ਪੰਜਾਬ ‘ਚ ਸਿਆਸੀ ਸੰਡੇ, ਫਿਰੋਜ਼ਪੁਰ ‘ਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਸੰਬੋਧਨ
ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਅਰਵਿੰਦ ਕੇਜਰੀਵਾਲ ਅਤੇ ਰਾਜਨਾਥ ਸਿੰਘ ਚੋਣ ਪ੍ਰਚਾਰ ਲਈ ਪੰਜਾਬ ਆਉਣਗੇ। ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਅਤੇ ਰਾਜਨਾਥ ਸਿੰਘ ਫਤਿਹਗੜ੍ਹ ਸਾਹਿਬ 'ਚ ਗੇਜਾਰਾਮ ਲਈ ਚੋਣ ਪ੍ਰਚਾਰ ਕਰਨਗੇ।
ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਚੱਲਦਿਆਂ ਐਤਵਾਰ ਦਾ ਪੂਰਾ ਦਿਨ ਸਿਆਸੀ ਸਰਗਰਮੀਆਂ ਨਾਲ ਭਰਿਆ ਰਹਿਣ ਵਾਲਾ ਹੈ। ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਅਰਵਿੰਦ ਕੇਜਰੀਵਾਲ ਅਤੇ ਰਾਜਨਾਥ ਸਿੰਘ ਚੋਣ ਪ੍ਰਚਾਰ ਲਈ ਪੰਜਾਬ ਆਉਣਗੇ। ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਅਤੇ ਰਾਜਨਾਥ ਸਿੰਘ ਫਤਿਹਗੜ੍ਹ ਸਾਹਿਬ ‘ਚ ਗੇਜਾਰਾਮ ਲਈ ਚੋਣ ਪ੍ਰਚਾਰ ਕਰਨਗੇ।
LIVE NEWS & UPDATES
-
ਵਾਅਦਾ ਤੋੜਨ ਵਾਲੀ ਹੈ AAP ਸਰਕਾਰ- ਸ਼ਾਹ
ਅਮਿਤ ਸ਼ਾਹ ਨੇ ਕਿਹਾ- ਆਮ ਆਦਮੀ ਪਾਰਟੀ ਦੀ ਸਰਕਾਰ ਵਾਅਦਾ ਤੋੜਨ ਵਾਲੀ ਸਰਕਾਰ ਹੈ। ਹਰੇਕ ਮਾਂ ਅਤੇ ਭੈਣ ਨੂੰ 1000 ਰੁਪਏ ਦਿੱਤੇ ਜਾਣੇ ਸਨ। ਕੀ ਉਹ ਕਿਸੇ ਦੇ ਘਰ ਆਇਆ ਹੈ? ਤੁਸੀਂ ਇੱਕ ਮਹੀਨੇ ਵਿੱਚ ਨਸ਼ਾ ਮੁਕਤ ਹੋ ਜਾਣਾ ਸੀ, ਤੁਸੀਂ ਕੀ ਕੀਤਾ? ਪੰਜਾਬ ਵਿਧਾਨ ਸਭਾ ਵਿੱਚ ਬਜਟ ਵਿੱਚ ਵਿਵਸਥਾ ਕਰਕੇ 16 ਮੈਡੀਕਲ ਕਾਲਜ ਖੋਲ੍ਹੇ ਜਾਣੇ ਸਨ ਪਰ ਇੱਕ ਵੀ ਨਹੀਂ ਖੋਲ੍ਹਿਆ ਗਿਆ।
ਅਜਿਹੇ ਕਈ ਵਾਅਦੇ ਹਨ ਜੋ ਪੂਰੇ ਨਹੀਂ ਹੋਏ। ਮਾਨ ਸਾਹਿਬ, ਇਹ ਪੰਜਾਬ ਹੈ, ਮਜ਼ਾਕ ਕਰਨਾ ਇਕ ਗੱਲ ਹੈ, ਇਸ ਨੂੰ ਠੀਕ ਕਰਨਾ ਹੋਰ ਗੱਲ ਹੈ।
-
ਰਵਨੀਤ ਬਿੱਟੂ ਦੇ ਹੱਕ ਵਿੱਚ ਅਮਿਤ ਸ਼ਾਹ ਦੀ ਰੈਲੀ
