ਆਂਧਰਾ ਪ੍ਰਦੇਸ਼ ਲੋਕਸਭਾ ਸੀਟ (Andhra Pradesh Lok Sabha Constituencies)
ਆਂਧਰਾ ਪ੍ਰਦੇਸ਼ ਦੱਖਣੀ ਭਾਰਤ ਦੇ ਮਹੱਤਵਪੂਰਨ ਰਾਜਾਂ ਵਿੱਚ ਗਿਣਿਆ ਜਾਂਦਾ ਹੈ, ਅਤੇ ਇਹ ਖੇਤਰਫਲ ਦੇ ਅਧਾਰ 'ਤੇ ਦੇਸ਼ ਦਾ ਸੱਤਵਾਂ ਸਭ ਤੋਂ ਵੱਡਾ ਰਾਜ ਵੀ ਹੈ। ਇਹ ਇੱਕ ਤੱਟਵਰਤੀ ਰਾਜ ਹੈ। ਇਸ ਰਾਜ ਦੀਆਂ ਸਰਹੱਦਾਂ ਛੱਤੀਸਗੜ੍ਹ, ਉੜੀਸਾ, ਕਰਨਾਟਕ, ਤਾਮਿਲਨਾਡੂ, ਤੇਲੰਗਾਨਾ ਅਤੇ ਬੰਗਾਲ ਦੀ ਖਾੜੀ ਨਾਲ ਮਿਲਦੀਆਂ ਹਨ। ਨਾਲ ਹੀ, ਰਾਜ ਕੋਲ ਭਾਰਤ ਵਿੱਚ 974 ਕਿਲੋਮੀਟਰ (605 ਮੀਲ) ਦੀ ਦੂਜੀ ਸਭ ਤੋਂ ਲੰਮੀ ਤੱਟ ਰੇਖਾ ਹੈ। ਇਹ ਰਾਜ 1 ਨਵੰਬਰ 1956 ਨੂੰ ਬਣਿਆ ਸੀ। ਹਾਲਾਂਕਿ ਬਾਅਦ ਵਿੱਚ ਇਸਦੀ ਵੰਡ ਕਰ ਦਿੱਤੀ ਗਈ। 2 ਜੂਨ, 2014 ਨੂੰ, ਆਂਧਰਾ ਪ੍ਰਦੇਸ਼ ਦੀ ਵੰਡ ਹੋ ਗਈ ਅਤੇ ਤੇਲੰਗਾਨਾ ਨੂੰ ਇੱਕ ਨਵੇਂ ਰਾਜ ਵਜੋਂ ਬਣਾ ਦਿੱਤਾ ਗਿਆ। ਅਮਰਾਵਤੀ ਰਾਜ ਦੀ ਨਵੀਂ ਰਾਜਧਾਨੀ ਹੈ, ਜਦੋਂ ਕਿ ਵਿਸ਼ਾਖਾਪਟਨਮ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ। ਵੰਡ ਤੋਂ ਬਾਅਦ, ਆਂਧਰਾ ਪ੍ਰਦੇਸ਼ ਵਿੱਚ 25 ਲੋਕ ਸਭਾ ਸੀਟਾਂ ਹਨ ਜਦੋਂ ਕਿ ਇੱਥੋਂ 11 ਸੰਸਦ ਮੈਂਬਰ ਰਾਜ ਸਭਾ ਲਈ ਚੁਣੇ ਜਾਂਦੇ ਹਨ। ਆਂਧਰਾ ਪ੍ਰਦੇਸ਼ ਵਿੱਚ 175 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ।
ਆਂਧਰਾ ਪ੍ਰਦੇਸ਼ ਲੋਕ ਸਭਾ ਖੇਤਰਾਂ ਦੀ ਸੂਚੀ
ਸੂਬਾ | ਸੀਟ | ਮੈਂਬਰ ਪਾਰਲੀਮੈਂਟ | ਵੋਟ | ਪਾਰਟੀ | ਸਟੇਟਸ |
---|---|---|---|---|---|
Andhra Pradesh | Rajahmundry | DAGGUBATI PURANDESWARI | 726515 | BJP | Won |
Andhra Pradesh | Anantapur | AMBICA G LAKSHMINARAYANA VALMIKI | 768245 | TDP | Won |
Andhra Pradesh | Nellore | PRABHAKAR REDDY VEMIREDDY | 766202 | TDP | Won |
Andhra Pradesh | Eluru | PUTTA MAHESH KUMAR | 746351 | TDP | Won |
Andhra Pradesh | Nandyal | DR BYREDDY SHABARI | 701131 | TDP | Won |
Andhra Pradesh | Visakhapatnam | SRIBHARAT MATHUKUMILI | 907467 | TDP | Won |
Andhra Pradesh | Machilipatnam | BALASHOWRY VALLABHANENI | 724439 | JSP | Won |
Andhra Pradesh | Kadapa | Y. S. AVINASH REDDY | 605143 | YSRCP | Won |
Andhra Pradesh | Rajampet | P V MIDHUN REDDY | 644844 | YSRCP | Won |
Andhra Pradesh | Tirupati | GURUMOORTHY MADDILA | 632228 | YSRCP | Won |
Andhra Pradesh | Amalapuram | G M HARISH (BALAYOGI) | 796981 | TDP | Won |
Andhra Pradesh | Anakapalli | C.M.RAMESH | 762069 | BJP | Won |
Andhra Pradesh | Guntur | DR CHANDRA SEKHAR PEMMASANI | 864948 | TDP | Won |
Andhra Pradesh | Narasaraopet | LAVU SRIKRISHNA DEVARAYALU | 807996 | TDP | Won |
Andhra Pradesh | Ongole | MAGUNTA SREENIVASULU REDDY | 701894 | TDP | Won |
Andhra Pradesh | Kurnool | BASTIPATI NAGARAJU PANCHALINGALA | 658914 | TDP | Won |
