48 ਤੋਂ 5000 ਵੋਟਾਂ ਦੇ ਫਰਕ ਨਾਲ... ਦੇਸ਼ ਦੀਆਂ 17 ਸਭ ਤੋਂ ਔਖੀਆਂ ਲੋਕ ਸਭਾ ਸੀਟਾਂ ਜਿੱਥੇ ਅਟਕ ਗਏ ਸਨ ਸਾਹ | lok-sabha-election-results-2024-lowest-margins-winers candidates from which seats know full detail in punjabi Punjabi news - TV9 Punjabi

Less Margin Winners: 48 ਤੋਂ 5000 ਵੋਟਾਂ ਦੇ ਫਰਕ ਨਾਲ… ਦੇਸ਼ ਦੀਆਂ 17 ਸਭ ਤੋਂ ਔਖੀਆਂ ਲੋਕ ਸਭਾ ਸੀਟਾਂ ਜਿੱਥੇ ਅਟਕ ਗਏ ਸਨ ਸਾਹ

Updated On: 

05 Jun 2024 13:32 PM

Lok Sabha Election 2024: ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਨਾਲ ਐਨਡੀਏ ਨੂੰ ਬਹੁਮਤ ਵੀ ਮਿਲ ਗਿਆ ਹੈ। ਹੁਣ ਸਰਕਾਰ ਬਣਾਉਣ ਦੀ ਵਾਰੀ ਹੈ। ਇਸ ਚੋਣ ਵਿੱਚ ਕਈ ਸੀਟਾਂ ਦੇ ਨਤੀਜਿਆਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਹੈਰਾਨ ਹੋਣ ਦੇ ਕਾਰਨ ਵੀ ਵੱਖੋ-ਵੱਖਰੇ ਸਨ। ਇਸ ਦਾ ਇੱਕ ਕਾਰਨ ਵੋਟਾਂ ਦਾ ਘੱਟ ਫਰਕ ਵੀ ਰਿਹਾ।

Less Margin Winners: 48 ਤੋਂ 5000 ਵੋਟਾਂ ਦੇ ਫਰਕ ਨਾਲ... ਦੇਸ਼ ਦੀਆਂ 17 ਸਭ ਤੋਂ ਔਖੀਆਂ ਲੋਕ ਸਭਾ ਸੀਟਾਂ ਜਿੱਥੇ ਅਟਕ ਗਏ ਸਨ ਸਾਹ
Follow Us On

ਦੇਸ਼ ਭਰ ਦੀਆਂ 543 ਲੋਕ ਸਭਾ ਸੀਟਾਂ ‘ਚੋਂ ਕਈ ਅਜਿਹੀਆਂ ਸੀਟਾਂ ਹਨ, ਜਿੱਥੇ ਉਮੀਦਵਾਰਾਂ ਦੇ ਆਖਰੀ ਦਮ ਤੱਕ ਸਾਹ ਅਟਕੇ ਰਹੇ। ਜਿੱਤ ਦਾ ਫਰਕ ਇੰਨਾ ਘੱਟ ਸੀ ਕਿ ਖੁਦ ਉਮੀਦਵਾਰਾਂ ਨੂੰ ਵੀ ਇਸ ‘ਤੇ ਵਿਸ਼ਵਾਸ ਨਹੀਂ ਹੋਇਆ। ਭਾਜਪਾ ਨੇ ਦੇਸ਼ ਭਰ ਵਿੱਚ ਸਭ ਤੋਂ ਘੱਟ ਨਜ਼ਦੀਕੀ ਮੁਕਾਬਲਿਆਂ ਵਿੱਚ ਤਿੰਨ ਸੀਟਾਂ ਜਿੱਤੀਆਂ। ਇਸ ਦੇ ਨਾਲ ਹੀ ਸਭ ਤੋਂ ਘੱਟ ਫਰਕ ਨਾਲ ਜਿੱਤਣ ਦਾ ਕਾਰਨਾਮਾ ਸ਼ਿਵ ਸੈਨਾ ਦੇ ਸ਼ਿੰਦੇ ਧੜੇ ਦੇ ਉਮੀਦਵਾਰ ਨੇ ਕੀਤਾ। ਸ਼ਿੰਦੇ ਧੜੇ ਦੇ ਰਵਿੰਦਰ ਵਾਇਕਰ ਸਿਰਫ਼ 48 ਵੋਟਾਂ ਦੇ ਫਰਕ ਨਾਲ ਜੇਤੂ ਰਹੇ। 1000 ਤੋਂ ਘੱਟ ਵੋਟਾਂ ਦੇ ਫਰਕ ਨਾਲ ਜਿੱਤਣ ਵਾਲੇ ਦੂਜੇ ਉਮੀਦਵਾਰ ਕਾਂਗਰਸ ਦੇ ਅਦੂਰ ਪ੍ਰਕਾਸ਼ ਸਨ। ਉਨ੍ਹਾਂ ਨੇ ਸੀਪੀਐਮ ਦੇ ਵੀ ਜੋਏ ਨੂੰ ਹਰਾਇਆ।

