ਜਗਮੋਹਨ ਸਿੰਘ ਕੰਗ ਪੁੱਤਰ ਸਮੇਤ ਕਾਂਗਰਸ 'ਚ ਵਾਪਸੀ, ਖਰੜ 'ਚ AAP ਲਈ ਵਧੀ ਮੁਸ਼ਕਲ! | jagmohan singh kang yadvinder singh kang joins congress after quiting aap know full detail in punjabi Punjabi news - TV9 Punjabi

ਜਗਮੋਹਨ ਸਿੰਘ ਕੰਗ ਪੁੱਤਰ ਸਮੇਤ ਕਾਂਗਰਸ ‘ਚ ਵਾਪਸੀ, ਖਰੜ ‘ਚ AAP ਲਈ ਵਧੀ ਮੁਸ਼ਕਲ!

Updated On: 

14 May 2024 14:56 PM

Jagmohan Singh Kang: ਜਗਮੋਹਨ ਸਿੰਘ ਕੰਗ ਤੇ ਉਨ੍ਹਾਂ ਦੇ ਪੁੱਤਰ ਦਿੱਲੀ 'ਚ ਕਾਂਗਰਸ ਪਾਰਟੀ ਦੇ ਕੌੰਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਮੌਜੂਦਗੀ 'ਚ ਪਾਰਟੀ ਜੁਆਇਨ ਕੀਤੀ ਗੈ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਵੀ ਮੌਜੂਦ ਸਨ। ਕੰਗ ਦਾ ਕਾਂਗਰਸ ਚ ਵਾਪਸ ਪਰਤਣਾ ਆਪ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਜਗਮੋਹਨ ਸਿੰਘ ਕੰਗ ਪੁੱਤਰ ਸਮੇਤ ਕਾਂਗਰਸ ਚ ਵਾਪਸੀ, ਖਰੜ ਚ AAP ਲਈ ਵਧੀ ਮੁਸ਼ਕਲ!

ਜਗਮੋਹਨ ਸਿੰਘ ਕੰਗ ਦੀ ਪੁੱਤਰ ਸਮੇਤ ਕਾਂਗਰਸ 'ਚ ਵਾਪਸੀ

Follow Us On

Jagmohan Singh Kang: ਸ੍ਰੀ ਆਨੰਦਪੁਰ ਸਾਹਿਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਇੱਕ ਹੋਰ ਨਵਾਂ ਮੋੜ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਅਤੇ ਉਨ੍ਹਾਂ ਦੇ ਪੁੱਤਰ ਯਾਦਵਿੰਦਰ ਸਿੰਘ ਕੰਗ ਮੁੜ ਤੋਂ ਕਾਂਗਰਸ ਪਾਰਟੀ ‘ਚ ਪਰਤ ਆਏ ਹਨ। ਉਹ 2022 ਦੀਆਂ ਵਿਧਾਨਸਭਾ ਚੋਣਾਂ ਚ ਕਾਂਗਰਸ ਵੱਲੋਂ ਟਿਕਟ ਨਾਲ ਮਿਲਣ ਕਾਰਨ ਪਾਰਟੀ ਛੱਡ ਗਏ ਸਨ ਅਤੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਸਨ। ਹੁਣ ਉਹ ਮੁੜ ਤੋਂ ਆਪ ਸਾਥ ਛੱਡ ਕਾਂਗਰਸ ਦਾ ਹੱਥ ਫੜ ਲਿਆ ਹੈ

ਜਗਮੋਹਨ ਸਿੰਘ ਕੰਗ ਤੇ ਉਨ੍ਹਾਂ ਦੇ ਪੁੱਤਰ ਦਿੱਲੀ ‘ਚ ਕਾਂਗਰਸ ਪਾਰਟੀ ਦੇ ਕੌੰਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਮੌਜੂਦਗੀ ‘ਚ ਪਾਰਟੀ ਜੁਆਇਨ ਕੀਤੀ ਗੈ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਵੀ ਮੌਜੂਦ ਸਨ। ਕੰਗ ਦਾ ਕਾਂਗਰਸ ਚ ਵਾਪਸ ਪਰਤਣਾ ਆਪ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਕੰਗ ਦਾ ਖਰੜ ਵਿਧਾਨ ਸਭਾ ਹਲਕੇ ‘ਚ ਚੰਗਾ ਹੈ ਪਰ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਆਪ ‘ਚ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਸੀ।

