ਹੁਣ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਨਹੀਂ ਲੜੇਗਾ ਸ਼੍ਰੋਮਣੀ ਅਕਾਲੀ ਦਲ, ਜਾਣੋਂ ਕਾਰਨ

Updated On: 

14 May 2024 16:02 PM

ਅਗਾਮੀ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਸੀਟ ਤੇ ਚੋਣ ਨਹੀਂ ਲੜੇਗਾ। ਹੁਣ ਮੁਕਾਬਲਾ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਵਿਚਾਲੇ ਹੋਵੇਗਾ। ਦਰਅਸਲ ਹਰਦੀਪ ਸਿੰਘ ਨੇ ਪਾਰਟੀ ਦੀ ਟਿਕਟ ਵਾਪਿਸ ਕਰਦਿਆਂ ਪਾਰਟੀ 'ਤੇ ਉਸ ਦਾ ਸਾਥ ਨਾ ਦੇਣ ਦਾ ਇਲਜ਼ਾਮ ਲਾਇਆ। ਉਨ੍ਹਾਂ ਨੇ ਚੋਣ ਲੜਨ ਤੋਂ ਪਹਿਲਾਂ ਪਾਰਟੀ ਤੋਂ ਸਹਿਯੋਗ ਮੰਗਿਆ ਸੀ। ਹਰਦੀਪ ਸਿੰਘ ਨੇ ਕਿਹਾ ਸੀ ਕਿ ਉਹ ਇੱਕ ਕਿਸਾਨ ਦਾ ਪੁੱਤਰ ਹੈ। ਉਹ ਚੰਡੀਗੜ੍ਹ ਵਿਚ ਇਕੱਲੇ ਚੋਣ ਨਹੀਂ ਲੜ ਸਕਦੇ।

ਹੁਣ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਨਹੀਂ ਲੜੇਗਾ ਸ਼੍ਰੋਮਣੀ ਅਕਾਲੀ ਦਲ, ਜਾਣੋਂ ਕਾਰਨ

ਸੁਖਬੀਰ ਸਿੰਘ ਬਾਦਲ (pic credit- social media/Shiromani Akali Dal)

Follow Us On

ਸ਼੍ਰੋਮਣੀ ਅਕਾਲੀ ਦਲ ਹੁਣ ਚੰਡੀਗੜ੍ਹ ਲੋਕ ਸਭਾ ਚੋਣਾਂ ਨਹੀਂ ਲੜੇਗਾ। ਚੰਡੀਗੜ੍ਹ ਤੋਂ ਹਰਦੀਪ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦੇ ਕੇ ਆਇਆ ਉਮੀਦਵਾਰ ਬਣਾਇਆ ਸੀ ਪਰ ਹਾਲ ਹੀ ਵਿੱਚ ਉਨ੍ਹਾਂ ਨੇ ਪਾਰਟੀ ਟਿਕਟ ਵਾਪਸ ਕਰ ਦਿੱਤੀ ਹੈ। ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੀਆਂ ਸਾਰੀਆਂ ਇਕਾਈਆਂ ਵੀ ਭੰਗ ਕਰ ਦਿੱਤੀਆਂ ਹਨ। ਇਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਚੰਡੀਗੜ੍ਹ ਵਿੱਚ ਕੋਈ ਲੀਡਰਸ਼ਿਪ ਨਹੀਂ ਹੈ। ਇਸ ਕਾਰਨ ਪਾਰਟੀ ਨੇ ਇਹ ਫੈਸਲਾ ਲਿਆ ਹੈ।

ਇਕਲੌਤੇ ਕੌਂਸਲਰ ਸਨ ਹਰਦੀਪ ਸਿੰਘ

ਚੰਡੀਗੜ੍ਹ ਦੇ 35 ਕੌਂਸਲਰਾਂ ਵਿੱਚੋਂ ਉਹ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਸਨ। ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ​​ਚਿਹਰਾ ਦੱਸਿਆ ਜਾ ਰਿਹਾ ਸੀ। ਕਿਉਂਕਿ ਉਹ ਪਿਛਲੇ ਤਿੰਨ ਵਾਰ ਕੌਂਸਲਰ ਦੀ ਚੋਣ ਜਿੱਤ ਚੁੱਕੇ ਹਨ।

ਪਰ ਹਰਦੀਪ ਸਿੰਘ ਨੇ ਪਾਰਟੀ ਦੀ ਟਿਕਟ ਵਾਪਿਸ ਕਰਦਿਆਂ ਪਾਰਟੀ ‘ਤੇ ਉਸ ਦਾ ਸਾਥ ਨਾ ਦੇਣ ਦਾ ਇਲਜ਼ਾਮ ਲਾਇਆ। ਉਨ੍ਹਾਂ ਨੇ ਚੋਣ ਲੜਨ ਤੋਂ ਪਹਿਲਾਂ ਪਾਰਟੀ ਤੋਂ ਸਹਿਯੋਗ ਮੰਗਿਆ ਸੀ। ਹਰਜੀਤ ਸਿੰਘ ਨੇ ਕਿਹਾ ਸੀ ਕਿ ਉਹ ਇੱਕ ਕਿਸਾਨ ਦਾ ਪੁੱਤਰ ਹੈ। ਉਹ ਚੰਡੀਗੜ੍ਹ ਵਿਚ ਇਕੱਲੇ ਚੋਣ ਨਹੀਂ ਲੜ ਸਕਦੇ। ਇਸ ਦੇ ਲਈ ਉਨ੍ਹਾਂ ਪਾਰਟੀ ਤੋਂ ਫੰਡ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਲੋੜ ਦੀ ਮੰਗ ਕੀਤੀ ਸੀ। ਪਰ ਪਾਰਟੀ ਵੱਲੋਂ ਅਜਿਹਾ ਨਹੀਂ ਕੀਤਾ ਗਿਆ।

ਹਰਜੀਤ ਕੌਰ ਨੂੰ ਵੀ ਕੱਢ ਦਿੱਤਾ ਗਿਆ

ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਚੰਡੀਗੜ੍ਹ ਦੀ ਮੇਅਰ ਰਹੀ ਹਰਜੀਤ ਕੌਰ ਨੂੰ ਵੀ ਹਾਲ ਹੀ ਵਿੱਚ ਸੰਜੇ ਟੰਡਨ ਦੀ ਹਮਾਇਤ ਕਰਨ ਦਾ ਇਲਜ਼ਾਮ ਲਾਉਂਦਿਆਂ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਪਰ ਹਰਜੀਤ ਕੌਰ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਨ। ਇਹ ਅੱਜ ਵੀ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ।

ਉਹ ਪਾਰਟੀ ਵੱਲੋਂ 2007 ਵਿੱਚ ਚੰਡੀਗੜ੍ਹ ਦੀ ਮੇਅਰ ਚੁਣੀ ਗਈ ਸੀ। ਉਹ ਚਾਰ ਵਾਰ ਕੌਂਸਲਰ ਅਤੇ ਦੋ ਵਾਰ ਮੇਅਰ ਰਹਿ ਚੁੱਕੀ ਹੈ। ਇੱਕ ਵਾਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਚੁਣੇ ਗਏ। ਉਹਨਾਂ ਨੇ ਕਿਹਾ ਕਿ ਉਹ ਬਿਨਾਂ ਕਿਸੇ ਲਾਲਚ ਦੇ ਧਾਰਮਿਕ ਸੋਚ ਰੱਖਦੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ।

Exit mobile version