Accident: ਫਰੀਦਕੋਟ ‘ਚ ਵੱਡਾ ਹਾਦਸਾ, ਨਹਿਰ ‘ਚ ਡਿੱਗੀ ਕਾਰ, 3 ਨੌਜਵਾਨ ਪਾਣੀ ‘ਚ ਰੁੜ੍ਹੇ
Car Accident: ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਤਿੰਨ ਮੁੰਡੇ ਜਨਮ ਦਿਨ ਮਨਾਉਣ ਲਈ ਸਕੌਡਾ ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ। ਉਨ੍ਹਾਂ ਦੀ ਬੇਕਾਬੂ ਹੋਈ ਕਾਰ ਸਰਹਿੰਦ ਨਹਿਰ ਜਾ ਡਿੱਗੀ।
ਫਰੀਦਕੋਟ 'ਚ ਵੱਡਾ ਹਾਦਸਾ, ਨਹਿਰ 'ਚ ਡਿੱਗੀ ਕਾਰ, 3 ਨੌਜਵਾਨ ਪਾਣੀ 'ਚ ਰੁੜ੍ਹੇ
ਨਹਿਰ ਤੋਂ ਬਾਹਰ ਕੱਢੀ ਕਾਰ
ਹਾਦਸੇ ਦਾ ਪਤਾ ਚੱਲਦਿਆਂ ਹੀ ਨੜਲੇ ਪਿੰਡ ਦੇ ਲੋਕਾਂ ਵੱਲੋਂ ਕੜੀ ਮੁਸ਼ਕਤ ਤੋਂ ਬਾਅਦ ਕਾਰ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ ਪਰ ਕਾਰ ਅੰਦਰ ਸਵਾਰ ਤਿੰਨੋਂ ਮੁੰਡੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ ਸਨ। ਪੁਲਿਸ (Police) ਵੱਲੋਂ ਫਿਲਹਾਲ ਗੋਤਾਖੋਰਾਂ ਦੀ ਮਦਦ ਨਾਲ ਤੁਰੰਤ ਭਾਲ ਸ਼ੁਰੂ ਕੀਤੀ ਗਈ। ਉਥੇ ਹੀ ਪਾਣੀ ਦੇ ਤੇਜ਼ ਵਹਾਅ ਕਾਰਨ ਨੌਜਵਾਨਾਂ ਦੇ ਡੁੱਬ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਭਾਲ
ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਕਈ ਵੱਡੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਗੋਤਾਖੋਰਾਂ (Divers) ਦੀ ਮਦਦ ਨਾਲ ਨੌਜਵਾਨਾਂ ਦੀ ਭਾਲ ਸ਼ੁਰੂ ਕੀਤੀ ਪਰ ਦੇਰ ਰਾਤ ਤੱਕ ਭਾਲ ਕਰਨ ਦੇ ਬਾਵਜੂਦ ਪਾਣੀ ਵਿਚ ਰੁੜ੍ਹੇ ਨੌਜਵਾਨਾਂ ਦਾ ਕੋਈ ਪਤਾ ਨਾ ਲੱਗ ਸਕਿਆ। ਜਿਵੇਂ ਹੀ ਇਸ ਦੁਖਦਾਈ ਘਟਨਾਂ ਦਾ ਪਤਾ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੂੰ ਲੱਗਾ ਤਾਂ ਉਹ ਵੀ ਮੌਕੇ `ਤੇ ਪਹੁੰਚ ਗਏ। ਪਿੰਡ ਬੀਹਲੇਵਾਲਾ ਦੇ ਸਰਪੰਚ ਵਿੱਕੀ ਧਾਲੀਵਾਲ ਨੇ ਦੱਸਿਆ ਕਿ ਪੰਜਾਂ ਮੁੰਡਿਆਂ ਦੀ ਉਮਰ 18 ਤੋਂ 20 ਸਾਲ ਦੇ ਵਿਚਕਾਰ ਸੀ। ਇਹ ਸਾਰੇ ਜਨਮਦਿਨ ਦੀ ਪਾਰਟੀ ਮਨਾਉਣ ਲਈ ਘਰੋਂ ਆਏ ਸਨ ਪਰ ਇਥੇ ਇਨ੍ਹਾਂ ਨਾਲ ਇਹ ਭਾਣਾਂ ਵਾਪਰ ਗਿਆ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਵਿੱਚ ਰੁੜ੍ਹੇ ਮੁੰਡਿਆਂ ਦੀ ਭਾਲ ਗੋਤਾਖੋਰਾਂ ਦੀ ਮਦਦ ਨਾਲ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਕਿਸੇ ਵੀ ਨੌਜਵਾਨ ਦਾ ਪਤਾ ਨਹੀਂ ਲੱਗ ਸਕਿਆ।
Follow Us
