ਲੁਧਿਆਣਾ ਵਿੱਚ ਅਮਿਤ ਸ਼ਾਹ ਨੇ ਕੀਤੀ ਰੈਲੀ, ਬੋਲੇ- ਅਰਵਿੰਦ ਅਤੇ ਭਗਵੰਤ ਮਾਨ ਨੇ ਪੰਜਾਬ ਨੂੰ ਬਣਾਇਆ ਭ੍ਰਿਸ਼ਟਾਚਾਰ ਦਾ ATM | Amit Shah said Kejriwal made Punjab the ATM of corruption know full in punjabi Punjabi news - TV9 Punjabi

ਲੁਧਿਆਣਾ ਵਿੱਚ ਅਮਿਤ ਸ਼ਾਹ ਨੇ ਕੀਤੀ ਰੈਲੀ, ਬੋਲੇ- ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਨੂੰ ਬਣਾਇਆ ਭ੍ਰਿਸ਼ਟਾਚਾਰ ਦਾ ATM

Updated On: 

27 May 2024 10:48 AM

ਅਮਿਤ ਸ਼ਾਹ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਅਤੇ ਹਰਿਆਣਾ 'ਚ 'ਆਪ'-ਕਾਂਗਰਸ ਦਾ ਗਠਜੋੜ ਹੈ। ਦੋਵੇਂ ਪਾਰਟੀਆਂ I.N.D.I.A. ਗੱਠਜੋੜ ਦਾ ਹਿੱਸਾ ਹਨ।ਪਰ ਪੰਜਾਬ ਵਿੱਚ ਦੋਵੇਂ ਧਿਰਾਂ ਆਪਸ ਵਿੱਚ ਭਿੜ ਰਹੀਆਂ ਹਨ ਜਦੋਂ ਕਾਂਗਰਸ ਸਰਹੱਦ 'ਤੇ ਪਹੁੰਚਦੀ ਹੈ ਤਾਂ ਉਹ ਦੁਸ਼ਮਣ ਬਣ ਜਾਂਦੇ ਹਨ।

ਲੁਧਿਆਣਾ ਵਿੱਚ ਅਮਿਤ ਸ਼ਾਹ ਨੇ ਕੀਤੀ ਰੈਲੀ, ਬੋਲੇ- ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਨੂੰ ਬਣਾਇਆ ਭ੍ਰਿਸ਼ਟਾਚਾਰ ਦਾ ATM

