ਚੰਡੀਗੜ੍ਹ ਤੋਂ ਮਨੀਸ ਤਿਵਾੜੀ ਕਾਂਗਰਸ ਉਮੀਦਵਾਰ, ਕਾਂਗਰਸ ਨੇ ਜਾਰੀ ਲਿਸਟ ‘ਚੋਂ ਕੱਟੀ ਪਵਨ ਬਾਂਸਲ ਦੀ ਟਿਕਟ

Updated On: 

24 Apr 2024 17:22 PM

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਉਸ ਸੂਚੀ ਵਿੱਚ 16 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਅਤੇ ਮੰਡੀ ਤੋਂ ਵਿਕਰਮਾਦਿੱਤਿਆ ਸਿੰਘ ਨੂੰ ਸਿਆਸੀ ਮੈਦਾਨ ਵਿੱਚ ਉਤਾਰਿਆ ਗਿਆ ਹੈ ਹੈ।

ਚੰਡੀਗੜ੍ਹ ਤੋਂ ਮਨੀਸ ਤਿਵਾੜੀ ਕਾਂਗਰਸ ਉਮੀਦਵਾਰ, ਕਾਂਗਰਸ ਨੇ ਜਾਰੀ ਲਿਸਟ ਚੋਂ ਕੱਟੀ ਪਵਨ ਬਾਂਸਲ ਦੀ ਟਿਕਟ

ਮਨੀਸ਼ ਤਿਵਾੜੀ (ਪੁਰਾਣੀ ਤਸਵੀਰ)

Follow Us On

ਕਾਂਗਰਸ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਸ਼ਨੀਵਾਰ ਨੂੰ 16 ਉਮੀਦਵਾਰਾਂ ਦੀ ਆਪਣੀ ਨਵੀਂ ਸੂਚੀ ਜਾਰੀ ਕੀਤੀ, ਜਿਸ ਵਿੱਚ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਟਿਕਟ ਦਿੱਤੀ ਗਈ ਹੈ ਅਤੇ ਕਾਂਗਰਸ ਵੱਲੋਂ ਪਵਨ ਬਾਂਸਲ ਦੀ ਟਿਕਟ ਕੱਟੀ ਗਈ ਹੈ। ਕਾਂਗਰਸ ਨੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਸੀਟ ਬਦਲਦੇ ਹੋਏ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਟਿਕਟ ਦਿੱਤੀ ਹੈ।

ਅਭਿਨੇਤਰੀ ਕੰਗਨਾ ਰਣੌਤ ਦੇ ਸਾਹਮਣੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰ ਭੱਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਪ੍ਰਤੀਭਾ ਸਿੰਘ ਦੇ ਪੁੱਤਰ ਕਾਂਗਰਸ ਵਿਧਾਇਕ ਵਿਕਰਮਾਦਿਤਿਆ ਸਿੰਘ ਨੂੰ ਮੰਡੀ ਲੋਕ ਸਭਾ ਸੀਟ ਤੋਂ ਮੈਦਾਨ ‘ਚ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ਵਿਨੋਦ ਸੁਲਤਾਨਪੁਰੀ ਨੂੰ ਸ਼ਿਮਲਾ ਤੋਂ ਟਿਕਟ ਮਿਲੀ ਹੈ।

ਵਿਕਰਮਾਦਿਤਿਆ ਸਿੰਘ