ਬਠਿੰਡਾ ਦੇ ਦੋ ਨੌਜਵਾਨ ਗ੍ਰਿਫਤਾਰ, ਦਿੱਲੀ ‘ਚ ਖਾਲਿਸਤਾਨੀ ਨਾਅਰੇ ਲਿਖਣ ‘ਚ ਸ਼ਾਮਿਲ, ਅੱਤਵਾਦੀ ਪੰਨੂ ਤੋਂ ਲਏ ਸਨ ਚਾਰ ਲੱਖ ਰੁਪਏ
ਦਿੱਲੀ ਵਿੱਚ ਜਿਹੜੇ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ ਉਸ ਪੰਜਾਬ ਦੇ ਬਠਿੰਡਾ ਦੇ ਵੀ ਦੋ ਨੌਜਵਾਨ ਸ਼ਾਮਿਲ ਸਨ। ਜਿਨ੍ਹਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਮੈਟੋਰ ਸਟੇਸ਼ਨਾਂ 'ਤੇ ਖਾਲਿਸਤਾਨੀ ਨਾਅਰੇ ਲਿਖਣ ਲਈ ਅੱਤਵਾਦੀ ਪੰਨੂ ਨੇ ਚਾਰ ਲੱਖ ਰੁਪਏ ਦਿੱਤੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਹੋਰ ਵੀ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਪੰਨੂ ਜੀ-ਸੁਮਿਟ ਤੋਂ ਪਹਿਲਾਂ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪੰਨੂ ਨੇ 7 ਹਜ਼ਾਰ ਡਾਲਰ ਦੇਣ ਦਾ ਵਾਅਦਾ ਕੀਤਾ ਸੀ
ਪੁਲਿਸ ਅਨੁਸਾਰ ਪੰਨੂ ਨੇ ਇਸ ਘਟਨਾ ਲਈ ਦੋਵਾਂ ਨੂੰ 7 ਹਜ਼ਾਰ ਡਾਲਰ (7 thousand dollars) ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਨੇ ਸਿਰਫ਼ 3500 ਡਾਲਰ ਹੀ ਦਿੱਤੇ। ਇਸ ਤੋਂ ਇਲਾਵਾ ਉਸ ਨੇ ਪਹਿਲਾਂ ਵੀ ਪ੍ਰੀਤਪਾਲ ਨੂੰ ਇਕ ਲੱਖ ਰੁਪਏ ਭੇਜੇ ਸਨ, ਜਦੋਂ ਉਸ ਦੇ ਘਰ ਕੋਈ ਬੀਮਾਰ ਹੋ ਗਿਆ ਸੀ।8 ਮੈਟਰੋ ਸਟੇਸ਼ਨਾਂ ‘ਤੇ ਲਿਖੇ ਗਏ ਨਾਅਰੇ
ਦਿੱਲੀ ਦੇ 8 ਮੈਟਰੋ ਸਟੇਸ਼ਨਾਂ ਦੀਆਂ ਕੰਧਾਂ ‘ਤੇ ਭਾਰਤ ਵਿਰੋਧੀ ਨਾਅਰੇ ਲਿਖੇ ਹੋਏ ਸਨ। ਇਹ ਵੀ ਲਿਖਿਆ ਸੀ ਕਿ ਪੰਜਾਬ-ਦਿੱਲੀ ਭਾਰਤ ਦਾ ਹਿੱਸਾ ਨਹੀਂ ਹੈ। ਖਾਲਿਸਤਾਨ ਸਮਰਥਕਾਂ ਨੇ ਸ਼ਿਵਾਜੀ ਪਾਰਕ, ਮਾਦੀਪੁਰ, ਪੱਛਮ ਵਿਹਾਰ, ਉਦਯੋਗ ਨਗਰ, ਮਹਾਰਾਜਾ ਸੂਰਜਮਲ ਸਟੇਡੀਅਮ, ਸਰਕਾਰੀ ਸਰਵੋਦਿਆ ਬਾਲ ਵਿਦਿਆਲਿਆ ਨੰਗਲੋਈ, ਪੰਜਾਬੀ ਬਾਗ ਅਤੇ ਨੰਗਲੋਈ ਮੈਟਰੋ ਸਟੇਸ਼ਨ ‘ਤੇ ਇਹ ਨਾਅਰੇ ਲਿਖੇ।
Follow Us