ਲੋਕ ਸਭਾ ਚੋਣਾਂ ਵਿੱਚ ਐਨਡੀਏ ਗਠਜੋੜ ਨੇ 292 ਸੀਟਾਂ ਜਿੱਤੀਆਂ ਸਨ। ਇਸ ਦੇ ਨਾਲ ਹੀ ਇੰਡੀਆ ਅਲਾਇੰਸ ਨੂੰ 234 ਸੀਟਾਂ ਮਿਲੀਆਂ ਹਨ। ਇਨ੍ਹਾਂ ਤੋਂ ਇਲਾਵਾ 17 ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਇਨ੍ਹਾਂ ਨਤੀਜਿਆਂ ਨਾਲ ਐਨਡੀਏ ਗਠਜੋੜ ਨੂੰ ਪੂਰਨ ਬਹੁਮਤ ਮਿਲਿਆ ਹੈ। ਉਂਝ ਇਸ ਲੋਕ ਸਭਾ ਚੋਣ ਵਿੱਚ ਦੇਸ਼ ਭਰ ਵਿੱਚ ਕਈ ਸੀਟਾਂ ਤੇ ਸਿਆਸੀ ਲੜਾਈ ਅੰਕੜਿਆਂ ਦੇ ਲਿਹਾਜ਼ ਨਾਲ ਕਾਫ਼ੀ ਦਿਲਚਸਪ ਰਹੀ।