ਚੋਣ ਪ੍ਰਚਾਰ ਦੌਰਾਨ ਅਮਿਤ ਸ਼ਾਹ

Follow Us On

ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਜੋਰਾਂ ਤੇ ਹੈ। ਇੱਕ ਪਾਸੇ ਅਰਵਿੰਦ ਕੇਜਰੀਵਾਲ ਅਤੇ ਪ੍ਰਿਅੰਕਾ ਗਾਂਧੀ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਹਨ ਤਾਂ ਉੱਥੇ ਹੀ ਅਮਿਤ ਸ਼ਾਹ ਨੇ ਵੀ ਭਾਜਪਾ ਉਮੀਦਵਾਰ ਲਈ ਲੁਧਿਆਣਾ ਵਿੱਚ ਰੈਲੀ ਕੀਤੀ। ਇਸ ਰੈਲੀ ਵਿੱਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ਪੂਰਾ ਪੰਜਾਬ ਭ੍ਰਿਸ਼ਟਾਚਾਰ ਵਿੱਚ ਘਿਰਿਆ ਹੋਇਆ ਹੈ। ਅਰਵਿੰਦ ਕੇਜਰੀਵਾਲ ਨੂੰ ਕੇਸ ਲੜਨ ਲਈ ਫੀਸਾਂ ਦੀ ਲੋੜ ਹੁੰਦੀ ਹੈ। ਇਸੇ ਲਈ ਉਨ੍ਹਾਂ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਏ.ਟੀ.ਐਮ. ਬਣਾ ਰੱਖਿਆ ਹੈ। ਜੇਕਰ ਉਹਨਾਂ ਨੇ ਕੋਈ ਚੋਣ ਲੜਨੀ ਹੁੰਦੀ ਹੈ ਤਾਂ ਤੁਸੀਂ ਕ੍ਰੈਡਿਟ ਕਾਰਡ ਪਾਕੇ ਇਸ ATM ਵਿੱਚੋਂ ਪੈਸੇ ਦਿੱਲੀ ਲੈ ਜਾਂਦੇ ਹਨ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ‘ਚ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੇ ਸਮਰਥਨ ‘ਚ ਰੈਲੀ ਕਰਨ ਪਹੁੰਚੇ ਸਨ। ਇਸ ਮੌਕੇ ਉਹਨਾਂ ਅਰਵਿੰਦ ਕੇਜਰੀਵਾਲ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਨੇ ਗੁਜਰਾਤ ਜਾਣਾ ਹੁੰਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਨਾਲ ਪਾਇਲਟ ਬਣ ਕੇ ਜਾਂਦੇ ਹਨ। ਜੇਕਰ ਤੁਸੀਂ ਬੰਗਾਲ ਜਾਣਾ ਚਾਹੁੰਦੇ ਹੋ ਤਾਂ ਮਾਨ ਸਾਹਿਬ ਤੁਹਾਡੇ ਨਾਲ ਪਾਇਲਟ ਬਣ ਕੇ ਜਾਂਦੇ ਹਨ। ਮੈਨੂੰ ਸਮਝ ਨਹੀਂ ਆਇਆ ਕਿ ਕੇਜਰੀਵਾਲ ਦਾ ਪਾਇਲਟ ਹੈ ਜਾਂ ਮੁੱਖ ਮੰਤਰੀ। ਪਰ ਜਦੋਂ ਕੇਜਰੀਵਾਲ ਜੇਲ ਗਿਆ ਤਾਂ ਮਾਨ ਸਾਹਬ ਨੇ ਇਕੱਲੇ ਹੀ ਉਹਨਾਂ ਨੂੰ ਜੇਲ ਜਾਣ ਦਿੱਤਾ। ਮਾਨ ਖੁਦ ਨਾਲ ਨਹੀਂ ਗਏ।

ਕੇਜਰੀਵਾਲ ਜੇਲ੍ਹ ਵਿੱਚ ਤੇ ਰਾਹੁਲ ਛੁੱਟੀਆਂ ਤੇ ਜਾਣਗੇ- ਸ਼ਾਹ

ਅਮਿਤ ਸ਼ਾਹ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਅਤੇ ਹਰਿਆਣਾ ‘ਚ ‘ਆਪ’-ਕਾਂਗਰਸ ਦਾ ਗਠਜੋੜ ਹੈ। ਦੋਵੇਂ ਪਾਰਟੀਆਂ I.N.D.I.A. ਗੱਠਜੋੜ ਦਾ ਹਿੱਸਾ ਹਨ।ਪਰ ਪੰਜਾਬ ਵਿੱਚ ਦੋਵੇਂ ਧਿਰਾਂ ਆਪਸ ਵਿੱਚ ਭਿੜ ਰਹੀਆਂ ਹਨ ਜਦੋਂ ਕਾਂਗਰਸ ਸਰਹੱਦ ‘ਤੇ ਪਹੁੰਚਦੀ ਹੈ ਤਾਂ ਉਹ ਦੁਸ਼ਮਣ ਬਣ ਜਾਂਦੇ ਹਨ।

ਅਮਿਤ ਸ਼ਾਹ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1 ਜੂਨ ਨੂੰ ਅਰਵਿੰਦ ਕੇਜਰੀਵਾਲ ਜੇਲ੍ਹ ਚਲੇ ਜਾਣਗੇ ਅਤੇ ਰਾਹੁਲ ਗਾਂਧੀ 6 ਜੂਨ ਨੂੰ ਛੁੱਟੀਆਂ ‘ਤੇ ਬੈਂਕਾਕ ਚਲੇ ਜਾਣਗੇ। ਦੂਜੇ ਪਾਸੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਹੀ ਹਨ, ਜੋ ਲਗਾਤਾਰ ਕੰਮ ਕਰ ਰਹੇ ਹਨ।

Exit mobile version