Faridkot Seat Election Results 2024: ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜੇਤੂ, ਕਰਮਜੀਤ ਅਨਮੋਲ ਤੇ ਹੰਸਰਾਜ ਹੰਸ ਨੂੰ ਹਰਾਇਆ
Punjab Lok Sabha faridkot Constituency Election Results 2024 LIVE Counting and Updates: ਫਰੀਦਕੋਟ ਲੋਕ ਸਭਾ ਸੀਟ ਤੋਂ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਆਦਮੀ ਪਾਰਟੀ ਦੇ ਕਰਮਜੀਤ ਸਿੰਘ ਅਨਮੋਲ ਅਤੇ ਬੀਜੇਪੀ ਦੀ ਹੰਸਰਾਜ ਹੰਸ ਨੂੰ ਕਰਾਰੀ ਹਾਰ ਦਿੱਤੀ ਹੈ।
ਫਰੀਦਕੋਟ ਲੋਕ ਸਭਾ ਸੀਟ ਤੇ ਇਸ ਵਾਰ ਅਜ਼ਾਦ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਹੈ। ਸਰਬਜੀਤ ਸਿੰਘ ਖਾਲਸਾ ਨੂੰ 2,96,922 ਵੋਟਾਂ ਮਿਲੀਆਂ। ਜਦੋਂਕਿ ਆਮ ਆਦਮੀ ਪਾਰਟੀ ਦੇ ਕਰਮਜੀਤ ਸਿੰਘ ਅਨਮੋਲ ਨੂੰ 2 ਲੱਖ 26 ਹਜ਼ਾਰ 676 ਵੋਟਾਂ ਮਿਲੀਆਂ ਹਨ। ਤੀਜੇ ਨੰਬਰ ਤੇ ਰਹੀ ਕਾਂਗਰਸ ਦੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ 1 ਲੱਖ 59 ਹਜ਼ਾਰ 352 ਨੂੰ ਵੋਟਾਂ ਮਿਲੀਆਂ।
ਕੌਣ ਹਨ ਸਰਬਜੀਤ ਸਿੰਘ
ਸਰਬਜੀਤ ਸਿੰਘ ਖ਼ਾਲਸਾ ਬੇਅੰਤ ਸਿੰਘ ਦੇ ਪੁੱਤਰ ਹਨ। ਉਹੀਂ ਬੇਅੰਤ ਸਿੰਘ ਜੋ31 ਅਕਤੂਬਰ 1984 ਨੂੰ ਹੋਏ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਮਾਮਲੇ ਵਿੱਚ ਸ਼ਾਮਿਲ ਸਨ। ਬੇਅੰਤ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਜੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਸੀ।
LIVE NEWS & UPDATES
-
Faridkot Election Results 2024: ਸਰਬਜੀਤ ਸਿੰਘ ਖਾਲਸਾ 55882 ਤੋਂ ਅੱਗੇ
ਫੀਰਦਕੋਟ ਸੀਟ ‘ ਤੇ ਬੇਹੱਦ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਸਰਬਜੀਤ ਸਿੰਘ ਖਾਲਸਾ 55882 ਤੋਂ ਅੱਗੇ ਚੱਲ ਰਹੇ ਹਨ। ਸਰਬਜੀਤ ਸਿੰਘ ਖਾਲਸ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਹਨ।
-
Faridkot Election Results 2024: ਸਰਬਜੀਤ ਸਿੰਘ ਖਾਲਸਾ 53130 ਤੋਂ ਅੱਗੇ
