ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਾਂਗਰਸ ਨੂੰ ਲੱਗਿਆ ਝਟਕਾ, ਦਿੱਲੀ ਕਾਂਗਰਸ ਪ੍ਰਧਾਨ ਨੇ ਦਿੱਤਾ ਅਸਤੀਫਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਅਰਵਿੰਦਰ ਸਿੰਘ ਲਵਲੀ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਕਾਂਗਰਸ ਨੂੰ ਲੱਗਿਆ ਝਟਕਾ, ਦਿੱਲੀ ਕਾਂਗਰਸ ਪ੍ਰਧਾਨ ਨੇ ਦਿੱਤਾ ਅਸਤੀਫਾ
ਕਾਂਗਰਸ ਨੂੰ ਲੱਗਿਆ ਝਟਕਾ, ਦਿੱਲੀ ਕਾਂਗਰਸ ਪ੍ਰਧਾਨ ਨੇ ਦਿੱਤਾ ਅਸਤੀਫਾ (pic credit: social media)
Follow Us
tv9-punjabi
| Updated On: 28 Apr 2024 11:32 AM

ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਅਰਵਿੰਦਰ ਸਿੰਘ ਲਵਲੀ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਲਵਲੀ ਨੇ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜ ਦਿੱਤਾ ਹੈ। ਲਵਲੀ ਨੇ ਆਪਣੇ ਅਸਤੀਫੇ ‘ਚ ਕਈ ਗੱਲਾਂ ਦਾ ਜ਼ਿਕਰ ਕੀਤਾ ਹੈ। ਇਸ ਮੁਤਾਬਕ ਲਵਲੀ ਦਿੱਲੀ ‘ਚ ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ ਦੇ ਖਿਲਾਫ ਸਨ। ਅਰਵਿੰਦਰ ਸਿੰਘ ਲਵਲੀ ਨੇ ਆਪਣੇ ਅਸਤੀਫੇ ‘ਚ ਲਿਖਿਆ, ਕਾਂਗਰਸ ਨੇ ਉਸ ਪਾਰਟੀ ਨਾਲ ਗੱਠਜੋੜ ਕੀਤਾ ਹੈ ਜੋ ਕਿਸੇ ਟਾਇਮ ਕਾਂਗਰਸ ‘ਤੇ ਭ੍ਰਿਸ਼ਟਾਚਾਰ ਲਗਾਕੇ ਅੱਗੇ ਵਧੀ ਸੀ।

ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਵਿੱਚ ਕਾਂਗਰਸ ਨੂੰ ਸਿਰਫ਼ ਤਿੰਨ ਸੀਟਾਂ ਦਿੱਤੀਆਂ ਗਈਆਂ ਹਨ। ਲਵਲੀ ਇਸ ਗੱਲ ਤੋਂ ਵੀ ਨਾਖੁਸ਼ ਸਨ ਕਿ ਇਨ੍ਹਾਂ ਤਿੰਨਾਂ ਵਿੱਚੋਂ ਦੋ ਸੀਟਾਂ ਬਾਹਰਲੇ ਵਿਅਕਤੀਆਂ ਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾ ਨਿਸ਼ਾਨਾ ਕਨ੍ਹਈਆ ਕੁਮਾਰ ਅਤੇ ਉਦਿਤ ਰਾਜ ਸਨ, ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਐਲਾਨ ਤੋਂ ਪਹਿਲਾਂ ਸੂਚਿਤ ਨਹੀਂ ਕੀਤਾ ਗਿਆ ਸੀ। ਲਵਲੀ ਨੇ ਕਿਹਾ ਕਿ ਦਿੱਲੀ ਵਿੱਚ ਕਾਂਗਰਸ ਦੇ ਬੁਲਾਰੇ ਦੀ ਨਿਯੁਕਤੀ ਰੋਕ ਦਿੱਤੀ ਗਈ ਹੈ। ਅਜਿਹੇ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਕਰਕੇ ਮੈਂ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਲਵਲੀ ਨੂੰ ਪਿਛਲੇ ਸਾਲ 31 ਅਗਸਤ ਨੂੰ ਦਿੱਲੀ ਪ੍ਰਦੇਸ਼ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

