ਗੁਰਜੀਤ ਸਿੰਘ ਔਜਲਾ ਦੀ ਰੈਲੀ ਦੌਰਾਨ ਚੱਲੀ ਗੋਲੀ, ਮੱਚੀ ਹਫ਼ੜਾ-ਦਫ਼ੜੀ, ਕੁਝ ਨੌਜਵਾਨਾਂ ਨੇ ਕੀਤੀ ਫਾਈਰਿੰਗ
ਪੀੜਿਤ ਲਵਲੀ ਕੁਮਾਰ ਨੇ ਦੱਸਿਆ ਕਿ ਮੇਰਾ ਪਿੰਡਾ ਉਗਰ ਔਲਖ ਹੈ। ਉਸ ਨੇ ਕਿਹਾ ਕਿ ਮੈਂ ਵਿਧਾਇਕ ਹਰਪ੍ਰਤਾਪ ਅਜਨਾਲਾ ਦੇ ਕਹਿਣ ਤੇ ਰੈਲੀ ਵਿੱਚ ਆਇਆ ਸੀ। ਉਸ ਨੇ ਦੱਸਿਆ ਕਿ ਔਜਲਾ ਸਾਹਿਬ ਲੇਟ ਹੋ ਗਏ ਅਤੇ ਮੈਂ ਬਾਹਰ ਪਾਣੀ ਪੀਣ ਆਇਆ ਸੀ। ਉਸ ਨੇ ਕਿਹਾ ਕਿ ਇਹ ਮੇਰੇ ਮਗਰ ਮੇਰਾ ਟਾਈਮ ਚੁੱਕਦੇ ਫਿਰਦੇ ਸੀ ਇਨ੍ਹਾਂ ਕੋਲ ਦੋ ਗੱਡੀਆਂ ਸਨ। ਜਿਨ੍ਹਾਂ ਵਿੱਚ ਇੱਕ ਆਡੀ ਕਾਰ ਅਤੇ ਇੱਕ ਬ੍ਰਿਜਾ ਗੱਡੀ ਸੀ। ਮੈਂ ਰੋਡ ਦੇ ਉੱਤੇ ਗੰਨੇ ਦਾ ਜੂਸ (ਰੋਹ) ਪੀ ਰਿਹਾ ਸੀ।
ਗੁਰਜੀਤ ਸਿੰਘ ਔਜਲਾ ਦੀ ਰੈਲੀ ਦੌਰਾਨ ਚੱਲੀ ਗੋਲੀ
ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਅਜਨਾਲਾ ਵਿਖੇ ਰੈਲੀ ਕੀਤੀ ਜਾ ਰਹੀ। ਲੋਕ ਸਭਾ ਚੋਣਾਂ 2024 ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ। ਇਸ ਰੈਲੀ ਦੌਰਾਨ ਪੁਰਾਣੀ ਰੰਜਿਸ਼ ਤਹਿਤ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ‘ਤੇ ਗੋਲੀ ਚਲਾ ਦਿੱਤੀ ਗਈ। ਜਿਸ ਕਾਰਨ ਉਗਰ ਔਲਖ ਵਾਸੀ ਨੌਜਵਾਨ ਲਵਲੀ ਕੁਮਾਰ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲਿਆਂਦਾ ਗਿਆ।
ਜਾਣਕਾਰੀ ਦਿੰਦਿਆ ਪੀੜਿਤ ਲਵਲੀ ਕੁਮਾਰ ਨੇ ਦੱਸਿਆ ਕਿ ਮੇਰਾ ਪਿੰਡਾ ਉਗਰ ਔਲਖ ਹੈ। ਉਸ ਨੇ ਕਿਹਾ ਕਿ ਮੈਂ ਵਿਧਾਇਕ ਹਰਪ੍ਰਤਾਪ ਅਜਨਾਲਾ ਦੇ ਕਹਿਣ ਤੇ ਰੈਲੀ ਵਿੱਚ ਆਇਆ ਸੀ। ਉਸ ਨੇ ਦੱਸਿਆ ਕਿ ਔਜਲਾ ਸਾਹਿਬ ਲੇਟ ਹੋ ਗਏ ਅਤੇ ਮੈਂ ਬਾਹਰ ਪਾਣੀ ਪੀਣ ਆਇਆ ਸੀ। ਉਸ ਨੇ ਕਿਹਾ ਕਿ ਇਹ ਮੇਰੇ ਮਗਰ ਮੇਰਾ ਟਾਈਮ ਚੁੱਕਦੇ ਫਿਰਦੇ ਸੀ ਇਨ੍ਹਾਂ ਕੋਲ ਦੋ ਗੱਡੀਆਂ ਸਨ। ਜਿਨ੍ਹਾਂ ਵਿੱਚ ਇੱਕ ਆਡੀ ਕਾਰ ਅਤੇ ਇੱਕ ਬ੍ਰਿਜਾ ਗੱਡੀ ਸੀ। ਮੈਂ ਰੋਡ ਦੇ ਉੱਤੇ ਗੰਨੇ ਦਾ ਜੂਸ (ਰੋਹ) ਪੀ ਰਿਹਾ ਸੀ।
