ਜਲੰਧਰ ਸੀਟ ‘ਤੇ ਦਲ- ਬਦਲੂਆਂ ‘ਤੇ ਦਾਅ, ਸਿਆਸਤਦਾਨਾਂ ਨੂੰ ਰਵਿਦਾਸ ਭਾਈਚਾਰੇ ਤੋਂ ਆਸ | jalandhar lok sabha election candidates pawan tinu sushil rinku mohinder keypee know full in punjabi Punjabi news - TV9 Punjabi

ਜਲੰਧਰ ਸੀਟ ‘ਤੇ ਦਲ- ਬਦਲੂਆਂ ‘ਤੇ ਦਾਅ, ਸਿਆਸਤਦਾਨਾਂ ਨੂੰ ਰਵਿਦਾਸ ਭਾਈਚਾਰੇ ਤੋਂ ਆਸ

Updated On: 

24 Apr 2024 07:34 AM

ਤਿੰਨੋਂ ਪਾਰਟੀਆਂ ਦੇ ਐਲਾਨੇ ਉਮੀਦਵਾਰ ਦਹਾਕਿਆਂ ਤੋਂ ਵਿਰੋਧੀ ਪਾਰਟੀਆਂ ਵਿੱਚ ਪ੍ਰਮੁੱਖ ਆਗੂਆਂ ਵਜੋਂ ਕੰਮ ਕਰ ਰਹੇ ਸਨ। ਹੁਣ ਉਨ੍ਹਾਂ ਨੇ ਪਾਰਟੀ ਬਦਲਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਗਤੀਵਿਧੀਆਂ ਨੂੰ ਦੇਖਦੇ ਹੋਏ ਜਲੰਧਰ ਸੀਟ ਸੂਬੇ ਦੀ ਸਭ ਤੋਂ ਹੌਟ ਸੀਟ ਬਣ ਗਈ ਹੈ। ਜਿਸ ਉੱਪਰ ਪੂਰੇ ਪੰਜਾਬ ਦੀ ਨਹੀਂ ਸਗੋਂ ਕੌਮੀ ਸਿਆਸਤ ਤੇ ਨਿਗ੍ਹਾ ਰੱਖਣ ਵਾਲੇ ਵਿਦਵਾਨਾਂ ਦੀ ਨਜ਼ਰ ਰਹੇਗੀ।

ਜਲੰਧਰ ਸੀਟ ਤੇ ਦਲ- ਬਦਲੂਆਂ ਤੇ ਦਾਅ, ਸਿਆਸਤਦਾਨਾਂ ਨੂੰ ਰਵਿਦਾਸ ਭਾਈਚਾਰੇ ਤੋਂ ਆਸ

ਜਲੰਧਰ ਸੀਟ ‘ਤੇ ਦਲ- ਬਦਲੂਆਂ ‘ਤੇ ਦਾਅ, ਸਿਆਸਤਦਾਨਾਂ ਨੂੰ ਰਵਿਦਾਸ ਭਾਈਚਾਰੇ ਤੋਂ ਆਸ

Follow Us On

ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਲੋਕ ਸਭਾ ਹਲਕੇ ਜਲੰਧਰ ‘ਚ ਹੁਣ ਬਾਕੀ ਸਾਰੀਆਂ ਪਾਰਟੀਆਂ ਵੀ ਪੂਰਾ ਜ਼ੋਰ ਲਾ ਰਹੀਆਂ ਹਨ ਜਿਸ ਨਾਲ ਉਹ ਇਸ ਇਲਾਕੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਕਾਬਜ਼ ਹੋ ਸਕਣ। ਕਿਉਂਕਿ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ (ਹੁਣ ਭਾਜਪਾ ਵਿੱਚ) ਨੇ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਗੜ੍ਹ ਤੇ ਕਬਜ਼ਾ ਕਰ ਲਿਆ ਸੀ।

2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਸੀਟ ‘ਤੇ ਕਾਫ਼ੀ ਵੱਡੇ ਪੱਧਰ ਤੇ ਦਲ ਬਦਲ ਦੇਖਣ ਨੂੰ ਮਿਲਿਆ। ਜੇਕਰ ਗੱਲ ਕਰੀਏ ਇਸ ਲੋਕ ਸਭਾ ਹਲਕੇ ਦੀ ਤਾਂ ਜਲੰਧਰ ਵਿੱਚ ਕੁੱਲ 5 ਵੱਡੀਆਂ ਪਾਰਟੀਆਂ ਆਪਣਾ ਮਜ਼ਬੂਤ ਦਾਅਵਾ ਪੇਸ਼ ਕਰ ਰਹੀਆਂ ​​ਹਨ। ਇਨ੍ਹਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਬਹੁਜ਼ਨ ਸਮਾਜ ਪਾਰਟੀ ਦਾ ਨਾਮ ਸ਼ਾਮਲ ਹਨ। ਇਨ੍ਹਾਂ ਪਾਰਟੀਆਂ ਵਿੱਚੋਂ ਭਾਜਪਾ, ਅਕਾਲੀ ਦਲ ਤੇ ਆਪ ਦੇ ਉਮੀਦਵਾਰ ਹੋਰ ਕਿਸੇ ਦੂਜੀ ਪਾਰਟੀ ਤੋਂ ਆਏ ਹਨ।