ਲਵਲੀ ਦੇ ਅਸਤੀਫੇ ਦੀ ਕਾਪੀ

ਅਰਵਿੰਦਰ ਸਿੰਘ ਲਵਲੀ ਨੇ ਦੱਸਿਆ ਅਸਤੀਫੇ ਦਾ ਕਾਰਨ

ਅਰਵਿੰਦਰ ਸਿੰਘ ਲਵਲੀ ਕਰੀਬ 8 ਮਹੀਨੇ ਇਸ ਅਹੁਦੇ ‘ਤੇ ਰਹੇ। ਲਵਲੀ ਨੇ ਕਿਹਾ ਕਿ ਇਨ੍ਹਾਂ 8 ਮਹੀਨਿਆਂ ‘ਚ ਪਾਰਟੀ ਵੱਲੋਂ ਮੈਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਮੈਂ ਬਾਖੂਬੀ ਨਿਭਾਇਆ। ਉਨ੍ਹਾਂ ਕਿਹਾ ਕਿ ਮੈਂ ਦਿੱਲੀ ਕਾਂਗਰਸ ਵਿੱਚ ਸੀਨੀਅਰ ਲੋਕਾਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਪਾਰਟੀ ਨੇ ਇਨਕਾਰ ਕਰ ਦਿੱਤਾ। ਮੈਂ ਬੁਲਾਰੇ ਦੀ ਨਿਯੁਕਤੀ ਲਈ ਕਿਹਾ ਪਰ ਇਨਕਾਰ ਕਰ ਦਿੱਤਾ ਗਿਆ। ਲਵਲੀ ਨੇ ਕਿਹਾ ਕਿ ਪਾਰਟੀ ਨੂੰ ਗਠਜੋੜ ਦੇ ਹਿਸਾਬ ਨਾਲ ਸਿਰਫ਼ ਤਿੰਨ ਸੀਟਾਂ ਦਿੱਤੀਆਂ ਗਈਆਂ ਹਨ।

ਕਨ੍ਹਈਆ ਕੁਮਾਰ-ਉਦਿਤ ਰਾਜ ਨੂੰ ਟਿਕਟਾਂ ਮਿਲਣ ‘ਤੇ ਨਰਾਜ਼

ਲਵਲੀ ਨੇ ਕਿਹਾ ਕਿ ਮੈਨੂੰ ਲੱਗਦਾ ਸੀ ਕਿ ਪਾਰਟੀ ਦਿੱਲੀ ਦੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਟਿਕਟ ਦੇਵੇਗੀ। ਇਸੇ ਲਈ ਮੈਂ ਆਪਣਾ ਨਾਂ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਵਿੱਚੋਂ ਦੋ ਸੀਟਾਂ ਅਜਿਹੇ ਲੋਕਾਂ ਨੂੰ ਦਿੱਤੀਆਂ ਗਈਆਂ ਜੋ ਕਿ ਕਾਫੀ ਹੈਰਾਨ ਕਰਨ ਵਾਲੀ ਗੱਲ ਸੀ। ਦੱਸ ਦਈਏ ਕਿ ਕਾਂਗਰਸ ਨੇ ਉੱਤਰ ਪੂਰਬੀ ਦਿੱਲੀ ਸੀਟ ਤੋਂ ਭਾਜਪਾ ਉਮੀਦਵਾਰ ਮਨੋਜ ਤਿਵਾਰੀ ਦੇ ਖਿਲਾਫ ਕਾਂਗਰਸ ਦੇ ਕਨ੍ਹਈਆ ਕੁਮਾਰ ਨੂੰ ਮੈਦਾਨ ‘ਚ ਉਤਾਰਿਆ ਹੈ।

ਉਦਿਤ ਰਾਜ ਨੂੰ ਉੱਤਰੀ ਪੱਛਮੀ ਦਿੱਲੀ ਤੋਂ ਟਿਕਟ ਦਿੱਤੀ ਗਈ ਹੈ। ਲਵਲੀ ਇਨ੍ਹਾਂ ਦੋ ਵਿਅਕਤੀਆਂ ਨੂੰ ਟਿਕਟ ਦੇਣ ਤੋਂ ਨਾਰਾਜ਼ ਸੀ। ਲਵਲੀ ਤੋਂ ਇਲਾਵਾ ਦਿੱਲੀ ਕਾਂਗਰਸ ਦੇ ਕਈ ਨੇਤਾਵਾਂ ਨੇ ਇਸ ਦਾ ਵਿਰੋਧ ਕੀਤਾ। ਇਸ ਦੇ ਬਾਵਜੂਦ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਟਿਕਟ ਦਿੱਤੀ।

