ਬਠਿੰਡਾ ‘ਚ ਜ਼ਿੰਬਾਬਵੇ ਦੇ ਵਿਦਿਆਰਥੀ ਦੀ ਮੌਤ, ਗਾਰਡ ਸਮੇਤ 9 ‘ਤੇ ਮਾਮਲਾ ਦਰਜ, 7 ਕਾਬੂ

Updated On: 

25 Aug 2025 19:29 PM IST

Zimbabwean Student Death: ਇਲਜ਼ਾਮ ਹਨ ਕਿ ਯੂਨੀਵਰਸਿਟੀ ਦੇ ਸਿਕਿਉਰਟੀ ਗਾਰਡ ਤੇ ਕੁਝ ਲੋਕਾਂ ਵੱਲੋਂ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ। ਤਲਵੰਡੀ ਸਾਬੋ ਪੁਲਿਸ ਨੇ ਮਾਮਲੇ ਵਿੱਚ ਨੌ ਲੋਕਾਂ ਨੂੰ ਨਾਮਜਦ ਕੀਤਾ ਸੀ। ਪੁਲਿਸ ਨੇ ਸੱਤ ਲੋਕਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਦੋ ਦੀ ਗ੍ਰਿਫਤਾਰੀ ਬਾਕੀ ਹੈ।

ਬਠਿੰਡਾ ਚ ਜ਼ਿੰਬਾਬਵੇ ਦੇ ਵਿਦਿਆਰਥੀ ਦੀ ਮੌਤ, ਗਾਰਡ ਸਮੇਤ 9 ਤੇ ਮਾਮਲਾ ਦਰਜ, 7 ਕਾਬੂ
Follow Us On

ਬਠਿੰਡਾ ਦੀ ਤਲਵੰਡੀ ਸਾਬੋ ਦੀ ਨਿੱਜੀ ਯੂਨੀਵਰਸਿਟੀ ‘ਚ ਪੜ੍ਹਣ ਵਾਲੇ ਜ਼ਿੰਬਾਬਵੇ ਦੇ ਵਿਦਿਆਰਥੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਦਿਆਰਥੀ ਦਾ ਪਿਛਲੇ ਕੁੱਝ ਦਿਨਾਂ ਤੋਂ ਏਮਜ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਵਿਦਿਆਰਥੀ ਯੂਨੀਵਰਸਿਟੀ ‘ਚ B.Sc ਦਾ ਵਿਦਿਆਰਥੀ ਸੀ।

ਇਲਜ਼ਾਮ ਹਨ ਕਿ ਯੂਨੀਵਰਸਿਟੀ ਦੇ ਸਿਕਿਉਰਟੀ ਗਾਰਡ ਤੇ ਕੁਝ ਲੋਕਾਂ ਵੱਲੋਂ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ। ਤਲਵੰਡੀ ਸਾਬੋ ਪੁਲਿਸ ਨੇ ਮਾਮਲੇ ‘ਚ 9 ਲੋਕਾਂ ਨੂੰ ਨਾਮਜਦ ਕੀਤਾ ਸੀ। ਪੁਲਿਸ ਨੇ ਸੱਤ ਲੋਕਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਦੋ ਦੀ ਗ੍ਰਿਫਤਾਰੀ ਬਾਕੀ ਹੈ।

ਤਲਵੰਡੀ ਪੁਲਿਸ ਕਪਤਾਨ ਜਸਮੀਤ ਸਿੰਘ ਸਾਹੀਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਜ਼ਿੰਬਾਬਵੇ ਦੇ ਰਹਿਣ ਵਾਲੇ ਇੱਕ ਵਿਦਿਆਰਥੀ ਨਾਲ ਕੁੱਟਮਾਰ ਕੀਤੀ ਗਈ ਹੈ, ਜੋ ਇੱਥੇ ਯੂਨੀਵਰਸਿਟੀ ‘ਚ ਪੜ੍ਹਦਾ ਸੀ। ਉਸ ਦਾ ਏਮਜ਼ ਚ ਇਲਾਜ ਚੱਲ ਰਿਹਾ ਸੀ, ਉਸ ਦੀ ਹੁਣ ਮੌਤ ਗਈ ਹੈ।

7 ਮੁਲਜ਼ਮ ਕੀਤੇ ਗਏ ਗ੍ਰਿਫ਼ਤਾਰ

ਪੁਲਿਸ ਨੇ ਉਸ ਦੀ ਕੁੱਟਮਾਰ ਦੇ ਮਾਮਲੇ ਚ 9 ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਚੋਂ 7 ਪੁਲਿਸ ਦੀ ਗ੍ਰਿਫ਼ਤ ਚ ਹਨ। ਇਸ ਤੋਂ ਇਲਾਵਾ ਜੋ ਵੀ ਬਾਕੀ ਹਨ, ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਨਾਲ ਇਹ ਵੀ ਦੱਸਿਆ ਹੈ ਕਿ ਇਨ੍ਹਾਂ ਖਿਲਾਫ਼ ਹੁਣ ਬੀਐਨਐਸ ਦੀਆਂ ਜੋ ਧਾਰਾਂਵਾਂ ਹਨ ਉਹ ਵੀ ਵਧਾਈਆਂ ਜਾਣਗੀਆਂ।

ਗਾਰਡ ਨੇ ਕੁੱਝ ਲੋਕਾਂ ਨਾਲ ਮਿਲ ਕੇ ਕੀਤਾ ਸੀ ਹਮਲਾ

ਪੁਲਿਸ ਨੇ ਜਾਣਕਾਰੀ ਇਹ ਵੀ ਦਿੱਤੀ ਹੈ ਕਿ ਕੁੱਝ ਦਿਨ ਪਹਿਲਾਂ ਇਨ੍ਹਾਂ ਦੀ ਖੇਡਣ ਨੂੰ ਲੈਕੇ ਕੁੱਝ ਕਿਹਾ-ਸੁਣੀ ਹੋਈ ਸੀ। ਉਸ ਤੋਂ ਬਾਅਦ ਇੱਥੇ ਸਿਕਿਓਰਟੀ ਦਾ ਕੰਮ ਕਰਨ ਵਾਲੇ ਗਾਰਡ ਨੇ ਕੁੱਝ ਬੰਦੇ ਬੁਲਾਏ ਅਤੇ ਇਸ ਵਿਦਿਆਰਥੀ ਦੀ ਕੁੱਟਮਾਰ ਕੀਤੀ। ਇਸ ਦੌਰਾਨ ਮ੍ਰਿਤਕ ਦੇ ਸਿਰ ਚ ਸੱਟਾਂ ਮਾਰੀਆਂ ਗਈਆਂ ਸਨ, ਜਿਸ ਤੋਂ ਬਾਅਦ ਇਲਾਜ਼ ਦੌਰਾਨ ਇਸ ਵਿਦਿਆਰਥੀ ਦੀ ਮੌਤ ਗਈ। ਅਮਨਦੀਪ ਗੌਸਲ/ਬਠਿੰਡਾ