ਮੋਦੀ ਕੈਬਨਿਟ ਦੇ ਇਨ੍ਹਾਂ ਮੰਤਰੀਆਂ ਕੋਲ ਕਿਹੜੀਆਂ-ਕਿਹੜੀਆਂ ਹਨ ਡਿਗਰੀਆਂ? ਜਾਣੋ | modi 3.0 government know the Educational Qualification of Central Ministers of cabinet know full detail in punjabi Punjabi news - TV9 Punjabi

Modi Govt 3.0 : ਮੋਦੀ ਕੈਬਨਿਟ ਦੇ ਇਨ੍ਹਾਂ ਮੰਤਰੀਆਂ ਕੋਲ ਕਿਹੜੀਆਂ-ਕਿਹੜੀਆਂ ਹਨ ਡਿਗਰੀਆਂ? ਜਾਣੋ

Updated On: 

12 Jun 2024 13:33 PM

Educational Qualification Of Modi Ministers: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਕੈਬਨਿਟ ਵਿੱਚ 72 ਨੇਤਾਵਾਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਸੰਸਦ ਮੈਂਬਰਾਂ ਵਿੱਚ ਪੜ੍ਹੇ-ਲਿਖੇ ਆਗੂ ਦੇ ਨਾਲ-ਨਾਲ ਤਜਰਬੇਕਾਰ ਆਗੂ ਵੀ ਸ਼ਾਮਲ ਹਨ। ਕਈ ਸੰਸਦ ਮੈਂਬਰਾਂ ਕੋਲ ਉੱਚ ਡਿਗਰੀਆਂ ਹਨ। ਆਓ ਜਾਣਦੇ ਹਾਂ ਨਵੀਂ ਸਰਕਾਰ 'ਚ ਕਿਹੜੇ-ਕਿਹੜੇ ਮੰਤਰੀ ਪੜ੍ਹੇ-ਲਿਖੇ ਹਨ...

Modi Govt 3.0 : ਮੋਦੀ ਕੈਬਨਿਟ ਦੇ ਇਨ੍ਹਾਂ ਮੰਤਰੀਆਂ ਕੋਲ ਕਿਹੜੀਆਂ-ਕਿਹੜੀਆਂ ਹਨ ਡਿਗਰੀਆਂ? ਜਾਣੋ

ਮੋਦੀ ਕੈਬਿਨੇਟ

Follow Us On

ਨਰੇਂਦਰ ਦਾਮੋਦਰ ਦਾਸ ਮੋਦੀ ਨੇ 9 ਜੂਨ, 2024 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਤੀਜੀ ਵਾਰ ਸਹੁੰ ਚੁੱਕੀ। ਪ੍ਰਧਾਨ ਮੰਤਰੀ ਦੇ ਨਾਲ ਲਗਭਗ 72 ਰਾਸ਼ਟਰੀ ਜਮਹੂਰੀ ਗਠਜੋੜ (NDA) ਦੇ ਸੰਸਦ ਮੈਂਬਰ ਮੰਤਰੀ ਮੰਡਲ ਵਿੱਚ ਸ਼ਾਮਲ ਸਨ। ਮੋਦੀ ਸਰਕਾਰ ਦਾ ਮੰਤਰੀ ਮੰਡਲ ਪੜ੍ਹਿਆ-ਲਿਖਿਆ ਅਤੇ ਵਿਭਿੰਨਤਾ ਵਾਲਾ ਹੈ, ਜਿਸ ਦੇ ਮੰਤਰੀਆਂ ਨੇ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਤੋਂ ਵਿਸ਼ੇਸ਼ ਡਿਗਰੀਆਂ ਲਈਆਂ ਹੋਈਆਂ ਹਨ। ਬਹੁਤ ਸਾਰੇ ਸੰਸਦ ਮੈਂਬਰ ਬਹੁਤ ਪੜ੍ਹੇ-ਲਿਖੇ ਅਤੇ ਤਜ਼ਰਬੇਕਾਰ ਹਨ। ਆਓ ਜਾਣਦੇ ਹਾਂ ਨਵੀਂ ਸਰਕਾਰ ਦੇ ਮੰਤਰੀ ਕਿੰਨੇ ਪੜ੍ਹੇ-ਲਿਖੇ ਹਨ…

ਰਾਜਨਾਥ ਸਿੰਘ

ਰਾਜਨਾਥ ਸਿੰਘ ਪੀਐਮ ਮੋਦੀ ਦੇ ਖਾਸ ਮੰਤਰੀਆਂ ਵਿੱਚੋਂ ਇੱਕ ਹਨ। ਉਨ੍ਹਾਂ ਨੂੰ ਰੱਖਿਆ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਹੈ। ਰਾਜਨਾਥ ਸਿੰਘ ਦਾ ਜਨਮ 10 ਜੁਲਾਈ 1951 ਨੂੰ ਭਭੁਆ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ ਵੀ ਇੱਥੋਂ ਹੀ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਗੋਰਖਪੁਰ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਰਾਜਨਾਥ ਸਿੰਘ ਭੌਤਿਕ ਵਿਗਿਆਨ ਵਿੱਚ ਪੋਸਟ ਗ੍ਰੈਜੂਏਟ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਕੇਬੀ ਪੋਸਟ ਗ੍ਰੈਜੂਏਟ ਕਾਲਜ, ਮਿਰਜ਼ਾਪੁਰ ਵਿੱਚ ਭੌਤਿਕ ਵਿਗਿਆਨ ਦੇ ਲੈਕਚਰਾਰ ਵੀ ਰਹਿ ਚੁੱਕੇ ਹਨ।

