋਂ ਦੋ ਕਰਨਾਲ ਅਤੇ ਕੁਰੂਕਸ਼ੇਤਰ ਤੋਂ ਚੋਣ ਲੜ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ 2022 ਵਿਚ ਸੰਗਰੂਰ ਲੋਕ ਸਭਾ ਉਪ ਚੋਣ ਵਿਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਖਾਲਿਸਤਾਨ ਸਮਰਥਕਾਂ ਦਾ ਮਨੋਬਲ ਵਧਾਇਆ ਹੈ।

ਸਿਮਰਨਜੀਤ ਮੈਦਾਨ ਵਿਚ ਇਕੱਲੇ ਨਹੀਂ ਹਨ । ਉਨ੍ਹਾਂ ਦੀ ਪਾਰਟੀ ਨੇ ਛੇ ਹੋਰ ਉਮੀਦਵਾਰ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਖੁਸ਼ਪਾਲ ਸਿੰਘ ਮਾਨ, ਬਲਦੇਵ ਸਿੰਘ ਗਗੜਾ, ਅੰਮ੍ਰਿਤਪਾਲ ਸਿੰਘ ਚੰਦੜ ਅਤੇ ਮੋਨਿੰਦਰਪਾਲ ਸਿੰਘ ਨੂੰ ਟਿਕਟਾਂ ਦਿੱਤੀਆਂ ਹਨ। ਕਰਨਾਲ ਅਤੇ ਕੁਰੂਕਸ਼ੇਤਰ ਤੋਂ ਹਰਜੀਤ ਸਿੰਘ ਵਿਰਕ ਅਤੇ ਖਜਾਨ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਫਰੀਦਕੋਟ ਵਿੱਚ ਇੱਕ ਹੋਰ ਖਾਲਿਸਤਾਨੀ ਸਮਰਥਕ ਸਰਬਜੀਤ ਸਿੰਘ ਦੀ ਉਮੀਦਵਾਰੀ ਵੀ ਦੇਖਣ ਨੂੰ ਮਿਲ ਰਹੀ ਹੈ।

Exit mobile version