ਸ਼ੁਕਰ ਹੈ 600 ਪਾਰ ਨਹੀਂ ਬੋਲ ਰਹੀ ਭਾਜਪਾ, ਮਲਿਕਾਰਜੁਨ ਖੜਗੇ ਨੇ ਕੱਸਿਆ ਤੰਜ਼
INDIA Alliance Rally: ਲੋਕ ਸਭਾ ਚੋਣਾਂ ਨੂੰ ਲੈ ਕੇ ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਇੰਡੀਆ ਅਲਾਇੰਸ ਦੀ ਰੈਲੀ ਹੋਈ। ਹਾਲਾਂਕਿ ਕਾਂਗਰਸ ਆਗੂ ਰਾਹੁਲ ਗਾਂਧੀ ਸਿਹਤ ਖਰਾਬ ਹੋਣ ਕਾਰਨ ਰੈਲੀ 'ਚ ਸ਼ਾਮਲ ਨਹੀਂ ਹੋ ਸਕੇ। ਰੈਲੀ 'ਚ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ, ਸੁਨੀਤਾ ਕੇਜਰੀਵਾਲ, ਕਲਪਨਾ ਸੋਰੇਨ ਅਤੇ ਭਗਵੰਤ ਮਾਨ ਨੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ।
ਇੰਡੀਆ ਅਲਾਇੰਸ ਦੇ ਆਗੂਆਂ ਨੇ ਰਾਂਚੀ ‘ਚ ਆਪਣੀ ਤਾਕਤ ਦਿਖਾਈ। ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ ਵਿੱਚ ਉਲਗੁਲਾਨ (ਬਗ਼ਾਵਤ) ਇਨਸਾਫ਼ ਰੈਲੀ ਦਾ ਆਯੋਜਨ ਕੀਤਾ ਗਿਆ। ਲੋਕ ਸਭਾ ਚੋਣਾਂ ਦਰਮਿਆਨ ਹੋਣ ਵਾਲੀ ਇਸ ਰੈਲੀ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਜੇਐੱਮਐੱਮ ਆਗੂ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਨੇ ਭਾਜਪਾ ਤੇ ਤਿੱਖਾ ਹਮਲਾ ਕੀਤਾ ਹੈ। ਹਾਲਾਂਕਿ ਸਿਹਤ ਖਰਾਬ ਹੋਣ ਕਾਰਨ ਕਾਂਗਰਸ ਨੇਤਾ ਰਾਹੁਲ ਗਾਂਧੀ ਇਸ ਰੈਲੀ ‘ਚ ਹਿੱਸਾ ਨਹੀਂ ਲੈ ਸਕੇ।
ਰੈਲੀ ਦੀ ਸ਼ੁਰੂਆਤ ‘ਚ ‘ਆਪ’ ਆਗੂ ਸੰਜੇ ਸਿੰਘ ਨੇ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਦੀ ਗਾਰੰਟੀ ਹੀ ਝੂਠ ਬੋਲਣ ਦੀ ਗਾਰੰਟੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਬੀਜੇਪੀ ਉੱਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਝੂਠੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਡੱਕਿਆ ਗਿਆ ਹੈ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਦੀ ਪਤਨੀ ਕਲਪਨਾ ਸੋਰੇਨ ਨੇ ਆਪਣੇ ਪਤੀ ਦੀ ਚਿੱਠੀ ਪੜ੍ਹਦਿਆਂ ਕਿਹਾ ਕਿ ਉਹ ਝਾਰਖੰਡ ਦੇ ਹੱਕਾਂ ਲਈ ਲੜਦੇ ਰਹਿਣਗੇ।
ਰੈਲੀ ਵਿੱਚ ਸ਼ਾਮਲ ਨਹੀਂ ਹੋ ਸਕੇ ਰਾਹੁਲ ਗਾਂਧੀ
ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਰਾਂਚੀ ‘ਚ ਇੰਡੀਆ ਅਲਾਇੰਸ ਦੀ ਰੈਲੀ ‘ਚ ਹਿੱਸਾ ਨਹੀਂ ਲੈ ਸਕਣਗੇ ਕਿਉਂਕਿ ਉਹ ਬੀਮਾਰ ਹਨ ਅਤੇ ਫਿਲਹਾਲ ਨਵੀਂ ਦਿੱਲੀ ਤੋਂ ਬਾਹਰ ਨਹੀਂ ਜਾ ਸਕਦੇ ਹਨ। ਰਮੇਸ਼ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਮੱਧ ਪ੍ਰਦੇਸ਼ ਦੇ ਸਤਨਾ ‘ਚ ਇਕ ਜਨਸਭਾ ਨੂੰ ਸੰਬੋਧਿਤ ਕਰਨ ਤੋਂ ਬਾਅਦ ਰਾਂਚੀ ਦੀ ਰੈਲੀ ‘ਚ ਸ਼ਾਮਲ ਹੋਣਗੇ।
ਖੜਗੇ ਨੇ ਕਸਿਆ ਤੰਜ਼
ਇਸ ਤੋਂ ਬਾਅਦ ਰੈਲੀ ਵਿੱਚ ਪਹੁੰਚੇ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਹਨਾਂ ਦੀ ਲੜਾਈ ਲੋਕਤੰਤਰ ਨੂੰ ਬਚਾਉਣ ਦੀ ਹੈ। ਇੱਕ ਆਦਿਵਾਸੀ ਨੂੰ ਸਿਰਫ਼ ਵੋਟਾਂ ਦੀ ਖ਼ਾਤਰ ਰਾਸ਼ਟਰਪਤੀ ਬਣਾਇਆ ਗਿਆ ਹੈ, ਪਰ ਉਹਨਾਂ ਨੂੰ ਰਾਮ ਮੰਦਰ ਦੇ ਉਦਘਾਟਨ ਅਤੇ ਸੰਸਦ ਦੇ ਉਦਘਾਟਨ ਲਈ ਸੱਦਾ ਨਹੀਂ ਦਿੱਤਾ ਗਿਆ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਜਪਾ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ। ਗਰੀਬਾਂ ਤੋਂ ਵੋਟਾਂ ਖੋਹਣੀਆਂ ਚਾਹੁੰਦੇ ਹਨ। ਖੜਗੇ ਨੇ ਭਾਜਪਾ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਇਹ 400 ਨੂੰ ਪਾਰ ਕਰ ਜਾਣਗੇ। ਇਹ ਖੁਸ਼ਕਿਸਮਤੀ ਹੈ ਕਿ 400 ਨੂੰ ਪਾਰ ਦੀ ਗੱਲ ਕਰ ਰਹੇ ਹਨ ਕਿਉਂਕਿ ਸੰਸਦ ਵਿੱਚ ਕੁੱਲ ਨੰਬਰ ਹੀ 543 ਹਨ। ਕਿਤੇ ਇਹ 600 ਤੋਂ ਪਾਰ ਸੀਟਾਂ ਨਾਲ ਮੰਗਣ ਲੱਗ ਜਾਣ… ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਸਾਡਾ ਹੌਂਸਲਾ ਨਹੀਂ ਤੋੜ ਸਕਦੇ।
ਇਹ ਵੀ ਪੜ੍ਹੋ
ਮੋਦੀ ਸਰਕਾਰ ਖਿਲਾਫ਼ ਭੜਕੇ ਅਬਦੁੱਲਾ
ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇੱਥੇ ਬਹੁਤ ਸਾਰੇ ਧਰਮ ਹਨ। ਇਹ ਭਾਰਤ ਦੀ ਖੂਬਸੂਰਤੀ ਹੈ। ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਬਣਾਇਆ ਅਤੇ ਪੀੜਤ ਲੋਕਾਂ ਨੂੰ ਸ਼ਕਤੀ ਦਿੱਤੀ ਹੈ। ਅੱਜ ਕਿਹਾ ਜਾਂਦਾ ਹੈ ਕਿ ਉਹ 80 ਹਜ਼ਾਰ ਕਰੋੜ ਲੋਕਾਂ ਨੂੰ ਅਨਾਜ ਮੁਹੱਈਆ ਕਰਵਾਉਂਦੇ ਹਨ। ਕੀ ਉਹ ਘਰੋਂ ਲਿਆਉਂਦੇ ਹਨ?