ਅਰਵਿੰਦ ਕੇਜਰੀਵਾਲ ਨੂੰ ਕਿਨ੍ਹਾਂ ਸ਼ਰਤਾਂ 'ਤੇ ਮਿਲੀ ਅੰਤਰਿਮ ਜ਼ਮਾਨਤ, ਵੀਡੀਓ
ਅਰਵਿੰਦ ਕੇਜਰੀਵਾਲ ਨੂੰ ਕਿਨ੍ਹਾਂ ਸ਼ਰਤਾਂ 'ਤੇ ਮਿਲੀ ਅੰਤਰਿਮ ਜ਼ਮਾਨਤ, ਵੀਡੀਓ...
WIIT Satta Sammelan Event 2024: ਸੰਵਿਧਾਨ ਖ਼ਤਰੇ 'ਚ ਹੈ, ਉਸਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਜਰੂਰੀ - ਸੀਐਮ ਮਾਨ
WIIT Satta Sammelan Event 2024: ਸੰਵਿਧਾਨ ਖ਼ਤਰੇ 'ਚ ਹੈ, ਉਸਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਜਰੂਰੀ - ਸੀਐਮ ਮਾਨ...
WIIT Satta Sammelan Event 2024: ਭਾਜਪਾ ਨੇ ਲੋਕਤੰਤਰ ਦਾ ਮਜ਼ਾਕ ਬਣਾਇਆ, ਟੀਵੀ9 ਦੇ ਪ੍ਰੋਗਰਾਮ 'ਚ ਬੋਲੇ ਸੀਐਮ ਮਾਨ
WIIT Satta Sammelan Event 2024: ਭਾਜਪਾ ਨੇ ਲੋਕਤੰਤਰ ਦਾ ਮਜ਼ਾਕ ਬਣਾਇਆ, ਟੀਵੀ9 ਦੇ ਪ੍ਰੋਗਰਾਮ 'ਚ ਬੋਲੇ ਸੀਐਮ ਮਾਨ...
WIIT Satta Sammelan Event 2024: ਪੰਜਾਬ 'ਚ ਖਿੜੇਗਾ ਕਮਲ, ਭਗਵੰਤ ਮਾਨ ਨੇ ਬਣਾਇਆ 13-0 ਦਾ ਮਜ਼ਾਕ - ਸੁਨੀਲ ਜਾਖੜ
WIIT Satta Sammelan Event 2024: ਪੰਜਾਬ 'ਚ ਖਿੜੇਗਾ ਕਮਲ, ਭਗਵੰਤ ਮਾਨ ਨੇ ਬਣਾਇਆ 13-0 ਦਾ ਮਜ਼ਾਕ - ਸੁਨੀਲ ਜਾਖੜ...
WIIT Satta Sammelan Event 2024: ਅਰਵਿੰਦ ਕੇਜਰੀਵਾਲ ਦੇ ਬਾਹਰ ਨਾਲ ਬੀਜੇਪੀ ਨੂੰ ਹੋਵੇਗਾ ਵੱਡਾ ਨੁਕਸਾਨ - ਸੰਜੇ ਸਿੰਘ
WIIT Satta Sammelan Event 2024: ਅਰਵਿੰਦ ਕੇਜਰੀਵਾਲ ਦੇ ਬਾਹਰ ਨਾਲ ਬੀਜੇਪੀ ਨੂੰ ਹੋਵੇਗਾ ਵੱਡਾ ਨੁਕਸਾਨ - ਸੰਜੇ ਸਿੰਘ...
WIIT Satta Sammelan Event 2024: 13-0 ਕਦੇ 0-13 ਵੀ ਹੋ ਸਕਦਾ ਹੈ, ਪਰਗਟ ਸਿੰਘ ਦੇ ਆਪ 'ਤੇ ਤਿੱਖੇ ਨਿਸ਼ਾਨੇ
WIIT Satta Sammelan Event 2024: 13-0 ਕਦੇ 0-13 ਵੀ ਹੋ ਸਕਦਾ ਹੈ, ਪਰਗਟ ਸਿੰਘ ਦੇ ਆਪ 'ਤੇ ਤਿੱਖੇ ਨਿਸ਼ਾਨੇ...
ਸੈਮ ਪਿਤਰੋਦਾ ਦੇ ਬਿਆਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਦੇਸ਼ਵਾਸੀਆਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾ
ਸੈਮ ਪਿਤਰੋਦਾ ਦੇ ਬਿਆਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਦੇਸ਼ਵਾਸੀਆਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾ...
PM ਮੋਦੀ ਦੇ ਬਿਆਨ 'ਤੇ ਸਾਬਕਾ CM ਚੰਨੀ ਨੇ ਕਿਹਾ- ਕਾਂਗਰਸ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ; ਇਹ ਮੁੱਦਾ ਰਾਜਨੀਤੀ ਦਾ ਨਹੀਂ ਹੈ
PM ਮੋਦੀ ਦੇ ਬਿਆਨ 'ਤੇ ਸਾਬਕਾ CM ਚੰਨੀ ਨੇ ਕਿਹਾ- ਕਾਂਗਰਸ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ; ਇਹ ਮੁੱਦਾ ਰਾਜਨੀਤੀ ਦਾ ਨਹੀਂ ਹੈ...
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ...
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?...
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ...
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ......
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ...
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?...
Stories