ਖੰਨਾ ‘ਚ ਹਿਰਾਸਤ ‘ਚੋਂ ਹੱਥਕੜੀ ਖੋਲ੍ਹ ਭੱਜਿਆ ਚੋਰ, ਮੈਡੀਕਲ ਲਈ ਲਿਆਂਦਾ ਸੀ ਹਸਪਤਾਲ

Updated On: 

31 Dec 2023 14:36 PM

ਸਿਵਲ ਹਸਪਤਾਲ ਵਿਖੇ ਮੈਡੀਕਲ ਦੌਰਾਨ ਮੁਲਜ਼ਮ ਪੁਲਿਸ ਟੀਮ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਿਸ ਸਮੇਂ ਮੁਲਜ਼ਮ ਭੱਜਿਆ ਪੁਲਿਸ ਮੁਲਾਜ਼ਮ ਉਸ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲੈ ਕੇ ਆਏ ਸਨ। ਥਾਣਾ ਸਿਟੀ ਦੀ ਪੁਲਿਸ ਨੇ ਸਾਹਿਲ ਅਤੇ ਰਾਜਾ ਨੂੰ ਨੰਦੀ ਕਲੋਨੀ ਦੇ ਇੱਕ ਘਰ ਵਿੱਚ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ।

ਖੰਨਾ ਚ ਹਿਰਾਸਤ ਚੋਂ ਹੱਥਕੜੀ ਖੋਲ੍ਹ ਭੱਜਿਆ ਚੋਰ, ਮੈਡੀਕਲ ਲਈ ਲਿਆਂਦਾ ਸੀ ਹਸਪਤਾਲ

(ਸੰਕੇਤਕ ਤਸਵੀਰ)

Follow Us On

ਖੰਨਾ ‘ਚ ਪੁਲਿਸ ਦੀ ਹਿਰਾਸਤ ‘ਚੋਂ ਇੱਕ ਚੋਰ ਫੁਰਤੀ ਨਾਲ ਫਰਾਰ ਹੋ ਗਿਆ। ਸਿਵਲ ਹਸਪਤਾਲ ਵਿਖੇ ਮੈਡੀਕਲ ਦੌਰਾਨ ਮੁਲਜ਼ਮ ਪੁਲਿਸ ਟੀਮ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਿਸ ਸਮੇਂ ਮੁਲਜ਼ਮ ਭੱਜਿਆ ਉਸ ਸਮੇਂ ਇੱਕ ਮਹਿਲਾ ਸਬ-ਇੰਸਪੈਕਟਰ, ਇੱਕ ਏਐਸਆਈ ਸਮੇਤ ਤਿੰਨ ਤੋਂ ਚਾਰ ਪੁਲਿਸ ਮੁਲਾਜ਼ਮ ਉਸ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲੈ ਕੇ ਆਏ ਸਨ। ਮੁਲਜ਼ਮ ਸਿਵਲ ਹਸਪਤਾਲ ਦੇ ਪਿਛਲੇ ਛੋਟੇ ਗੇਟ ਰਾਹੀਂ ਬਾਜ਼ਾਰਾਂ ਵਿੱਚੋਂ ਭੱਜ ਗਿਆ ਅਤੇ ਮੁੜ ਪੁਲਿਸ ਦੀ ਪਕੜ ਵਿੱਚ ਨਹੀਂ ਆਇਆ। ਉਸ ਦੇ ਭੱਜਣ ਦੀ ਫੁਟੇਜ ਸੀਸੀਟੀਵੀ ਵਿੱਚ ਕੈਦ ਹੋ ਗਈ।

ਥਾਣਾ ਸਿਟੀ ਦੀ ਪੁਲਿਸ ਨੇ ਸਾਹਿਲ ਅਤੇ ਰਾਜਾ ਨੂੰ ਨੰਦੀ ਕਲੋਨੀ ਦੇ ਇੱਕ ਘਰ ਵਿੱਚ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਰਿਮਾਂਡ ‘ਤੇ ਹਨ। ਇਸ ਦੌਰਾਨ ਸ਼ਨੀਵਾਰ ਨੂੰ ਸਾਹਿਲ, ਰਾਜਾ ਸਮੇਤ ਇੱਕ ਹੋਰ ਮਾਮਲੇ ਦੇ ਮੁਲਜ਼ਮ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਦੌਰਾਨ ਸਾਹਿਲ ਅਤੇ ਉਸਦੇ ਸਾਥੀ ਰਾਜਾ ਨੂੰ ਹੱਥਕੜੀ ਲੱਗੀ ਹੋਈ ਸੀ। ਸਾਹਿਲ ਨੇ ਕਿਸੇ ਤਰ੍ਹਾਂ ਹੱਥਕੜੀ ਖੋਲ੍ਹੀ ਅਤੇ ਭੱਜ ਗਿਆ।

ਪਹਿਲਾਂ ਵੀ ਵਾਪਰੀ ਇਹਘਟਨਾ

ਇਸ ਵਾਇਰਲ ਵੀਡੀਓ ‘ਚ ਸਾਫ਼ ਦਿੱਖ ਰਿਹਾ ਹੈ ਕਿ ਮੁਲਜ਼ਮ ਕਾਫੀ ਚੁਸਤੀ ਨਾਲ ਭੱਜਿਆ। ਉਸ ਦੇ ਪਿੱਛੇ ਪੁਲਿਸ ਦੀ ਰਫ਼ਤਾਰ ਧੀਮੀ ਸੀ ਜਿਸ ਕਾਰਨ ਉਹ ਉਸ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੇ। ਘਟਨਾ ਤੋਂ ਬਾਅਦ ਡੀਐਸਪੀ ਰਾਜੇਸ਼ ਕੁਮਾਰ, ਸਿਟੀ ਥਾਣਾ ਐਸਐਚਓ ਹੇਮੰਤ ਮਲਹੋਤਰਾ, ਸੀਆਈਏ ਸਟਾਫ਼ ਅਤੇ ਸਪੈਸ਼ਲ ਬਰਾਂਚ ਦੀਆਂ ਟੀਮਾਂ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸੇ ਤਰ੍ਹਾਂ ਦੀ ਘਟਨਾ ਕੁੱਝ ਸਮਾਂ ਪਹਿਲਾਂ ਸਿਵਲ ਹਸਪਤਾਲ ਵਿੱਚ ਵਾਪਰੀ ਸੀ। ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਾਸ਼ੀ ਨੂੰ ਜਦੋਂ ਮੈਡੀਕਲ ਜਾਂਚ ਲਈ ਲਿਆਂਦਾ ਗਿਆ ਸੀ ਤਾਂ ਉਹ ਹੱਥਕੜੀ ਸਮੇਤ ਭੱਜ ਗਿਆ ਸੀ। ਦੋ-ਤਿੰਨ ਘੰਟਿਆਂ ਬਾਅਦ ਪੁਲਿਸ ਨੇ ਬੜੀ ਮੁਸ਼ੱਕਤ ਨਾਲ ਕਾਸ਼ੀ ਨੂੰ ਮੁਹੱਲੇ ਚੋਂ ਕਾਬੂ ਕੀਤਾ ਸੀ।