ਇਹ ਵੀ ਪੜ੍ਹੋ- ਬਹੁਮਤ ਵਾਲੀ ਸਰਕਾਰ ਲੋਕਤੰਤਰ ਅਤੇ ਸੰਵਿਧਾਨ ਲਈ ਖ਼ਤਰਾ ਭਾਜਪਾ ਦੇ 400 ਪਾਰ ਦੇ ਨਾਅਰੇ ਤੇ ਆਕਾਸ਼ ਆਨੰਦ ਦਾ ਵੱਡਾ ਬਿਆਨ
ਭਾਜਪਾ ਦੇ ਜਾਣ ਦਾ ਸਮਾਂ ਆਇਆ-ਅਖਿਲੇਸ਼
ਉੱਤਰ ਪ੍ਰਦੇਸ਼ ਦੇ ਸਾਬਕਾ ਸੀਐਮ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ 10 ਸਾਲਾਂ ਵਿੱਚ ਦੇਸ਼ ਨੂੰ ਪਿੱਛੇ ਲਿਜਾਣ ਦਾ ਕੰਮ ਕੀਤਾ ਹੈ, ਉਨ੍ਹਾਂ ਦੀ ਵਿਦਾਈ ਵੀ ਧੂਮਧਾਮ ਨਾਲ ਕੀਤੀ ਜਾਣੀ ਚਾਹੀਦੀ ਹੈ। ਭਾਜਪਾ 400 ਤੋਂ ਵੱਧ ਦਾ ਨਾਅਰਾ ਦੇ ਰਹੀ ਹੈ। ਫਿਰ ਬੇਇਨਸਾਫ਼ੀ ਕਿਉਂ ਕਰ ਰਹੇ ਹੋ? ਤਬਦੀਲੀ ਦਾ ਸਮਾਂ ਆ ਗਿਆ ਹੈ। ਇਸ ਸਰਕਾਰ ਨੇ ਨੌਕਰੀਆਂ ਦੇ ਮੌਕੇ ਖ਼ਤਮ ਕਰ ਦਿੱਤੇ ਹਨ। ਪੜ੍ਹੇ ਲਿਖੇ ਨੌਜਵਾਨਾਂ ਕੋਲ ਨੌਕਰੀਆਂ ਨਹੀਂ ਹਨ।
ਪਹਿਲੇ ਪੜਾਅ ਵਿੱਚ ਹੀ ਹਿੱਲੀ ਭਾਜਪਾ- ਮਾਨ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇੰਡੀਆ ਗਠਜੋੜ ਨੂੰ ਪਹਿਲੇ ਪੜਾਅ ਦੀ ਵੋਟਿੰਗ ਵਿੱਚ 80 ਤੋਂ 90 ਸੀਟਾਂ ਮਿਲਣਗੀਆਂ। ਉਹ (ਭਾਜਪਾ ਲੀਡਰ) ਪਹਿਲੇ ਪੜਾਅ ਦੀ ਵੋਟਿੰਗ ਤੋਂ ਹਿੱਲ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਤਾਕਤ ਦਾ ਪ੍ਰਦਰਸ਼ਨ ਨਹੀਂ, ਸੰਵਿਧਾਨ ਅਤੇ ਦੇਸ਼ ਨੂੰ ਬਚਾਉਣ ਦੀ ਰੈਲੀ ਹੈ। ਭਾਜਪਾ ਸੋਚਦੀ ਹੈ ਕਿ ਕਿਸੇ ਨੂੰ ਜੇਲ੍ਹ ਵਿੱਚ ਪਾ ਕੇ ਉਹ ਚੋਣਾਂ ਜਿੱਤ ਜਾਣਗੇ। ਜੇਕਰ ਜਿੱਤ ਦਾ ਇੰਨਾ ਹੀ ਭਰੋਸਾ ਹੈ ਤਾਂ ਕੇਜਰੀਵਾਲ ਅਤੇ ਸੋਰੇਨ ਨੂੰ ਜੇਲ੍ਹ ਵਿੱਚ ਕਿਉਂ ਸੁੱਟਿਆ ਗਿਆ।
ਸੁਣੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਭਾਸ਼ਣ
वीर बिरसा मुंडा जी की पवित्र धरती से Punjab CM @BhagwantMann जी का संबोधन:
👉 मोदी जी ने Arvind Kejriwal जी और Hemant Soren जी को गिरफ़्तार कर लिया लेकिन उनकी सोच को क़ैद नहीं कर पाये
👉 अरविंद केजरीवाल जी और हेमंत सोरेन जी के लिए ख़ाली छोड़ी गई कुर्सियां ही BJP की सभी pic.twitter.com/bhq92D9s9v
— AAP (@AamAadmiParty) April 21, 2024
ਤੇਜਸਵੀ ਯਾਦਵ ਨੇ ਕਿਹਾ ਕਿ ਭਾਜਪਾ ਦਾ ਮਤਲਬ ਹੈ। ਵੱਡੀ ਝੂਠੀ ਪਾਰਟੀ। ਪ੍ਰਧਾਨ ਮੰਤਰੀ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ? ਉਹ ਇੰਡੀਆ ਗਠਜੋੜ ਤੋਂ ਡਰਦੇ ਹਨ। ਉਹ 400 ਨੂੰ ਪਾਰ ਕਰਨ ਦੇ ਨਾਅਰੇ ਲਗਾ ਰਹੇ ਹਨ। ਪਹਿਲੇ ਪੜਾਅ ‘ਚ ਹੀ ਦੇਸ਼ ਦੇ ਲੋਕਾਂ ਨੇ ਫਿਲਮ 400 ਨੂੰ ਸੁਪਰ ਫਲਾਪ ਕਰ ਦਿੱਤਾ ਸੀ।