ਦੇਸ਼ ਦੇ 17 ਉਮੀਦਵਾਰ 5 ਹਜ਼ਾਰ ਤੋਂ ਘੱਟ ਵੋਟਾਂ ਦੇ ਫਰਕ ਨਾਲ ਜਿੱਤੇ

  1. ਮਹਾਰਾਸ਼ਟਰ ਦੀ ਉੱਤਰ ਪੱਛਮੀ ਮੁੰਬਈ ਸੀਟ ਤੋਂ ਰਵਿੰਦਰ ਵਾਇਕਰ 48 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਇਸ ਸੀਟ ‘ਤੇ ਊਧਵ ਠਾਕਰੇ ਗਰੁੱਪ ਦੇ ਅਮੋਲ ਗਜਾਨਨ ਕੀਰਤੀਕਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
  2. ਕੇਰਲ ਦੀ ਅੱਤਿਨਗਲ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਅਦੂਰ ਪ੍ਰਕਾਸ਼ ਨੇ ਸੀਪੀਐਮ ਦੇ ਵੀ ਜੋਏ ਨੂੰ 684 ਵੋਟਾਂ ਦੇ ਫਰਕ ਨਾਲ ਹਰਾਇਆ।
  3. ਓਡੀਸ਼ਾ ਦੀ ਜਾਜਪੁਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਰਵਿੰਦਰ ਨਰਾਇਣ ਬੇਹਰਾ ਨੇ 1587 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਨੇ ਬੀਜੂ ਜਨਤਾ ਦਲ ਦੀ ਸ਼ਰਮਿਸ਼ਠਾ ਸੇਠੀ ਨੂੰ ਹਰਾਇਆ।
  4. ਰਾਜਸਥਾਨ ਦੀ ਜੈਪੁਰ ਦਿਹਾਤੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਰਾਜੇਂਦਰ ਸਿੰਘ 1615 ਵੋਟਾਂ ਨਾਲ ਜੇਤੂ ਰਹੇ।
  5. ਛੱਤੀਸਗੜ੍ਹ ਦੀ ਕਾਂਕੇਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਭੋਜਰਾਜ ਨਾਗ ਨੇ 1884 ਵੋਟਾਂ ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਨੇ ਕਾਂਗਰਸ ਦੇ ਵੀਰੇਸ਼ ਠਾਕੁਰ ਨੂੰ ਹਰਾਇਆ।
  6. ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲੋਕ ਸਭਾ ਸੀਟ ਤੋਂ 2504 ਵੋਟਾਂ ਦੇ ਫਰਕ ਨਾਲ ਜਿੱਤੇ ਹਨ।
  7. ਉੱਤਰ ਪ੍ਰਦੇਸ਼ ਦੀ ਹਮੀਰਪੁਰ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਰਾਜੇਂਦਰ ਸਿੰਘ ਲੋਧੀ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਭਾਜਪਾ ਦੇ ਕੁਮਾਰ ਪੁਸ਼ਪੇਂਦਰ ਸਿੰਘ ਚੰਦੇਲ ਨੂੰ 2629 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
  8. ਲਕਸ਼ਦੀਪ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਮੁਹੰਮਦ ਹਮਦੁੱਲਾ ਸ਼ਾਹਿਦ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਹੰਮਦ ਫਜ਼ਲ ਪੀ ਸ਼ਰਦ ਚੰਦਰ ਪਵਾਰ ਨੂੰ 2647 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
  9. ਉੱਤਰ ਪ੍ਰਦੇਸ਼ ਦੀ ਫਰੂਖਾਬਾਦ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਮੁਕੇਸ਼ ਰਾਜਪੂਤ ਨੇ ਮਹੇਸ਼ ਨੂੰ 2678 ਵੋਟਾਂ ਦੇ ਫਰਕ ਨਾਲ ਹਰਾਇਆ। ਮੁਕੇਸ਼ ਰਾਜਪੂਤ ਨੇ ਸਪਾ ਦੇ ਨਵਲ ਕਿਸ਼ੋਰ ਸ਼ਾਕਿਆ ਨੂੰ ਹਰਾਇਆ ਹੈ।
  10. ਉੱਤਰ ਪ੍ਰਦੇਸ਼ ਦੀ ਬਾਂਸਗਾਂਵ ਸੀਟ ‘ਤੇ ਭਾਰਤੀ ਜਨਤਾ ਪਾਰਟੀ ਦੇ ਕਮਲੇਸ਼ ਪਾਸਵਾਨ ਨੇ ਕਾਂਗਰਸ ਦੇ ਸਦਲ ਪ੍ਰਸਾਦ ਨੂੰ 3150 ਵੋਟਾਂ ਨਾਲ ਹਰਾਇਆ।
  11. ਪੰਜਾਬ ਦੀ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਭਾਇਆ ਨੇ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਨੂੰ 3242 ਵੋਟਾਂ ਦੇ ਫ਼ਰਕ ਨਾਲ ਹਰਾਇਆ।
  12. ਉੱਤਰ ਪ੍ਰਦੇਸ਼ ਦੀ ਸਲੇਮਪੁਰ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਰਮਾਸ਼ੰਕਰ ਰਾਜਭਰ ਨੇ 3573 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਭਾਜਪਾ ਦੇ ਰਵਿੰਦਰ ਕੁਸ਼ਵਾਹਾ ਨੂੰ ਹਰਾਇਆ ਹੈ।
  13. ਮਹਾਰਾਸ਼ਟਰ ਦੀ ਧੁਲੇ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਬੱਚਾਵ ਸ਼ੋਭਾ ਦਿਨੇਸ਼ ਨੇ ਭਾਜਪਾ ਦੇ ਭਾਮਰੇ ਸੁਭਾਸ਼ ਰਾਮਰਾਓ ਨੂੰ 3831 ਵੋਟਾਂ ਦੇ ਫਰਕ ਨਾਲ ਹਰਾਇਆ।
  14. ਉੱਤਰ ਪ੍ਰਦੇਸ਼ ਦੀ ਫੂਲਪੁਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਵੀਨ ਪਟੇਲ ਨੇ 4332 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ।
  15. ਤਾਮਿਲਨਾਡੂ ਦੀ ਵਿਰੁਧੁਨਗਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਮਨਿਕਮ ਟੈਗੋਰ ਨੇ ਡੀਐਮਡੀਕੇ ਪਾਰਟੀ ਦੇ ਵਿਜੇਪ੍ਰਭਾਕਰਨ ਨੂੰ 4379 ਵੋਟਾਂ ਦੇ ਫਰਕ ਨਾਲ ਹਰਾਇਆ।
  16. ਉੱਤਰ ਪ੍ਰਦੇਸ਼ ਦੀ ਧੌਰਹਰਾ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਆਨੰਦ ਭਦੌਰੀਆ ਨੇ ਭਾਜਪਾ ਦੀ ਰੇਖਾ ਵਰਮਾ ਨੂੰ 4449 ਵੋਟਾਂ ਦੇ ਫਰਕ ਨਾਲ ਹਰਾਇਆ।
  17. ਤੇਲੰਗਾਨਾ ਦੀ ਮਹਿਬੂਬਨਗਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਅਰੁਣ ਦਕ ਨੇ ਕਾਂਗਰਸ ਦੇ ਤੱਲਾ ਵਾਪਾਸੀ ਚੰਦਰ ਰੈੱਡੀ ਨੂੰ 4500 ਵੋਟਾਂ ਦੇ ਫਰਕ ਨਾਲ ਹਰਾਇਆ।
Exit mobile version