ਤਿੰਨੋਂ ਪਾਰਟੀਆਂ ਦੇ ਐਲਾਨੇ ਉਮੀਦਵਾਰ ਦਹਾਕਿਆਂ ਤੋਂ ਵਿਰੋਧੀ ਪਾਰਟੀਆਂ ਵਿੱਚ ਪ੍ਰਮੁੱਖ ਆਗੂਆਂ ਵਜੋਂ ਕੰਮ ਕਰ ਰਹੇ ਸਨ। ਹੁਣ ਉਨ੍ਹਾਂ ਨੇ ਪਾਰਟੀ ਬਦਲਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਗਤੀਵਿਧੀਆਂ ਨੂੰ ਦੇਖਦੇ ਹੋਏ ਜਲੰਧਰ ਸੀਟ ਸੂਬੇ ਦੀ ਸਭ ਤੋਂ ਹੌਟ ਸੀਟ ਬਣ ਗਈ ਹੈ। ਜਿਸ ਉੱਪਰ ਪੂਰੇ ਪੰਜਾਬ ਦੀ ਨਹੀਂ ਸਗੋਂ ਕੌਮੀ ਸਿਆਸਤ ਤੇ ਨਿਗ੍ਹਾ ਰੱਖਣ ਵਾਲੇ ਵਿਦਵਾਨਾਂ ਦੀ ਨਜ਼ਰ ਰਹੇਗੀ।

ਇਸ ਸੀਟ ਦੇ ਐਲਾਨੇ ਗਏ ਸਾਰੇ ਉਮੀਦਵਾਰ ਰਵਿਦਾਸ ਭਾਈਚਾਰੇ ਨਾਲ ਸਬੰਧਤ ਹਨ। ਜਲੰਧਰ ਵਿੱਚ ਰਵਿਦਾਸ ਭਾਈਚਾਰੇ ਦਾ ਸਭ ਤੋਂ ਵੱਡਾ ਵੋਟ ਬੈਂਕ ਹੈ। ਇਸ ਕਾਰਨ ਸਾਰੀਆਂ ਪਾਰਟੀਆਂ ਨੇ ਰਵਿਦਾਸ ਭਾਈਚਾਰੇ ਦੇ ਉਮੀਦਵਾਰ ਵੀ ਖੜ੍ਹੇ ਕੀਤੇ ਹਨ। ਆਓ ਇੱਕ ਇੱਕ ਕਰਕੇ ਇਹਨਾਂ ਉਮੀਦਵਾਰਾਂ ਤੇ ਨਜ਼ਰ ਪਾਉਂਦੇ ਹਾਂ ਜੋ ਪਾਰਟੀਆਂ ਬਦਲਕੇ ਕੇ ਚੋਣ ਮੈਦਾਨ ਵਿੱਚ ਆਏ ਹਨ।

BJP- ਸੁਸ਼ੀਲ ਕੁਮਾਰ ਰਿੰਕੂ

ਭਾਜਪਾ ਨੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਉਨ੍ਹਾਂ ਨੇ ‘ਆਮ ਆਦਮੀ ਪਾਰਟੀ’ ਦਾ ਪੱਲਾ ਛੱਡ ਭਾਜਪਾ ਜੁਆਇਨ ਕੀਤੀ ਹੈ। ਇਸ ਤੋਂ ਪਹਿਲਾਂ ਰਿੰਕੂ ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਲ ਹੋ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜਕੇ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ (ਹੁਣ ਭਾਜਪਾ ਵਿੱਚ) ਨੂੰ ਹਰਾਇਆ।

ਦੇਸ਼ ਵਿੱਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸੁਸ਼ੀਲ ਕੁਮਾਰ ਰਿੰਕੂ ਬੀਤੇ ਦਿਨੀਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਰਿੰਕੂ ਪੰਜਾਬ ਤੋਂ ‘ਆਪ’ ਦੇ ਇਕਲੌਤੇ ਲੋਕ ਸਭਾ ਮੈਂਬਰ ਸਨ। ਉਨ੍ਹਾਂ ਦੇ ਨਾਲ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੀ BJP ਵਿੱਚ ਸ਼ਾਮਲ ਹੋ ਗਏ ਹਨ।

ਜਦੋਂ ਰਿੰਕੂ ਭਾਜਪਾ ‘ਚ ਸ਼ਾਮਲ ਹੋਏ ਤਾਂ ਉਹਨਾਂ ਨੂੰ ‘ਆਪ’ ਨੇ ਪਹਿਲਾਂ ਹੀ ਲੋਕ ਸਭਾ ਲਈ ਉਮੀਦਵਾਰ ਐਲਾਨ ਰੱਖਿਆ ਸੀ। ਸੁਸ਼ੀਲ ਕੁਮਾਰ ਰਿੰਕੂ ਨੇ ਦਹਾਕਿਆਂ ਤੱਕ ਕਾਂਗਰਸ ਵਿੱਚ ਰਹਿੰਦਿਆਂ ਸਿਆਸਤ ਕੀਤੀ। ਉਹ ਜਲੰਧਰ ਪੱਛਮੀ ਹਲਕੇ ਤੋਂ ਵਿਧਾਇਕ ਰਹੇ ਸਨ। ਹੁਣ ਇੱਕ ਸਾਲ ਵਿੱਚ ਰਿੰਕੂ ਨੇ 2 ਪਾਰਟੀਆਂ ਬਦਲ ਲਈਆਂ ਹਨ।