Andhra Pradesh | Chittoor | DAGGUMALLA PRASADA RAO | 778071 | TDP | Won |
Andhra Pradesh | Kakinada | TANGELLA UDAY SRINIVAS (TEA TIME UDAY) | 729699 | JSP | Won |
Andhra Pradesh | Hindupur | B K PARTHASARATHI | 725534 | TDP | Won |
Andhra Pradesh | Aruku | GUMMA THANUJA RANI | 477005 | YSRCP | Won |
Andhra Pradesh | Srikakulam | KINJARAPU RAMMOHAN NAIDU | 754328 | TDP | Won |
Andhra Pradesh | Vizianagaram | APPALANAIDU KALISETTI | 743113 | TDP | Won |
Andhra Pradesh | Narsapuram | BHUPATHI RAJU SRINIVASA VARMA | 707343 | BJP | Won |
Andhra Pradesh | Bapatla | KRISHNA PRASAD TENNETI | 717493 | TDP | Won |
Andhra Pradesh | Vijayawada | KESINENI SIVANATH (CHINNI) | 794154 | TDP | Won |
ਆਂਧਰਾ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ। ਆਂਧਰਾ ਪ੍ਰਦੇਸ਼ ਦੱਖਣੀ ਭਾਰਤ ਦੇ ਮਹੱਤਵਪੂਰਨ ਰਾਜਾਂ ਵਿੱਚ ਗਿਣਿਆ ਜਾਂਦਾ ਹੈ। ਵਾਈਐਸਆਰ ਕਾਂਗਰਸ ਪਾਰਟੀ (ਵਾਈਐਸਆਰਸੀਪੀ) ਇਸ ਵੇਲੇ ਰਾਜ ਵਿੱਚ ਸੱਤਾ ਵਿੱਚ ਹੈ। YSRCP ਨੇਤਾ ਵਾਈਐਸ ਜਗਨ ਮੋਹਨ ਰੈੱਡੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਆਂਧਰਾ ਪ੍ਰਦੇਸ਼ ਵਿੱਚ ਵਾਈਐਸਆਰਸੀਪੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਇਹ ਇੱਕਤਰਫ਼ਾ ਜਿੱਤ ਹਾਸਿਲ ਕੀਤੀ। ਉਦੋਂ ਰਾਜ ਦੀਆਂ 25 ਲੋਕ ਸਭਾ ਸੀਟਾਂ ਵਿੱਚੋਂ 22 ਸੀਟਾਂ ਤੇ YSRCP ਪਾਰਟੀ ਨੇ ਇਕੱਲੇ ਹੀ ਜਿੱਤ ਹਾਸਿਲ ਕੀਤੀ ਸੀ।
YSRCP ਦਾ ਪ੍ਰਦਰਸ਼ਨ ਇੰਨਾ ਸ਼ਾਨਦਾਰ ਰਿਹਾ ਕਿ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਰਗੀਆਂ ਰਾਸ਼ਟਰੀ ਪਾਰਟੀਆਂ ਵੀ ਚੋਣਾਂ ਵਿੱਚ ਆਪਣਾ ਖਾਤਾ ਨਹੀਂ ਖੋਲ੍ਹ ਸਕੀਆਂ। ਇਸ ਦੇ ਨਾਲ ਹੀ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਨੂੰ ਵੱਡਾ ਝਟਕਾ ਲੱਗਾ ਅਤੇ ਉਸ ਨੂੰ ਸਿਰਫ਼ 3 ਸੀਟਾਂ 'ਤੇ ਹੀ ਸਬਰ ਕਰਨਾ ਪਿਆ। ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਟੀਡੀਪੀ ਨੇ 2014 ਦੀਆਂ ਚੋਣਾਂ ਵਿੱਚ ਰਾਜ ਵਿੱਚ 15 ਸੀਟਾਂ ਜਿੱਤੀਆਂ ਸਨ, ਪਰ 2019 ਦੀਆਂ ਆਮ ਚੋਣਾਂ ਵਿੱਚ ਸਿਰਫ਼ 3 ਸੀਟਾਂ ਹੀ ਜਿੱਤ ਸਕੀ।
ਜਦੋਂ ਕਿ ਜਗਨ ਮੋਹਨ ਰੈਡੀ ਦੀ ਪਾਰਟੀ ਵਾਈਐਸਆਰਸੀਪੀ ਨੇ ਆਪਣੀ ਪਿਛਲੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਕੇ ਵੱਡੀ ਜਿੱਤ ਹਾਸਲ ਕੀਤੀ ਸੀ। ਬਹੁਜਨ ਸਮਾਜ ਪਾਰਟੀ (ਬੀਸੀਪੀ) ਨੇ ਵੀ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਈ ਪਰ ਉਸ ਨੂੰ ਕੋਈ ਜਿੱਤ ਨਹੀਂ ਮਿਲੀ। ਫਿਲਮ ਅਦਾਕਾਰ ਪਵਨ ਕਲਿਆਣ ਦੀ ਪਾਰਟੀ ਜਨ ਸੈਨਾ ਪਾਰਟੀ ਨੇ 18 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਪਰ ਇਕ ਵੀ ਸੀਟ ਉਨ੍ਹਾਂ ਦੇ ਖਾਤੇ 'ਚ ਨਹੀਂ ਆਈ।
ਸਵਾਲ - 2019 ਦੀਆਂ ਲੋਕ ਸਭਾ ਚੋਣਾਂ ਵਿੱਚ ਆਂਧਰਾ ਪ੍ਰਦੇਸ਼ ਵਿੱਚ ਕਿਹੜੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ?
