ਫਿਰੋਜ਼ਪੁਰ ‘ਚ ਜਮੀਨੀ ਵਿਵਾਦ ਮਾਮਲੇ ‘ਚ ਮਹਿਲਾ ਦਾ ਗਲਾ ਵੱਢ ਕੇ ਕੀਤਾ ਕਤਲ, 2 ਗੰਭੀਰ ਜਖ਼ਮੀ

Updated On: 

10 Jul 2025 18:26 PM IST

Ferozepur Woman Murder Case: ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਾਢੇ ਚਾਰ ਕਿੱਲੇ ਜਮੀਨ ਦਾ ਵਿਵਾਦ ਚੱਲਿਆ ਆ ਰਿਹਾ ਹੈ। ਇਸ ਜਮੀਨ ਉੱਪਰ ਦਲਿਤ ਪਰਿਵਾਰ ਕਾਬਜ ਹਨ ਅਤੇ ਜਮੀਂਦਾਰ ਪਰਿਵਾਰ ਜਬਰਦਸਤੀ ਇਸ ਉੱਪਰ ਕਬਜ਼ਾ ਕਰਨਾ ਚਾਹੁੰਦੇ ਹਨ। ਜਿਸ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਵਾਦ ਵਿਵਾਦ ਹੋਇਆ ਹੈ।

ਫਿਰੋਜ਼ਪੁਰ ਚ ਜਮੀਨੀ ਵਿਵਾਦ ਮਾਮਲੇ ਚ ਮਹਿਲਾ ਦਾ ਗਲਾ ਵੱਢ ਕੇ ਕੀਤਾ ਕਤਲ, 2 ਗੰਭੀਰ ਜਖ਼ਮੀ
Follow Us On

ਫਿਰੋਜ਼ਪੁਰ ‘ਚ ਮਹਿਲਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਮੀਦਾਰ ਪਰਿਵਾਰਾਂ ਵੱਲੋਂ ਦਲਿਤ ਪਰਿਵਾਰ ਦੀ ਜਮੀਨ ‘ਤੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪਾਣੀ ਲਗਾਉਣ ਲਈ ਦਲਿਤ ਮਹਿਲਾਵਾਂ ਖੇਤਾਂ ਵਿੱਚ ਗਈਆਂ ਤਾਂ ਅੱਗੋਂ ਜਮੀਂਦਾਰਾਂ ਵੱਲੋਂ ਆਪਣੇ ਹੋਰ ਸਾਥੀ ਲਿਆ ਕੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ‘ਚ ਕਹੀ ਮਾਰ ਕੇ ਇੱਕ ਮਹਿਲਾ ਦੀ ਗਰਦਨ ਹੀ ਵੱਡ ਦਿੱਤੀ ਗਈ ਅਤੇ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕ ਮਹਿਲਾ ਦਾ ਨਾਮ ਕਸ਼ਮੀਰੋ ਬਾਈ ਦੱਸਿਆ ਜਾ ਰਿਹਾ ਹੈ। ਇਸ ਦੌਰਾਨ 2 ਹੋਰ ਮਹਿਲਾਵਾਂ ਨੂੰ ਵੀ ਗੰਭੀਰ ਸੱਟਾਂ ਆਈਆਂ ਹਨ, ਜਿਨਾਂ ਨੂੰ ਇਲਾਜ ਲਈ ਨਿਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਾਢੇ ਚਾਰ ਕਿੱਲੇ ਜਮੀਨ ਦਾ ਵਿਵਾਦ ਚੱਲਿਆ ਆ ਰਿਹਾ ਹੈ। ਇਸ ਜਮੀਨ ਉੱਪਰ ਦਲਿਤ ਪਰਿਵਾਰ ਕਾਬਜ ਹਨ ਅਤੇ ਜਮੀਂਦਾਰ ਪਰਿਵਾਰ ਜਬਰਦਸਤੀ ਇਸ ਉੱਪਰ ਕਬਜ਼ਾ ਕਰਨਾ ਚਾਹੁੰਦੇ ਹਨ। ਜਿਸ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਵਾਦ ਵਿਵਾਦ ਹੋਇਆ ਹੈ। ਜਮੀਂਦਾਰਾਂ ਵੱਲੋਂ ਕੁਝ ਹੋਰ ਬੰਦੇ ਨਾਲ ਲੈ ਕੇ ਦਲਿਤ ਪਰਿਵਾਰਾਂ ‘ਤੇ ਹਮਲਾ ਕੀਤਾ ਗਿਆ ਹੈ। ਇਨ੍ਹਾਂ ਮਹਿਲਾਵਾਂ ਦੇ ਘਰ ਦੇ ਬਾਹਰ ਕੰਮ ਲਈ ਗਏ ਹੋਏ ਸਨ। ਇਨ੍ਹਾਂ ਨੂੰ ਕੱਲੀਆਂ ਵੇਖ ਕੇ ਜਿਮੀਦਾਰਾਂ ਵੱਲੋਂ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮਹਿਲਾਵਾਂ ‘ਤੇ ਹੀ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਦੀ ਮੌਕੇ ਤੇ ਹੀ ਮੌਤ ਹੋਈ ਹੈ ਜਦੋਕਿ 2 ਹੋਰ ਗੰਭੀਰ ਜਖ਼ਮੀ ਹੋਈਆਂ ਹਨ।

ਪੁਲਿਸ ਨੇ ਦੱਸਿਆ ਜਮੀਨੀ ਵਿਵਾਦ

ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਮੀਨੀ ਵਿਵਾਦ ਲੈ ਕੇ ਝੱਗੜਾ ਚੱਲ ਰਿਹਾ ਸੀ। ਕੁੱਛ ਲੋਕ ਜ਼ਮੀਨ ‘ਤੇ ਕਬਜਾ ਕਰਨ ਜਾ ਰਹੇ ਸਨ। ਦੂਜੇ ਪਾਸੇ ਔਰਤਾਂ ਖੜਿਆਂ ਸਨ, ਜਿਹਨਾਂ ‘ਤੇ ਹਮਲਾ ਕੀਤਾ ਗਿਆ। ਇੱਕ ਔਰਤ ਦੀ ਹਮਲੇ ‘ਚ ਮੌਤ ਹੋਈ ਹੈ ਤੇ 2 ਔਰਤਾਂ ਜਖ਼ਮੀ ਹੋਇਆ ਹਨ। ਕਰੀਬ ਸਾਢੇ ਚਾਰ ਕਿਲ੍ਹੇ ਜ਼ਮੀਨ ਵਿਵਾਦ ਦਸਿਆ ਜਾ ਰਿਹਾ ਹੈ।

Related Stories