ਲੁਧਿਆਣਾ ਵਿੱਚ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ ਵਿੱਚ ਅਮਿਤ ਸ਼ਾਹ ਵੱਲੋਂ ਰੈਲੀ ਕੀਤੀ ਜਾ ਰਹੀ ਹੈ। ਅਮਿਤ ਸ਼ਾਹ ਦੇ ਆਉਣ ਦੀ ਖਬਰ ਤੋਂ ਬਾਅਦ ਕਿਸਾਨ ਗੁੱਸੇ ‘ਚ ਆ ਗਏ। ਉਹ ਲੁਧਿਆਣਾ ਵੱਲ ਕੂਚ ਕਰਨ ਲੱਗਾ। ਪੁਲੀਸ ਨੇ ਚੌਕੀਮਾਨ ਟੋਲ ਪਲਾਜ਼ਾ, ਲਾਡੋਵਾਲ ਅਤੇ ਕੋਹਾਡ਼ਾ ਨੇੜੇ ਕਿਸਾਨਾਂ ਨੂੰ ਰੋਕ ਲਿਆ। ਚੌਕੀਮਾਨ ਟੋਲ ਪਲਾਜ਼ਾ ‘ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਤੋਂ ਬਾਅਦ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ।
-
ਫਿਰੋਜ਼ਪੁਰ ਵਿੱਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕੀਤਾ ਚੋਣ ਪ੍ਰਚਾਰ
ਫਿਰੋਜ਼ਪੁਰ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੇ ਸਰਕਾਰ ਨੇ ਹੁਣ ਤੱਕ 43 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਹ ਵੀ ਕਿਸੇ ਰਿਸ਼ਵਤ ਜਾਂ ਸ਼ਿਫਾਰਸ ਤੋਂ ਬਗੈਰ। ਉਹਨਾਂ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
-
ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਖੰਨਾ ਲਈ ਮੰਗੀਆਂ ਵੋਟਾਂ
ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਵੱਲੋਂ ਸੁਨਾਮ ਵਿੱਚ ਕੱਢੇ ਗਏ ਰੋਡ ਸ਼ੋਅ ਵਿੱਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਫ਼ਿਲਮ ਸਟਾਰ ਹੌਬੀ ਧਾਲੀਵਾਲ ਨੇ ਭਾਜਪਾ ਉਮੀਦਵਾਰ ਲਈ ਵੋਟਾਂ ਮੰਗੀਆਂ।
-
ਮੋਦੀ ਸਰਕਾਰ ਨੇ ਪੰਜਾਬ ਲਈ ਬਹੁਤ ਕੁੱਝ ਕੀਤਾ- ਰਾਜਨਾਥ
ਕੇਂਦਰੀ ਮੰਤਰੀ ਰਾਜਨਾਥ ਸਿੰਘ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਸ਼੍ਰੀ ਫ਼ਤਿਹਗੜ੍ਹ ਸਾਹਿਬ ਪਹੁੰਚੇ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਲਈ ਬਹੁਤ ਕੰਮ ਕੀਤਾ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਨੇ ਸਿਆਸੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹਨਾਂ ਦੇ ਲੀਡਰ ਘੁਟਾਲਿਆਂ ਵਿੱਚ ਜੇਲ੍ਹ ਜਾ ਰਹੇ ਹਨ।