ਜਵਾਬ - YSR ਕਾਂਗਰਸ ਪਾਰਟੀ
ਸਵਾਲ - YSR ਕਾਂਗਰਸ ਪਾਰਟੀ ਦਾ ਮੁਖੀ ਕੌਣ ਹੈ?
ਉੱਤਰ- ਜਗਨ ਮੋਹਨ ਰੈੱਡੀ
ਸਵਾਲ - 2014 ਦੀਆਂ ਚੋਣਾਂ ਵਿੱਚ YSR ਕਾਂਗਰਸ ਪਾਰਟੀ ਨੇ ਕਿੰਨੀਆਂ ਸੀਟਾਂ ਜਿੱਤੀਆਂ ਸਨ?
ਜਵਾਬ - YSR ਕਾਂਗਰਸ ਪਾਰਟੀ ਨੇ 8 ਸੀਟਾਂ ਜਿੱਤੀਆਂ ਸਨ।
ਸਵਾਲ - 2014 ਦੇ ਮੁਕਾਬਲੇ 2019 ਦੀਆਂ ਚੋਣਾਂ ਵਿੱਚ ਟੀਡੀਪੀ ਨੇ ਰਾਜ ਵਿੱਚ ਕਿੰਨੀਆਂ ਸੀਟਾਂ ਗੁਆ ਦਿੱਤੀਆਂ?
ਜਵਾਬ: ਟੀਡੀਪੀ ਨੂੰ 12 ਸੀਟਾਂ ਦਾ ਨੁਕਸਾਨ ਹੋਇਆ ਹੈ।
ਸਵਾਲ: ਬਸਪਾ ਦਾ ਆਂਧਰਾ ਪ੍ਰਦੇਸ਼ ਵਿੱਚ ਕਿਸ ਪਾਰਟੀ ਨਾਲ ਗਠਜੋੜ ਸੀ?
ਜਵਾਬ- ਜਨ ਸੈਨਾ ਪਾਰਟੀ
ਸਵਾਲ - ਆਂਧਰਾ ਪ੍ਰਦੇਸ਼ ਵਿੱਚ ਭਾਜਪਾ ਨੇ ਕਿੰਨੀਆਂ ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਸਨ?
ਜਵਾਬ - 25 ਸੀਟਾਂ
ਸਵਾਲ - ਆਂਧਰਾ ਪ੍ਰਦੇਸ਼ ਵਿੱਚ 2019 ਦੀਆਂ ਚੋਣਾਂ ਵਿੱਚ ਕਿੰਨੀਆਂ ਪਾਰਟੀਆਂ ਨੇ ਜਿੱਤ ਪ੍ਰਾਪਤ ਕੀਤੀ ਸੀ?
ਉੱਤਰ - 2 ਪਾਰਟੀਆਂ (ਵਾਈਐਸਆਰ ਕਾਂਗਰਸ ਪਾਰਟੀ ਅਤੇ ਤੇਲਗੂ ਦੇਸ਼ਮ ਪਾਰਟੀ)
ਸਵਾਲ - YSR ਕਾਂਗਰਸ ਪਾਰਟੀ ਨੂੰ ਕਿੰਨੇ ਪ੍ਰਤੀਸ਼ਤ ਵੋਟਾਂ ਮਿਲੀਆਂ?
ਜਵਾਬ - 49.89%
ਸਵਾਲ - ਆਂਧਰਾ ਪ੍ਰਦੇਸ਼ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਪ੍ਰਤੀਸ਼ਤਤਾ ਕਿੰਨੀ ਸੀ?
ਜਵਾਬ - 80.38%