ਚੰਨੀ ਦੇ ਖਿਲਾਫ ਕੀਤਾ ਸੀ ਪ੍ਰਚਾਰ

ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਖਰੜ ਤੋਂ ਜਗਮੋਹਨ ਕੰਗ ਦੀ ਟਿਕਟ ਰੱਦ ਕੀਤੀ ਸੀ ਅਤੇ ਰੋਪੜ ਦੇ ਸ਼ਰਾਬ ਕਾਰੋਬਾਰੀ ਵਿਜੇ ਸ਼ਰਮਾ ਟਿੰਕੂ ਨੂੰ ਉਮੀਦਵਾਰ ਬਣਾਇਆ ਸੀ। ਕੰਗ ਨੇ ਸਾਬਕਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦੋਸ਼ ਲਗਾਇਆ ਸੀ ਉਨ੍ਹਾਂ ਕਾਰਨ ਉਨ੍ਹਾਂ ਟਿਕਟ ਕੈਂਸਲ ਕੀਤੀ ਗਈ ਸੀ। ਉਨ੍ਹਾਂ ਕਿਹਾ ਸੀ ਕਿ ਚੰਨੀ ਨੇ ਹਾਈਕਮਾਂਡ ਨੂੰ ਗੁੰਮਰਾਹ ਕੀਤਾ ਹੈ ਜਿਸ ਕਾਰਨ ਉਨ੍ਹਾਂ ਦੀ ਟਿਕਟ ਕੈਂਸਲ ਕੀਤੀ ਗਈ ਹੈ। ਉਨ੍ਹਾਂ ਨੇ ਇਸ ਦਾ ਕਾਰਨ ਉਨ੍ਹਾਂ ਦੀ ਪਾਰਟੀ ਵਿੱਚ ਸੀਨੀਅਰ ਹੋਣ ਵਜੋਂ ਦੱਸੀ ਸੀ।

ਆਪਸ ਚ ਮਚੇ ਕਲੇਸ਼ ਤੋਂ ਬਾਅਦ ਕੰਗ ਨੇ ਪਾਰਟੀ ਛੱਡ ਦਿੱਤੀ ਸੀ ਅਤੇ ਆਪ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਚਮਕੌਰ ਸਾਹਿਬ ਵਿਧਾਨ ਸਭਾ ਚੋਣ ‘ਚ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਚੋਣ ਪ੍ਰਚਾਰ ਕੀਤਾ ਸੀ। ਉਨ੍ਹਾਂ ਨੇ ਚੰਨੀ ਦੇ ਖਿਲਾਫ ਇੱਕ ਗੀਤ ਵੀ ਤਿਆਰ ਕਰਵਾਇਆ ਸੀ ਜਿਸ ਦੇ ਰਾਹੀਂ ਉਨ੍ਹਾਂ ਨੇ ਚੰਨੀ ਦੇ ਖ਼ਿਲਾਫ ਪ੍ਰਚਾਰ ਕੀਤਾ ਸੀ।

ਇੱਕ ਵਾਰ ਮੰਤਰੀ ਵੀ ਰਹਿ ਚੁੱਕੇ ਹਨ

ਕੰਗ ਪੁਰਾਣੇ ਕਾਂਗਰਸੀ ਆਗੂਆਂ ਹਨ। ਉਹ 1976 ਵਿੱਚ ਯੂਥ ਕਾਂਗਰਸ ਦੇ ਆਰਟ ਐਂਡ ਕਲਚਰ ਸੈੱਲ ਦੇ ਪ੍ਰਧਾਨ ਅਤੇ ਉਹ 1992 ‘ਚ ਪਹਿਲੀ ਵਾਰ ਵਿਧਾਨ ਸਭਾ ਮੋਰਿੰਡਾ ਤੋਂ ਵਿਧਾਇਕ ਵਜੋਂ ਚੁਣ ਕੇ ਆਏ ਸਨ। ਇਨ੍ਹਾਂ ਹੀ ਨਹੀਂ ਉਹ 2002 ‘ਚ ਮੋਰਿੰਡਾ ਤੇ 2012 ‘ਚ ਖਰੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ। ਉਹ 2002 ਦੀ ਕਾਂਗਰਸ ਸਰਕਾਰ ‘ਚ ਮੰਤਰੀ ਬਣੇ ਸਨ। ਹਲਕਾ ਖਰੜ ਵਿੱਚ ਉਨ੍ਹਾਂ ਦਾ ਮਜ਼ਬੂਤ ​​ਆਧਾਰ ਮੰਨਿਆ ਜਾਂਦਾ ਹੈ।

Exit mobile version