ਇਸ ਦੌਰਾਨ ਨੌਜਵਾਨਾਂ ਨੇ ਇਨ੍ਹਾਂ ਗੱਡੀ ਤੋਂ ਉਤਰਦੇ ਹੀ ਇਨ੍ਹਾਂ ਮੇਰੇ ਤੇ ਕਿਰਪਾਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਮੈ ਕਿਰਪਾਨ ਖੋਹੀ ਤੇ ਇਨ੍ਹਾਂ ਨਜੌਵਾਨਾਂ ਨੇ ਪਿਸਤੋਲ ਨਾਲ ਮੇਰੇ ਤੇ ਹਮਲਾ ਬੋਲ ਦਿੱਤਾ। ਉਸ ਨੇ ਦੱਸਿਆ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ। ਉਸ ਦਾ ਇਸ ਪਾਰਟੀ ਨਾਲ ਕਾਫੀ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਪੀੜਿਤ ਲਵਲੀ ਦਾ ਕਹਿਣਾ ਸੀ ਕਿ ਅੱਗੇ ਵੀ ਇਹਨਾਂ ਨੇ ਮੇਰੇ ਤੇ ਝੂਠਾ ਪਰਚਾ ਦਰਜ ਕਰਵਾਇਆ ਸੀ ਜੋ ਐਸਐਸਪੀ ਦਿਹਾਤੀ ਨੂੰ ਪਤਾ ਹੈ। ਉਸ ਨੇ ਐਸਐਸਪੀ ਦਿਹਾਤੀ ਤੋਂ ਮੰਗ ਕੀਤੀ ਕਿ ਮੇਰੇ ਵਿੱਰੁਧ ਦਰਜ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਉਲਟਾ ਇਨ੍ਹਾਂ ਤੇ ਹੀ ਪਰਚਾ ਦਰਜ ਕੀਤਾ ਜਾਵੇ।
ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ
ਥਾਣਾ ਅਜਨਾਲਾ ਦੇ ਐਸ.ਐਚ.ਓ ਬਲਬੀਰ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ। ਜਿਸ ਦੇ ਚਲਦੇ ਲਵਲੀ ਕੁਮਾਰ ਉਗਰ ਔਲਖ ਦਾ ਰਹਿਣ ਵਾਲਾ ਹੈ ਉਸ ਦੇ ਹੱਥ ਵਿੱਚ ਗੋਲੀ ਲੱਗੀ ਹੈ ਉਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਦਾ ਮਾਮਲਾ, ਕੇਜਰੀਵਾਲ ਦੇ PA ਬਿਭਵ ਕੁਮਾਰ ਨੂੰ ਦਿੱਲੀ ਪੁਲਿਸ ਨੇ ਲਿਆ ਹਿਰਾਸਤ ਚਸ਼ਰੇਆਮ ਗੋਲੀਆਂ ਚੱਲ ਰਹੀਆਂ- ਔਜਲਾ
ਇਸ ਦੌਰਾਨ ਕਾਂਗਰਸੀ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਨੇ ਕਿਹਾ ਕਿ ਚੋਣ ਜਾਬਤਾ ਲੱਗਾ ਹੋਣ ਕਰਕੇ ਵੀ ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ ਲੋਕ ਪਿਸਤੋਲਾਂ ਲੈ ਕੇ ਸੜਕਾਂ ਤੇ ਘੁੰਮ ਰਹੇ ਹਨ। ਅੱਜ ਸਾਡੇ ਇੱਕ ਵਰਕਰ ‘ਤੇ ਗੋਲੀ ਚਲਾ ਦਿੱਤੀ ਗਈ ਅਤੇ ਬੜੀ ਮੁਸ਼ਕਿਲ ਨਾਲ ਉਸ ਦੀ ਜਾਨ ਬਚੀ ਹੈ। ਅਸੀਂ ਇਨ੍ਹਾਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ।
