ਨਵਾਂਸ਼ਹਿਰ ‘ਚ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ, ਦਹਿਸ਼ਤ ਦਾ ਮਾਹੌਲ

Updated On: 

01 Jul 2025 08:30 AM IST

Nawanshahr Murder Case: ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਕਮਿਊਨਿਟੀ ਹਾਲ ਦੇ ਨੇੜੇ ਸੈਰ ਕਰ ਰਿਹਾ ਸੀ। ਹਮਲਾਵਰ ਸਕੂਲ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਿਆ ਤੇ 5-6 ਗੋਲੀਆਂ ਚਲਾਈਆਂ। ਇਸ ਨਾਲ ਅਮਨਦੀਪ ਦੀ ਮੌਤ ਹੋ ਗਈ। ਮੈਦਾਨ ਦੇ ਸਾਹਮਣੇ ਪੀਰ ਦੀ ਦਰਗਾਹ 'ਤੇ ਮੇਲਾ ਚੱਲ ਰਿਹਾ ਸੀ।

ਨਵਾਂਸ਼ਹਿਰ ਚ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ, ਦਹਿਸ਼ਤ ਦਾ ਮਾਹੌਲ
Follow Us On

ਨਵਾਂਸ਼ਹਿਰ ਦੇ ਪਿੰਡ ਉਸਮਾਨਪੁਰ ਵਿੱਚ ਇੱਕ ਨੌਜਵਾਨ ਦੀ 5-6 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਉਸਮਾਨਪੁਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਉਰਫ ਮੰਨਾ ਪੁੱਤਰ ਸੁਰੇਂਦਰ ਸਿੰਘ ਦਾ ਕੁਝ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।

ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਕਮਿਊਨਿਟੀ ਹਾਲ ਦੇ ਨੇੜੇ ਸੈਰ ਕਰ ਰਿਹਾ ਸੀ। ਹਮਲਾਵਰ ਸਕੂਲ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਿਆ ਤੇ 5-6 ਗੋਲੀਆਂ ਚਲਾਈਆਂ। ਇਸ ਨਾਲ ਅਮਨਦੀਪ ਦੀ ਮੌਤ ਹੋ ਗਈ। ਮੈਦਾਨ ਦੇ ਸਾਹਮਣੇ ਪੀਰ ਦੀ ਦਰਗਾਹ ‘ਤੇ ਮੇਲਾ ਚੱਲ ਰਿਹਾ ਸੀ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਸਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਦੁਸ਼ਮਣੀ ਤੋਂ ਇਨਕਾਰ ਕੀਤਾ ਹੈ ਅਤੇ ਫਿਲਹਾਲ ਮੀਡੀਆ ਨੂੰ ਕੁਝ ਵੀ ਕਹਿਣ ਲਈ ਤਿਆਰ ਨਹੀਂ ਹਨ।

ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਗੋਲੀ ਕਿਸਨੇ ਅਤੇ ਕਿਉਂ ਚਲਾਈ। ਪੁਲਿਸ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਮੀਡੀਆ ਤੋਂ ਦੂਰੀ ਬਣਾ ਕੇ ਰੱਖ ਰਹੀ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਹਰ ਰੋਜ਼ ਸੈਰ ਕਰਨ ਜਾਂਦਾ ਸੀ, ਪਰ ਅੱਜ ਉਹ ਇਕੱਲਾ ਸੀ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਕਿਸਨੇ ਮਾਰਿਆ।

Related Stories
ਅੰਮ੍ਰਿਤਸਰ ਵਿੱਚ ਕਾਊਂਟਰ ਇੰਟੈਲੀਜੈਂਸ ਨੇ 4 ਕਿਲੋ ਹੈਰੋਇਨ ਪਕੜੀ, ਪਿਸਤੌਲ, ਕਾਰਤੂਸ ਅਤੇ ਡਰੱਗ ਮਨੀ ਨਾਲ ਤਿੰਨ ਗ੍ਰਿਫ਼ਤਾਰ
ਬਰਨਾਲਾ ਵਿਖੇ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਦੇ ਦੋਸ਼ਾਂ ਹੇਠ ਅਧਿਆਪਕ ਗ੍ਰਿਫ਼ਤਾਰ, ਸਿੱਖਿਆ ਵਿਭਾਗ ਨੇ ਕੀਤਾ ਨਿਲੰਬਿਤ
ਫਿਰੋਜ਼ਪੁਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਘਟਨਾ ਸੀਸੀਟੀਵੀ ਵਿਚ ਕੈਦ
PU ਪ੍ਰੋਫੈਸਰ ਨੂੰ ਅਦਾਲਤ ਨੇ ਕਤਲ ਮਾਮਲੇ ‘ਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ, ਪਤਨੀ ਦੇ ਹੱਥ ਪੈਰ ਬੰਨ੍ਹ ਕੇ ਕੀਤਾ ਸੀ ਕਤਲ
ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿਚ ਮਹਿਲਾ ਦੀ ਇਤਰਾਜਯੋਗ ਹਾਲਤ ‘ਚ ਮਿਲੀ ਲਾਸ਼, ਮੁਲਜ਼ਮ ਗ੍ਰਿਫ਼ਤਾਰ
ਗੋਲੂ ਪੰਡਿਤ ਕਤਲ ਕੇਸ:ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ ਭੇਜਿਆ ਪੁਲਿਸ ਰਿਮਾਂਡਟ ‘ਤੇ, ਪਰਿਵਾਰ ਨੂੰ ਐਨਕਾਉਂਟਰ ਦਾ ਡਰ