-
ਔਰਤਾਂ ਨੂੰ ਕਰਾਂਗੇ ਆਤਮਨਿਰਭਰ: ਪ੍ਰਿਅੰਕਾ
ਪ੍ਰਿਅੰਕਾ ਗਾਂਧੀ ਨੇ ਕਿਹਾ- ਦੱਸ ਦੇਈਏ ਕਿ ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਹ ਲਿਖਿਆ ਹੈ। ਪਰ ਅਸਲ ਵਿੱਚ ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਲਿਖਿਆ ਹੈ ਕਿ ਅਸੀਂ ਇੱਕ ਗਰੀਬ ਪਰਿਵਾਰ ਦੀ ਬਜ਼ੁਰਗ ਔਰਤ ਨੂੰ 1 ਲੱਖ ਰੁਪਏ ਸਾਲਾਨਾ ਦੇਵਾਂਗੇ। ਹਰ ਔਰਤ ਨੂੰ ਹਰ ਮਹੀਨੇ 8500 ਰੁਪਏ ਦਿੱਤੇ ਜਾਣਗੇ। ਜਿੱਥੇ ਵੀ ਸਾਡੀਆਂ ਸਰਕਾਰਾਂ ਹਨ, ਅਸੀਂ ਅਜਿਹਾ ਕੀਤਾ ਹੈ। ਅਸੀਂ ਤੇਲੰਗਾਨਾ ਅਤੇ ਕਰਨਾਟਕ ਵਿੱਚ ਔਰਤਾਂ ਦੇ ਖਾਤਿਆਂ ਵਿੱਚ ਹਰ ਮਹੀਨੇ 2,000 ਰੁਪਏ ਜਮ੍ਹਾ ਕਰਵਾ ਰਹੇ ਹਾਂ।
-
ਪੰਜਾਬ ਨੂੰ ਮਜਬੂਤ ਕਰਨ ਲੋਕ: CM
ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਪਹਿਲਾਂ ਕਈ ਵੱਡੇ ਆਗੂਆਂ ਨੂੰ ਇਨ੍ਹੇ ਸਾਲ ਮਿਲੇ ਹਨ, ਪਰ ਇਨ੍ਹਾਂ ਪੰਜਾਬ ਲਈ ਕੋਈ ਕੰਮ ਨਹੀਂ ਕੀਤਾ। ਹੁਣ ਪੰਜਾਬ ਦੇ ਲੋਕਾਂ ਲਈ ਸਮਾਂ ਹੈ ਆਪ ਨੂੰ ਵੋਟ ਪਾ ਕੇ ਪੰਜਾਬ ਨੂੰ ਮਜਬੂਤ ਕੀਤਾ ਜਾਵੇ।
-
ਪੰਜਾਬ ‘ਚ ਮਿਲੇਗਾ ਨੌਜਵਾਨਾਂ ਨੂੰ ਕੰਮ: CM
ਭਗਵੰਤ ਮਾਨ ਬੋਲੇ- ਉਹ ਲੋਕਾਂ ਦੇ ਬੱਚਿਆ ਦੇ ਹੱਥ ਚੋਂ ਟੀਕੇ ਛੁੱਡਵਾ ਕੇ ਟਿਫਿਨ ਫੜਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਬਾਹਰ ਭੇਜਨ ਬੰਦ ਕਰੋ ਪੰਜਾਬ ਦੇ ਜਵਾਕਾਂ ਨੂੰ ਇੱਥੇ ਹੀ ਕੰਮ ਮਿਲੇਗਾ।
-
ਖੰਡੂਰ ਸਾਹਿਬ ‘ਚ ਭਗਵੰਤ ਮਾਨ ਦੀ ਰੈਲੀ
ਖੰਡੂਰ ਸਾਹਿਬ ‘ਚ ਭਗਵੰਤ ਮਾਨ ਰੈਲੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਾਨੂੰ ਪਿਆਰ ਦੇ ਰਹੇ ਹਨ। ਰੋਜ ਸਾਨੂੰ ਭਰ-ਭਰ ਫੁੱਲ ਦਿੱਤੇ ਜਾ ਰਹੇ ਹਨ। ਜਨਤਾ ਦਾ ਪਿਆਰ ਇਨ੍ਹਾਂ ਫੁੱਲਾਂ ਚੋਂ ਦੇਖਿਆ ਜਾ ਸਕਦਾ ਹੈ।
