ਲੋਕ ਸਭਾ ਚੋਣਾਂ ਲੜਣ ਦੀਆਂ ਤਿਆਰੀਆਂ ਕਰ ਰਹੇ ਨੇ ਰਾਣਾ ਗੁਰਜੀਤ, ਬੇਟੇ ਨੂੰ ਵੀ ਟਿਕਟ ਦਵਾਉਣ ਲਈ ਹਾਈਕਮਾਨ ਤੱਕ ਕੀਤੀ ਪਹੁੰਚ

Published: 

22 Apr 2024 17:55 PM

ਰਾਣਾ ਗੁਰਜੀਤ ਸਿੰਘ ਨੇ ਕਦੇ ਵੀ ਹਲਕਾ ਆਨੰਦਪੁਰ ਸਾਹਿਬ ਤੋਂ ਚੋਣ ਨਹੀਂ ਲੜੀ ਪਰ ਫਿਰ ਵੀ ਇੱਥੋਂ ਦੇ ਵਰਕਰ ਅਤੇ ਦਿੱਗਜ ਉਨ੍ਹਾਂ ਦੇ ਅਕਸ ਅਤੇ ਵਿਹਾਰ ਤੋਂ ਪ੍ਰਭਾਵਿਤ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਪੂਰੇ ਸੂਬੇ ਵਿੱਚ ਆਪ ਦੀ ਸਰਕਾਰ ਸੀ ਤਾਂ ਰਾਣਾ ਗੁਰਜੀਤ ਸਿੰਘ ਕਪੂਰਥਲਾ ਤੋਂ ਤੀਜੀ ਵਾਰ ਵਿਧਾਇਕ ਬਣੇ ਸਨ, ਜਦਕਿ ਉਨ੍ਹਾਂ ਦਾ ਪੁੱਤਰ ਇੰਦਰਪ੍ਰੀਤ ਸਿੰਘ ਆਜ਼ਾਦ ਸੁਲਤਾਨਪੁਰ ਲੋਧੀ ਤੋਂ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚੇ ਸਨ।

ਲੋਕ ਸਭਾ ਚੋਣਾਂ ਲੜਣ ਦੀਆਂ ਤਿਆਰੀਆਂ ਕਰ ਰਹੇ ਨੇ ਰਾਣਾ ਗੁਰਜੀਤ, ਬੇਟੇ ਨੂੰ ਵੀ ਟਿਕਟ ਦਵਾਉਣ ਲਈ ਹਾਈਕਮਾਨ ਤੱਕ ਕੀਤੀ ਪਹੁੰਚ

ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਤਸਵੀਰ

Follow Us On

ਪੰਜਾਬ ਕਾਂਗਰਸ ਨੇ ਅਜੇ ਤੱਕ ਸ੍ਰੀ ਆਨੰਦਪੁਰ ਸਾਹਿਬ ਅਤੇ ਖਡੂਰ ਸਾਹਿਬ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਪਰ ਉੱਘੇ ਕਾਂਗਰਸੀ ਆਗੂ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਾਣਾ ਇੰਦਰਪ੍ਰੀਤ ਸਿੰਘ ਨੇ ਦੋਵਾਂ ਸੀਟਾਂ ‘ਤੇ ਟਿਕਟਾਂ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਉਹ ਵੀ ਦੋਵੇਂ ਹੀ ਹਲਕਿਆਂ ਦੇ ਆਗੂਆਂ ਨੂੰ ਲੁਭਾਉਣ ਵਿੱਚ ਰੁੱਝੇ ਹੋਏ ਹਨ। ਇਸ ਦੇ ਲਈ ਉਹਨਾਂ ਆਗੂਆਂ ਨੂੰ ਮਿਲਣ ਤੋਂ ਇਲਾਵਾ ਫੋਨ ‘ਤੇ ਵੀ ਗੱਲਬਾਤ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਸਾਰਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਨ੍ਹਾਂ ਸਾਥ ਦੇਣਾ ਹੋਵੇਗਾ। ਇਸ ਦੇ ਨਾਲ ਹੀ ਦੋਵਾਂ ਹਲਕਿਆਂ ਦੇ ਆਗੂਆਂ ਨੇ ਵੀ ਰਾਣਾ ਗੁਰਜੀਤ ਸਿੰਘ ਦੇ ਹੱਕ ਵਿੱਚ ਹਾਮੀ ਭਰ ਦਿੱਤੀ ਹੈ।