ਫੀਰਦਕੋਟ ਸੀਟ ‘ ਤੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ 53130 ਤੋਂ ਅੱਗੇ ਹੈ। ਆਮ ਆਦਮੀ ਪਾਰਟੀ ਦੇ ਕਰਮਜੀਤ ਸਿੰਘ ਅਨਮੋਲ ਨੂੰ 126712 ਮਿਲਿਆਂ ਹਨ। ਕਾਂਗਰਸ ਦੇ ਅਮਰਜੀਤ ਕੌਰ ਸਾਹੋਕੇ ਤੀਸਰੇ ਨੰਬਰ ‘ਤੇ ਹਨ। ਚੌਥੇ ਨੰਬਰ ‘ਤੇ ਰਾਜਵਿੰਦਰ ਸਿੰਘ ਧਰਮਕੋਟ ਅਤੇ ਪੰਜਵੇਂ ਨੰਬਰ ਤੇ ਬੀਜੀਪੇ ਦੀ ਹੰਸ ਰਾਜ ਹੰਸ ਹਨ।
-
Faridkot Election Results 2024: ਸਰਬਜੀਤ ਸਿੰਘ ਖਾਲਸਾ 28182 ਵੋਟਾਂ ਨਾਲ ਅੱਗੇ
ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ 28182 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਆਪ ਦੇ ਕਰਮਜੀਤ ਅਨਮੋਲ ਅਤੇ ਬੀਜੇਪੀ ਦੇ ਹੰਸ ਰਾਜ ਹੰਸ ਨਾਲ ਵੇਖਣ ਨੂੰ ਮਿਲ ਰਿਹਾ ਹੈ।
-
Faridkot Election Results 2024: ਫਰੀਦਕੋਟ ਸੀਟ ਤੋਂ ਸਰਬਜੀਤ ਸਿੰਘ ਅੱਗੇ
ਫਰੀਦਕੋਟ ਸੀਟ ਤੋਂ ਸਰਬਜੀਤ ਸਿੰਘ ਅੱਗੇ ਚੱਲ ਰਹੇ ਹਨ।
ਸਰਬਜੀਤ ਖ਼ਾਲਸਾ (IND)- 46464
ਕਰਮਜੀਤ ਅਨਮੋਲ (AAP)- 28287
ਅਮਰਜੀਤ ਸਾਹੋਕੇ (CONG)- 19571
ਰਾਜਵਿੰਦਰ ਸਿੰਘ (SAD) – 19947
ਹੰਸ ਰਾਜ ਹੰਸ (BJP)- 9902 -
Faridkot Election Results 2024: ਫਰੀਦਕੋਟ ਸੀਟ ਤੋਂ ਸਰਬਜੀਤ ਸਿੰਘ 7544 ਵੋਟਾਂ ਤੋਂ ਅੱਗੇ
ਫਰੀਦਕੋਟ ਤੋਂ ਅਜਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ 7544 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕਰਮਜੀਤ ਅਨਮੋਲ ਤੇ ਹੰਸਰਾਜ ਹੰਸ ਦੇ ਨਾਲ ਹੈ।
-
Faridkot Election Results 2024: ਸਰਬਜੀਤ ਸਿੰਘ ਖਾਲਸਾ ਅੱਗੇ
ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਅੱਗੇ ਚੱਲ ਰਹੇ ਹਨ।
-
Faridkot Election Results 2024: ਫਰੀਦਕੋਟ ਸੀਟ ‘ਤੇ ਵੋਟਾਂ ਦੀ ਗਿਣਤੀ ਸ਼ੁਰੂ
ਫਰੀਦਕੋਟ ਸੀਟ ‘ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਹੋ ਰਹੀ ਹੈ। 9 ਵਜੇ ਆਵੇਗਾ ਪਹਿਲਾ ਰੁਝਾਨ ਆਵੇਗਾ।
-
Faridkot Sahib Election Results 2024: 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
ਫਰੀਦਕੋਟ ਲੋਕ ਸਭਾ ਸੀਟ ਲਈ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋਵੇਗੀ। ਜਿਸ ਤੋਂ ਬਾਅਦ ਦੁਪਹਿਰ 1 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ। ਪਹਿਲਾ ਰੁਝਾਨ ਸਵੇਰੇ 9 ਵਜੇ ਤੱਕ ਆਉਣ ਦੀ ਉਮੀਦ ਹੈ।