-
ਗੁਦਰਾਸਪੁਰ ਦੇ ਕਾਦੀਆਂ ਤੋਂ ਸੁਖਬੀਰ ਸਿੰਘ ਬਾਦਲ Live
ਗੁਦਰਾਸਪੁਰ ਦੇ ਕਾਦੀਆਂ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਰੈਲੀ ਕਰ ਰਹੇ ਹਨ। ਇਸ ਰੈਲੀ ਲੋਕਾਂ ਨੂੰ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਗੱਲ ਕਹਿ ਰਹੇ ਹਨ।
-
ਅਡਾਨੀ ਦੇ ਪੱਖ ਵੱਲ ਹਨ PM: ਪ੍ਰਿਅੰਕਾ
ਪ੍ਰਿਅੰਕਾ ਗਾਂਧੀ ਨੇ ਕਿਹਾ- ਸੋਚੋ ਜੇਕਰ ਇਹ 3 ਕਾਲੇ ਕਾਨੂੰਨ ਲਿਆਂਦੇ ਜਾਂਦੇ ਤਾਂ ਤੁਹਾਡਾ ਕੀ ਨੁਕਸਾਨ ਹੁੰਦਾ। ਜੇਕਰ ਤੁਹਾਡੀ ਜ਼ਮੀਨ ਵੀ ਖੋਹ ਲਈ ਗਈ ਤਾਂ ਤੁਸੀਂ ਕੇਸ ਦਰਜ ਨਹੀਂ ਕਰ ਸਕੋਗੇ। ਉਨ੍ਹਾਂ ਨੇ ਅੱਜ ਹਿਮਾਚਲ ਦੇ ਕਿਸਾਨਾਂ ਨਾਲ ਕੀ ਕੀਤਾ? ਉਹ ਸੇਬ ਉਗਾਉਂਦਾ ਹਨ, ਸਾਰਾ ਕੋਲਡ ਸਟੋਰੇਜ ਅਡਾਨੀ ਦੇ ਹਵਾਲੇ ਕਰ ਦਿੱਤਾ ਗਿਆ।
-
ਅੰਮ੍ਰਿਤਸਰ ਪੁੱਜੇ ਸ਼ਸ਼ੀ ਥਰੂਰ
ਕਾਂਗਰਸ ਦੇ ਸਾਬਕਾ ਕੇਂਦਰੀ ਯੂਨੀਅਨ ਮੰਤਰੀ ਸ਼ਸ਼ੀ ਥਰੂਰ ਗੁਰੂ ਨਗਰੀ ਅੰਮ੍ਰਿਤਸਰ ਪੁੱਜੇ ਹਨ। ਇਸ ਮੌਕੇ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਨਾਲ ਲੈ ਕੇ ਨਿਜੀ ਹੋਟਲ ਵਿੱਚ ਇੱਕ ਵਪਾਰੀ ਨਾਲ ਮਿਲ ਕੇ ਪ੍ਰੈਸ ਕਾਨਫਰਸ ਕੀਤੀ ਹੈ।
-
ਪੰਜਾਬ ਲਗਾਤਾਰ ਤਰੱਕੀ ਕਰ ਰਿਹਾ: ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 2 ਸਾਲ ਪਹਿਲਾਂ ਇੰਡਸਟਰੀ ਦਾ ਬੁਰਾ ਹਾਲ ਸੀ। ਹੁਣ ਉਸ ‘ਚ ਸੁਧਾਰ ਹੋ ਰਿਹਾ ਹੈ। ਪੰਜਾਬ ਲਗਾਤਾਰ ਤਰੱਕੀ ਕਰ ਰਿਹਾ ਹੈ। ਕੇਂਦਰ ਸਰਕਰਾ ਨੇ ਪੰਜਾਬ ਦੇ ਲੋਕਾਂ ਦਾ ਪੈਸਾ ਰੋਕਿਆ ਗਿਆ ਹੈ।
-
ਮਾਨ ਸਰਕਾਰ ਨੇ ਸਰਕਾਰੀ ਕੰਮਾਂ ਵਿੱਚ ਤੇਜ਼ੀ ਲਿਆਂਦੀ: ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਾਨ ਸਰਕਾਰ ਨੇ ਸਰਕਾਰੀ ਕੰਮਾਂ ਵਿੱਚ ਤੇਜ਼ੀ ਲਿਆਂਦੀ ਹੈ। ਉਨ੍ਹਾਂ ਨੇ ਕਿਹਾ ਅਸੀਂ ਵਪਾਰੀਆਂ ਨਾਲ ਕਈ ਮਿਲਣੀਆਂ ਕੀਤੀ। ਜੇਕਰ ਵਪਾਰੀ ਨਹੀਂ ਹੋਣਗੇ ਤਾਂ ਸਾਡਾ ਦੇਸ਼ ਕਿਵੇਂ ਅੱਗੇ ਵਧੇਗਾ।