ਰਾਣਾ ਗੁਰਜੀਤ ਸਿੰਘ ਨੇ ਕਦੇ ਵੀ ਹਲਕਾ ਆਨੰਦਪੁਰ ਸਾਹਿਬ ਤੋਂ ਚੋਣ ਨਹੀਂ ਲੜੀ ਪਰ ਫਿਰ ਵੀ ਇੱਥੋਂ ਦੇ ਵਰਕਰ ਅਤੇ ਦਿੱਗਜ ਉਨ੍ਹਾਂ ਦੇ ਅਕਸ ਅਤੇ ਵਿਹਾਰ ਤੋਂ ਪ੍ਰਭਾਵਿਤ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਪੂਰੇ ਸੂਬੇ ਵਿੱਚ ਆਪ ਦੀ ਸਰਕਾਰ ਸੀ ਤਾਂ ਰਾਣਾ ਗੁਰਜੀਤ ਸਿੰਘ ਕਪੂਰਥਲਾ ਤੋਂ ਤੀਜੀ ਵਾਰ ਵਿਧਾਇਕ ਬਣੇ ਸਨ, ਜਦਕਿ ਉਨ੍ਹਾਂ ਦਾ ਪੁੱਤਰ ਇੰਦਰਪ੍ਰੀਤ ਸਿੰਘ ਆਜ਼ਾਦ ਸੁਲਤਾਨਪੁਰ ਲੋਧੀ ਤੋਂ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚੇ ਸਨ। ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ 9 ਵਿੱਚੋਂ 6 ਸੀਟਾਂ ਆਪ ਕੋਲ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ, ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਇਸ ਹਲਕੇ ਤੋਂ ਆਉਂਦੇ ਹਨ।

ਲੀਡਰਾਂ ਨੂੰ ਸੰਪਰਕ ਕਰ ਰਹੇ ਨੇ ਰਾਣਾ ਗੁਰਜੀਤ

ਅਜਿਹੇ ‘ਚ ਸੂਤਰਾਂ ਦਾ ਮੰਨਣਾ ਹੈ ਕਿ ਸਿਰਫ ਗੁਰਜੀਤ ਸਿੰਘ ਜਾਂ ਉਸ ਦੇ ਪਰਿਵਾਰਕ ਮੈਂਬਰ ਹੀ ਮੁਕਾਬਲਾ ਦੇ ਸਕਦੇ ਹਨ। ਇਨ੍ਹਾਂ ਸਰਕਲਾਂ ਦੇ ਸਥਾਨਕ ਆਗੂਆਂ ਦਾ ਵਿਰੋਧ ਹੋਣ ਦੇ ਬਾਵਜੂਦ ਸਾਰੇ ਸਰਕਲਾਂ ਵਿੱਚ ਬਣੇ ਗਰੁੱਪ ਰਾਣਾ ਗੁਰਜੀਤ ਸਿੰਘ ਦੇ ਨਾਲ ਚੱਲ ਸਕਦੇ ਹਨ। ਇਸੇ ਤਰ੍ਹਾਂ ਉਹ ਖੁਦ ਖਡੂਰ ਸਾਹਿਬ ਤੋਂ ਵਿਧਾਨ ਸਭਾ ਚੋਣ ਜਿੱਤ ਚੁੱਕੇ ਹਨ। ਇਸ ਸਮੇਂ ਰਾਣਾ ਗੁਰਜੀਤ ਸਿੰਘ ਕਪੂਰਥਲਾ ਤੋਂ ਵਿਧਾਇਕ ਹਨ, ਜਦਕਿ ਉਨ੍ਹਾਂ ਦੇ ਪੁੱਤਰ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਹਨ। ਇਸ ਤੋਂ ਇਲਾਵਾ ਉਹਨਾਂ ਦਾ ਇਸੇ ਇਲਾਕੇ ਵਿੱਚ ਕਾਰੋਬਾਰ ਵੀ ਹੈ।

