ਲੁਧਿਆਣਾ ‘ਚ ਅੱਜ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋਅ, AAP ਉਮੀਦਵਾਰ ਪੱਪੀ ਲਈ ਕਰਨਗੇ ਚੋਣ ਪ੍ਰਚਾਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਆਪ' ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਰੋਡ ਸ਼ੋਅ ਕਰਨਗੇ। ਕੇਜਰੀਵਾਲ ਦਾ ਰੋਡ ਸ਼ੋਅ ਸ਼ਾਮ 4 ਵਜੇ ਤੋਂ ਬਾਅਦ ਸ਼ੇਰਪੁਰ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਮੌਜੂਦ ਰਹਿਣਗੇ। CM ਮਾਨ ਵੱਲੋਂ ਰਾਮਪੂਰ ਵਿਖੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਪ੍ਰਚਾਰ ਕਰਨਗੇ ਅਤੇ ਸੰਗਰੂਰ ਤੋਂ ਪਾਰਟੀ ਉਮੀਦਵਾਰ ਮੀਤ ਹੇਅਰ ਲਈ ਚੋਣ ਰੈਲੀ ਕਰਨਗੇ।
ਕਾਰੋਬਾਰੀ ਸ਼ਹਿਰ ਵਜੋ ਜਾਣਿਆ ਜਾਂਦਾ ਲੁਧਿਆਣਾ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਰੋਡ ਸ਼ੋਅ ਕਰਨਗੇ। ਕੇਜਰੀਵਾਲ ਦਾ ਰੋਡ ਸ਼ੋਅ ਸ਼ਾਮ 4 ਵਜੇ ਤੋਂ ਬਾਅਦ ਸ਼ੇਰਪੁਰ ਤੋਂ ਸ਼ੁਰੂ ਹੋਵੇਗਾ। ਇਹ ਰੋਡ ਸ਼ੋਅ ਚੀਮਾ ਚੌਕ ਤੋਂ ਹੁੰਦਾ ਹੋਇਆ ਗਣੇਸ਼ ਨਗਰ ਰੋਡ ਸਮੇਤ ਵਿਧਾਨ ਸਭਾ ਹਲਕਾ ਸੈਂਟਰਲ ਦੇ ਇਲਾਕਿਆਂ ਵਿੱਚ ਹੋਵੇਗਾ।
ਰੋਡ ਸ਼ੋਅ ਲਈ ਪ੍ਰਸ਼ਾਸਨ ਵੱਲੋਂ ਪੁੱਖਤਾ ਪ੍ਰਬੰਧ
ਕੇਜਰੀਵਾਲ ਦਾ ਸਵਾਗਤ ਕਰਨ ਲਈ ਹਲਕਾ ਕੇਂਦਰੀ ਦੇ ਵੱਖ-ਵੱਖ ਇਲਾਕਿਆਂ ‘ਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਵਾਗਤੀ ਮੰਚ ਲਗਾਏ ਜਾ ਰਹੇ ਹਨ। ਅਰਵਿੰਦ ਕੇਜਰੀਵਾਲ ਦੇ ਆਉਣ ਤੋਂ ਬਾਅਦ ‘ਆਪ’ ਵਰਕਰਾਂ ‘ਚ ਭਾਰੀ ਉਤਸ਼ਾਹ ਹੈ। 3 ਘੰਟੇ ਤੋਂ ਵੱਧ ਚੱਲਣ ਵਾਲੇ ਇਸ ਰੋਡ ਸ਼ੋਅ ਲਈ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਉਨ੍ਹਾਂ ਦੇ ਨਾਲ ਪਾਰਟੀ ਉਮੀਦਵਾਰ ਲਈ ਪ੍ਰਚਾਰ ਕਰਨਗੇ।
ਇਹ ਵੀ ਪੜ੍ਹੋ: ਰਾਘਵ ਚੱਢਾ ਅੱਜ ਤੋਂ ਪੰਜਾਬ ਚ ਕਰਨਗੇ ਚੋਣ ਪ੍ਰਚਾਰ: ਲੁਧਿਆਣਾ ਤੇ ਖੰਨਾ ਚ ਰੋਡ ਸ਼ੋਅ, ਜਨ ਸਭਾਵਾਂ ਚ ਮੰਗਣਗੇ ਵੋਟਾਂ
ਪੱਬਾ ਭਾਰ ਸਿਆਸੀ ਆਗੂ
ਪੰਜਾਬ ਵਿੱਚ 1 ਜੂਨ ਨੂੰ 7ਵੇਂ ਗੇੜ੍ਹ ਵਿੱਚ ਵੋਟਿੰਗ ਹੋਵੇਗੀ ਅਤੇ ਨਤੀਜੇ 4 ਜੂਨ ਨੂੰ ਆਉਣਗੇ। ਇਸ ਲਈ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰ ਲੋਕ ਸਭਾ ਖੇਤਰ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ CM ਮਾਨ ਵੱਲੋਂ ਰਾਮਪੂਰ ਵਿਖੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਪ੍ਰਚਾਰ ਕਰਨਗੇ ਅਤੇ ਸੰਗਰੂਰ ਤੋਂ ਪਾਰਟੀ ਉਮੀਦਵਾਰ ਮੀਤ ਹੇਅਰ ਲਈ ਚੋਣ ਰੈਲੀ ਕਰਨਗੇ। ਉੱਥੇ ਹੀ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਪੰਜਾਬ ਦੇ ਲੋਕ ਸਭਾ ਚੋਣ ਪ੍ਰਚਾਰ ਲਈ ਸਰਗਰਮ ਹੋ ਗਏ ਹਨ। ਉਹ ਅੱਜਦੁਪਹਿਰ ਕਰੀਬ 1 ਵਜੇ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਲਈ ਰੋਡ ਸ਼ੋਅ ਕੱਢਣਗੇ।