-
ਫਿਰੋਜ਼ਪੁਰ ‘ਚ ਕੇਜਰੀਵਾਲ ਦਾ ਸੰਬੋਧਨ
ਫਿਰੋਜ਼ਪੁਰ ਚ ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ‘ਚ ਸੁਧਾਰ ਹੋ ਰਿਹਾ ਹੈ। ਪੰਜਾਬ ਚ ਹੁਣ ਵਿਦੇਸ਼ ਤੋਂ ਲੋਕ ਕੰਮ ਕਰਨ ਲਈ ਆ ਰਹੇ ਹਨ। ਵਿਦੇਸ਼ੀ ਇੰਡਸਟਰੀ ਨਿਵੇਸ਼ ਕਰ ਰਹੀ ਹੈ।
-
ਪ੍ਰਿਅੰਕਾ ਗਾਂਧੀ ਦਾ ਕਿਸਾਨਾਂ ਨੂੰ ਸੰਬੋਧਨ
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਜਦੋਂ 3 ਕਾਲੇ ਕਾਨੂੰਨ ਲਿਆਂਦੇ ਗਏ ਤਾਂ ਕਿਸਾਨਾਂ ਨੇ ਅੰਦੋਲਨ ਕੀਤਾ। ਤੁਸੀਂ ਦਿੱਲੀ ਬੈਠੇ ਰਹੇ। ਸਰਕਾਰ ਨੇ ਬਿਜਲੀ ਅਤੇ ਪਾਣੀ ਕੱਟ ਦਿੱਤਾ ਹੈ। ਕੰਡੇ ਵਿਛਾਏ ਹੋਏ ਸਨ। ਤੁਹਾਡੇ 600-700 ਕਿਸਾਨ ਸ਼ਹੀਦ ਹੋਏ। ਪਰ ਮੋਦੀ ਜੀ ਨੇ ਅੱਖ ਨਹੀਂ ਝਪਕਾਈ।
-
ਖੰਨਾ ਪਹੁੰਚੇ ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਖੰਨਾ ਪਹੁੰਚ ਗਏ ਹਨ। ਰੱਖਿਆ ਮੰਤਰੀ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਪੁਲੀਸ ਨੇ ਕਿਸਾਨਾਂ ਨੂੰ ਖੰਨਾ ਅਨਾਜ ਮੰਡੀ ਦੇ ਗੇਟ ਤੇ ਰੋਕ ਲਿਆ ਹੈ।
-
ਧਰਮਵੀਰ ਗਾਂਧੀ ਦੇ ਹੱਕ ‘ਚ ਪ੍ਰਚਾਰ ਕਰਣਗੇ ਪ੍ਰਿਅੰਕਾ ਗਾਂਧੀ
-
ਚੰਡੀਗੜ੍ਹ ਪਹੁੰਚੇ ਪ੍ਰਿਅੰਕਾ ਗਾਂਧੀ
ਪ੍ਰਿਅੰਕਾ ਗਾਂਧੀ ਦਿੱਲੀ ਤੋਂ ਸਿੱਧਾ ਚੰਡੀਗੜ੍ਹ ਪਹੁੰਚ ਗਏ ਹਨ। ਚੰਡੀਗੜ੍ਹ ਤੋਂ ਹੈਲੀਕਾਪਟਰ ਰਾਹੀਂ ਖੰਨਾ ਪਹੁੰਚਣਗੇ। ਖੰਨਾ ਦੇ ਏਐਸ ਕਾਲਜ ਦੇ ਸਟੇਡੀਅਮ ਵਿੱਚ ਹੈਲੀਪੈਡ ਬਣਾਇਆ ਗਿਆ ਹੈ।
-
ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਕਿਸਾਨਾਂ ਦਾ ਐਲਾਨ
ਲੁਧਿਆਣਾ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨੂੰ ਲੈਕੇ ਕਈ ਕਿਸਾਨ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 1 ਵਜੇ ਕਿਸਾਨ ਪਿੰਡ ਕਾਦੀਆਂ ‘ਚ ਇਕੱਠੇ ਹੋਣ।