ਨਿਰਮਲਾ ਸੀਤਾਰਮਨ

ਮੋਦੀ ਸਰਕਾਰ ਵਿੱਚ ਵਿੱਤ ਮੰਤਰੀ ਰਹੀ ਨਿਰਮਲਾ ਸੀਤਾਰਮਨ ਦਾ ਜਨਮ 18 ਅਗਸਤ 1959 ਨੂੰ ਮਦੁਰਾਈ ਵਿੱਚ ਹੋਇਆ ਸੀ। ਉਨ੍ਹਾਂ ਨੇ ਸੀਤਾਲਕਸ਼ਮੀ ਰਾਮਾਸਵਾਮੀ ਕਾਲਜ, ਤਿਰੂਚਿਰਾਪੱਲੀ, ਤਾਮਿਲਨਾਡੂ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਤੋਂ ਐਮ.ਏ. ਇਕਨਾਮਿਕਸ, ਐਮਫਿਲ ਕੀਤੀ।

ਅਮਿਤ ਸ਼ਾਹ

ਅਮਿਤ ਸ਼ਾਹ ਨਰਿੰਦਰ ਮੋਦੀ ਦੇ ਵੱਡੇ ਮੰਤਰੀ ਹਨ। ਇਸ ਵਾਰ ਵੀ ਉਨ੍ਹਾਂ ਨੂੰ ਗ੍ਰਹਿ ਮੰਤਰੀ ਦਾ ਅਹੁਦਾ ਮਿਲਿਆ ਹੈ। ਸ਼ਾਹ ਦਾ ਜਨਮ 22 ਅਕਤੂਬਰ 1964 ਨੂੰ ਗਾਂਧੀਨਗਰ ਵਿੱਚ ਹੋਇਆ ਸੀ। ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਗਾਂਧੀਨਗਰ ਤੋਂ ਹੋਈ ਸੀ। ਉਨ੍ਹਾਂ ਨੇ ਗੁਜਰਾਤ ਯੂਨੀਵਰਸਿਟੀ ਤੋਂ ਬੀਐਸਸੀ ਦੀ ਪੜ੍ਹਾਈ ਕੀਤੀ ਹੈ।

ਨਿਤਿਨ ਗਡਕਰੀ

ਮੋਦੀ ਸਰਕਾਰ ‘ਚ ਨਿਤਿਨ ਗਡਕਰੀ ਨੂੰ ਸੜਕ ਅਤੇ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ। ਨਿਤਿਨ ਗਡਕਰੀ ਦਾ ਜਨਮ 27 ਮਈ 1957 ਨੂੰ ਨਾਗਪੁਰ ਵਿੱਚ ਹੋਇਆ ਸੀ। ਉਨ੍ਹਾਂ ਨੇ ਪਹਿਲਾਂ ਜੀਐਸ ਕਾਮਰਸ ਕਾਲਜ ਤੋਂ ਬੀ.ਕਾਮ ਅਤੇ ਫਿਰ ਯੂਨੀਵਰਸਿਟੀ ਕਾਲਜ ਆਫ਼ ਲਾਅ ਤੋਂ ਐਲਐਲਬੀ ਕੀਤੀ।

ਐਸ ਜੈਸ਼ੰਕਰ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਪਣੀ ਪੂਰੀ ਪੜਾਈ ਦਿੱਲੀ ਤੋਂ ਕੀਤੀ ਹੈ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨ ਕਾਲਜ ਤੋਂ ਕੈਮਿਸਟਰੀ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ ਸ਼ਾਸਤਰ ਵਿੱਚ ਐਮਏ ਕੀਤੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਜੇਐਨਯੂ ਤੋਂ ਅੰਤਰਰਾਸ਼ਟਰੀ ਸਬੰਧਾਂ ਵਿੱਚ ਐਮਫਿਲ ਅਤੇ ਪੀਐਚਡੀ ਕੀਤੀ ਹੈ। ਉਨ੍ਹਾਂ ਨੇ ਪ੍ਰਮਾਣੂ ਕੂਟਨੀਤੀ ਵਿੱਚ ਵੀ ਮੁਹਾਰਤ ਹਾਸਲ ਕੀਤੀ ਹੈ।

ਪੀਯੂਸ਼ ਗੋਇਲ

ਪੀਯੂਸ਼ ਗੋਇਲ ਦਾ ਜਨਮ 13 ਜੂਨ 1964 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਨੇ ਮੁੰਬਈ ਦੇ ਡੌਨ ਬੋਸਕੋ ਸਕੂਲ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਵੱਖ-ਵੱਖ ਕਾਲਜਾਂ ਤੋਂ ਬੀ.ਕਾਮ ਅਤੇ ਫਿਰ ਐਲਐਲਬੀ ਦੀ ਡਿਗਰੀ ਹਾਸਲ ਕੀਤੀ। ਪੀਯੂਸ਼ ਗੋਇਲ ਨੇ ICAI ਨਵੀਂ ਦਿੱਲੀ ਤੋਂ ਆਪਣੀ CA ਪੂਰੀ ਕੀਤੀ। ਪੀਯੂਸ਼ ਗੋਇਲ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਅਤੇ ਮੈਨੇਜਮੈਂਟ ਕੰਸਲਟੈਂਟ ਵੀ ਰਹੇ ਹਨ।

Exit mobile version