ਸ਼੍ਰੋਮਣੀ ਅਕਾਲੀ ਦਲ- ਮਹਿੰਦਰ ਸਿੰਘ ਕੇਪੀ

ਜਲੰਧਰ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਅਤੇ ਉਨ੍ਹਾਂ ਦਾ ਪਰਿਵਾਰ ਕਰੀਬ ਛੇ ਦਹਾਕਿਆਂ ਬਾਅਦ ਕਾਂਗਰਸ ਵਿੱਚ ਰਿਹਾ ਹੈ। ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰਵਾਉਣ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ। ਇਸ ਤੋਂ ਤੁਰੰਤ ਬਾਅਦ ਸੁਖਬੀਰ ਬਾਦਲ ਨੇ ਕੇਪੀ ਨੂੰ ਜਲੰਧਰ ਤੋਂ ਅਕਾਲੀ ਦਲ ਦਾ ਉਮੀਦਵਾਰ ਐਲਾਨ ਦਿੱਤਾ।

ਤੁਹਾਨੂੰ ਦੱਸ ਦੇਈਏ ਕਿ ਕੇਪੀ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਹਨ। ਕਾਂਗਰਸ ਨੇ ਲੰਬੇ ਸਮੇਂ ਤੋਂ ਕੇਪੀ ਨੂੰ ਪਾਸੇ ਕਰ ਦਿੱਤਾ ਸੀ। ਇਸ ਕਾਰਨ ਉਨ੍ਹਾਂ ਕਾਂਗਰਸ ਛੱਡਣ ਦਾ ਫੈਸਲਾ ਲਿਆ। ਮੰਨਿਆ ਜਾਂਦਾ ਹੈ ਕਿ ਕੇਪੀ ਜਲੰਧਰ ਦੇ ਅਨੁਸੂਚਿਤ ਜਾਤੀ ਸਮਾਜ ਵਿੱਚ ਮਜ਼ਬੂਤ ​​ਪਕੜ ਹੈ।

AAP-ਪਵਨ ਕੁਮਾਰ ਟੀਨੂੰ

ਪੰਜਾਬ ਦੇ ਦੋਆਬਾ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਨੇ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ AAP ਵਿੱਚ ਸ਼ਾਮਲ ਹੋ ਗਏ। ਰਿੰਕੂ ਦੇ ਜਾਣ ਤੋਂ ਬਾਅਦ AAP ਨੇ ਟੀਨੂੰ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਪਵਨ ਟੀਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਦਮਪੁਰ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ। ਟੀਨੂੰ ਨੂੰ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਦੀ ਥਾਂ ਚੋਣ ਮੈਦਾਨ ਵਿੱਚ ਉਤਾਰਿਆ ਸੀ।

ਪਵਨ ਕੁਮਾਰ ਟੀਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਸੇ ਕੀਤੇ ਜਾਣ ਤੋਂ ਨਾਰਾਜ਼ ਸਨ। ਟੀਨੂੰ ਕਰੀਬ ਦੋ ਦਹਾਕਿਆਂ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਰਹੇ। ਇਸ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਣ ਤੋਂ ਪਹਿਲਾਂ ਟੀਨੂੰ ਵੀ ਬਸਪਾ ਨਾਲ ਜੁੜੇ ਹੋਏ ਸੀ।

ਇਹ ਵੀ ਪੜ੍ਹੋ- ਸੁਖਪਾਲ ਖਹਿਰਾ ਦੇ ਮੀਤ ਹੇਅਰ ਤੇ ਇਲਜ਼ਾਮ, ਕਿਹਾ- ਕੈਂਪੇਨ ਚ ਘੁੰਮ ਰਿਹਾ ਮੂਸੇਵਾਲਾ ਕਤਲ ਦਾ ਮੁਲਜ਼ਮ

ਸਿਆਸੀ ਤੌਰ ਤੇ ਟੀਨੂੰ ਦੀ ਜਲੰਧਰ ਦੇ ਆਦਮਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਤੇ ਚੰਗੀ ਪਕੜ ਹੈ। 2012 ਵਿੱਚ ਉਹ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਹਨਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਲੜੀਆਂ, ਪਰ 70981 ਵੋਟਾਂ ਨਾਲ ਹਾਰ ਗਏ। ਟੀਨੂੰ 2017 ਵਿੱਚ ਦੂਜੀ ਵਾਰ ਵਿਧਾਇਕ ਚੁਣੇ ਗਏ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਕਾਂਗਰਸ ਦੇ ਸੁਖਵਿੰਦਰ ਸਿੰਘ ਕੋਟਲੀ ਹੱਥੋਂ ਹਾਰ ਗਏ।

Exit mobile version