ਕਈ ਹੋਰ ਵੀ ਲੀਡਰ ਵੀ ਠੋਕ ਰਹੇ ਨੇ ਦਾਅਵਾ

ਹਾਲਾਂਕਿ ਟਿਕਟਾਂ ਦਾ ਐਲਾਨ ਨਾ ਹੋਣ ਕਾਰਨ ਦੋਵੇਂ ਲੋਕ ਸਭਾ ਹਲਕਿਆਂ ਵਿੱਚ ਹਰ ਰੋਜ਼ ਸਮੀਕਰਨ ਬਦਲਦੇ ਜਾ ਰਹੇ ਹਨ। ਸ੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ, ਰਾਣਾ ਕੇਪੀ, ਵਰਿੰਦਰ ਢਿੱਲੋਂ ਨੇ ਆਪਣਾ ਦਾਅਵਾ ਪੇਸ਼ ਕੀਤਾ ਹੈ। ਤਿੰਨਾਂ ਦੇ ਦਿੱਲੀ ਲਿੰਕ ਵੀ ਚੰਗੇ ਹਨ। ਇਸ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ ਦਾ ਨਾਂ ਵੀ ਚਰਚਾ ਵਿੱਚ ਹੈ। ਇਸ ਦੇ ਨਾਲ ਹੀ ਸੀਨੀਅਰ ਆਗੂ ਅੰਬਿਕਾ ਸੋਨੀ ਵੀ ਇਸ ਖੇਤਰ ਵਿੱਚ ਦਿਲਚਸਪੀ ਲੈ ਰਹੀ ਹੈ।

ਇਹ ਵੀ ਪੜ੍ਹੋ- ਕਾਂਗਰਸ ਨੇ ਚੋਣ ਕਮਿਸ਼ਨ ਨੂੰ PM ਮੋਦੀ ਖਿਲਾਫ ਕੀਤੀਆਂ 17 ਸ਼ਿਕਾਇਤਾਂ, ਕਿਹਾ- ਮੈਨੀਫੈਸਟੋ ਤੇ ਫੈਲਾ ਰਹੇ ਝੂਠ

ਹਾਲਾਂਕਿ, ਉਹ 2014 ਵਿੱਚ ਇੱਥੋਂ ਚੋਣ ਹਾਰ ਗਈ ਸੀ। ਇਸ ਦੇ ਨਾਲ ਹੀ ਅੱਜ ਚਰਚਾ ਹੈ ਕਿ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਵੀ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਟਿਕਟ ਮਿਲ ਸਕਦੀ ਹੈ। ਕਿਉਂਕਿ ਇਸ ਹਲਕੇ ਵਿੱਚ ਹਿੰਦੂ ਵੋਟਰ ਜ਼ਿਆਦਾ ਹੈ। ਜਦੋਂ ਕਿ ਖਡੂਰ ਸਾਹਿਬ ਡਿੰਪਾ ਦੀ ਵਾਪਿਸ ਹਟਣ ਤੋਂ ਬਾਅਦ ਸਥਾਨਕ ਆਗੂ ਦੌੜ ਵਿੱਚ ਹਨ। ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਕੁਲਬੀਰ ਸਿੰਘ ਜ਼ੀਰਾ ਅਤੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਵੀ ਟਿਕਟਾਂ ਲਈ ਹੰਭਲਾ ਮਾਰ ਰਹੇ ਹਨ।

Exit mobile version