ਕਾਂਗਰਸ ਨੇ ਚੋਣ ਕਮਿਸ਼ਨ ਨੂੰ PM ਮੋਦੀ ਖਿਲਾਫ ਕੀਤੀਆਂ 17 ਸ਼ਿਕਾਇਤਾਂ, ਕਿਹਾ- ਮੈਨੀਫੈਸਟੋ ‘ਤੇ ਫੈਲਾ ਰਹੇ ਝੂਠ
Congress Complaint to EC: ਰਾਜਸਥਾਨ 'ਚ ਪ੍ਰਧਾਨ ਮੰਤਰੀ ਮੋਦੀ ਦੇ ਦਿੱਤੇ ਬਿਆਨ 'ਜੇ ਕਾਂਗਰਸ ਸੱਤਾ 'ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ 'ਚ ਵੰਡ ਦੇਵੇਗੀ' ਤੋਂ ਕਾਂਗਰਸ ਨਾਰਾਜ਼ ਹੈ। ਇਸ ਸਬੰਧੀ ਕਾਂਗਰਸ ਦਾ ਵਫ਼ਦ ਚੋਣ ਕਮਿਸ਼ਨ ਨੂੰ ਮਿਲਿਆ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਈ। ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਸਾਬਕਾ ਪੀਐਮ ਮਨਮੋਹਨ ਸਿੰਘ ਦੇ ਇੱਕ ਬਿਆਨ ਦਾ ਜ਼ਿਕਰ ਕੀਤਾ ਸੀ।
ਕਾਂਗਰਸ ਨੇ ਪੀਐਮ ਮੋਦੀ ਖਿਲਾਫ਼ ਕੀਤੀਆਂ 17 ਸ਼ਿਕਾਇਤਾਂ
‘ਮਾਵਾਂ-ਭੈਣਾਂ ਦਾ ਮੰਗਲ ਸੂਤਰ ਵੀ ਨਹੀਂ ਛੱਡਣਗੇ’
ਇਸ ਬਿਆਨ ਰਾਹੀਂ ਪੀਐਮ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ਜੇਕਰ ਕਾਂਗਰਸ ਸੱਤਾ ‘ਚ ਆਈ ਤਾਂ ਇਹ ਲੋਕਾਂ ਦੀ ਜਾਇਦਾਦ ਮੁਸਲਮਾਨਾਂ ‘ਚ ਵੰਡੇਗੀ। ਇਹ ਸ਼ਹਿਰੀ-ਨਕਸਲੀ ਮਾਨਸਿਕਤਾ ਮਾਵਾਂ-ਭੈਣਾਂ ਦਾ ਮੰਗਲਸੂਤਰ ਵੀ ਨਹੀਂ ਛੱਡੇਗੀ। ਪੀਐਮ ਮੋਦੀ ਦੇ ਬਿਆਨ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਉਨ੍ਹਾਂ ‘ਤੇ ਹਮਲਾ ਬੋਲਿਆ।ਪ੍ਰਧਾਨ ਮੰਤਰੀ ਨੇ ਉਹੀ ਕੀਤਾ ਜੋ ਉਨ੍ਹਾਂ ਨੂੰ ਸੰਘ ਤੋਂ ਮਿਲਿਆ
ਉਨ੍ਹਾਂ ਕਿਹਾ, ਅੱਜ ਮੋਦੀ ਜੀ ਦੇ ਗੁੱਸੇ ਭਰੇ ਭਾਸ਼ਣ ਨੇ ਦਿਖਾਇਆ ਕਿ ਪਹਿਲੇ ਪੜਾਅ ਦੇ ਨਤੀਜਿਆਂ ਵਿੱਚ ਭਾਰਤ ਦੀ ਜਿੱਤ ਹੋ ਰਹੀ ਹੈ। ਮੋਦੀ ਜੀ ਨੇ ਜੋ ਕਿਹਾ ਉਹ ਨਿਸ਼ਚਿਤ ਤੌਰ ‘ਤੇ ਨਫ਼ਰਤ ਭਰਿਆ ਭਾਸ਼ਣ ਹੈ, ਇਹ ਧਿਆਨ ਭਟਕਾਉਣ ਦੀ ਸੋਚੀ-ਸਮਝੀ ਚਾਲ ਹੈ। ਅੱਜ ਪ੍ਰਧਾਨ ਮੰਤਰੀ ਨੇ ਉਹੀ ਕੀਤਾ ਜੋ ਸੰਘ ਦੀਆਂ ਕਦਰਾਂ-ਕੀਮਤਾਂ ਤੋਂ ਪ੍ਰਾਪਤ ਹੋਇਆ ਹੈ। ਸੱਤਾ ਲਈ ਝੂਠ ਬੋਲਣਾ, ਗੱਲਾਂ ਦਾ ਝੂਠਾ ਹਵਾਲਾ ਦੇ ਕੇ ਵਿਰੋਧੀਆਂ ‘ਤੇ ਝੂਠੇ ਆਰੋਪ ਲਾਉਣੇ ਸੰਘ ਅਤੇ ਭਾਜਪਾ ਦੀ ਸਿਖਲਾਈ ਦੀ ਖਾਸੀਅਤ ਹੈ।
Follow Us
