ਸੰਗਰੂਰ ‘ਚ ਬੱਚਾ ਚੋਰੀ ਕਰਨ ਵਾਲੀ ਔਰਤ ਗ੍ਰਿਫ਼ਤਾਰ, ਨਰਸ ਬਣ ਕਰ ਰਹੀ ਸੀ ਵਾਰਦਾਤ

r-n-kansal-sangrur
Updated On: 

27 May 2025 01:59 AM

ਹਰਪਾਲ ਸਿੰਘ ਅਤੇ ਹੋਰ ਮਰੀਜ਼ਾਂ ਨੇ ਹਸਪਤਾਲ ਦੇ ਉੱਪਰ ਵੀ ਸਵਾਲ ਉਠਾਏ ਹਨ। ਉਹਨਾਂ ਕਿਹਾ ਕਿ ਇੱਥੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਹਨ। ਕੋਈ ਵੀ ਇੱਥੇ ਆ ਕੇ ਆਪਣੇ ਆਪ ਨੂੰ ਨਰਸ ਕਹਿ ਕੇ ਲੋਕਾਂ ਦੇ ਬੱਚੇ ਚੱਕ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਸੁਰੱਖਿਆ ਦੇ ਪ੍ਰਬੰਧ ਪੂਰੇ ਹੋਣੇ ਚਾਹੀਦੇ ਹਨ।

ਸੰਗਰੂਰ ਚ ਬੱਚਾ ਚੋਰੀ ਕਰਨ ਵਾਲੀ ਔਰਤ ਗ੍ਰਿਫ਼ਤਾਰ, ਨਰਸ ਬਣ ਕਰ ਰਹੀ ਸੀ ਵਾਰਦਾਤ
Follow Us On

Sangrur Woman arrested: ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚੋਂ ਨਵਜੰਮੇ ਬੱਚਿਆਂ ਨੂੰ ਚੋਰੀ ਕਰਣ ਵਾਲੀ ਇੱਕ ਔਰਤ ਨੂੰ ਮਰੀਜ਼ਾਂ ਨੇ ਸੂਝਬੂਝ ਨਾਲ ਕਾਬੂ ਕੀਤਾ ਗਿਆ ਹੈ। ਛਾਜਲੀ ਦੇ ਪਿੰਡ ਤਰੰਜੀ ਖੇੜਾ ਦਾ ਹਰਪਾਲ ਸਿੰਘ ਆਪਣੀ ਪਤਨੀ ਨੂੰ ਗਰਭਪਤੀ ਅਵਸਥਾ ਵਿੱਚ ਸੰਗਰੂਰ ਹਸਪਤਾਲ ਲੈ ਕੇ ਆਇਆ। ਹਸਪਤਾਲ ‘ਚ ਦੀ ਪਤਨੀ ਨੂੰ ਬੇਟੀ ਪੈਦਾ ਹੋਈ।

ਬੀਤੇ ਦਿਨ ਲੁਧਿਆਣੇ ਦੀ ਰਹਿਣ ਵਾਲੀ ਔਰਤ ਸੁਮਿਤੀ ਆਪਣੇ ਆਪ ਨੂੰ ਨਰਸ ਦੱਸ ਰਹੀ ਸੀ। ਉਹ ਹਰਪਾਲ ਸਿੰਘ ਦੀ ਨਵਜੰਮੀ ਪੁੱਤਰੀ ਦਾ ਚੈੱਕ ਅਪ ਕਰਨ ਬਹਾਨੇ ਉਸ ਬੱਚੀ ਨੂੰ ਲੈ ਕੇ ਚਲੀ ਗਈ। ਸ਼ੱਕ ਦੇ ਆਧਾਰ ਦੇ ਬੱਚੀ ਦਾ ਪਿਤਾ ਹਰਪਾਲ ਸਿੰਘ ਨੇ ਉਸ ਦਾ ਪਿੱਛਾ ਕੀਤਾ। ਉਸ ਔਰਤ ਨੇ ਦੂਜੇ ਵਾਰਡ ਦੇ ਵਿੱਚੋਂ ਵੀ ਇੱਕ ਬੱਚਾ ਆਪਣੀ ਗੋਦੀ ਵਿੱਚ ਹੋਰ ਚੁੱਕਿਆ। ਇਹ ਦੇਖ ਕੇ ਬੱਚੀ ਦੇ ਪਿਤਾ ਨੇ ਲੋਕਾਂ ਨੂੰ ਇਕੱਠੇ ਕਰ ਲਿਆ ਅਤੇ ਡਾਕਟਰਾਂ ਨੂੰ ਬੁਲਾ ਲਿਆ। ਇਨ੍ਹਾਂ ਲੋਕਾਂ ਨੇ ਔਰਤ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਹਰਪਾਲ ਸਿੰਘ ਅਤੇ ਹੋਰ ਮਰੀਜ਼ਾਂ ਨੇ ਹਸਪਤਾਲ ਦੇ ਉੱਪਰ ਵੀ ਸਵਾਲ ਉਠਾਏ ਹਨ। ਉਹਨਾਂ ਕਿਹਾ ਕਿ ਇੱਥੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਹਨ। ਕੋਈ ਵੀ ਇੱਥੇ ਆ ਕੇ ਆਪਣੇ ਆਪ ਨੂੰ ਨਰਸ ਕਹਿ ਕੇ ਲੋਕਾਂ ਦੇ ਬੱਚੇ ਚੱਕ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਸੁਰੱਖਿਆ ਦੇ ਪ੍ਰਬੰਧ ਪੂਰੇ ਹੋਣੇ ਚਾਹੀਦੇ ਹਨ।

ਔਰਤ ਨੂੰ ਕੀਤਾ ਪੁਲਿਸ ਦੇ ਹਵਾਲੇ

ਇਸ ਘਟਨਾ ਬਾਰੇ ਜਦੋਂ ਸੰਗਰੂਰ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵਿਨੋਦ ਕੁਮਾਰ ਨਾਲ ਗੱਲ ਕੀਤੀ। ਉਹਨਾਂ ਕਿਹਾ ਕਿ ਸਾਨੂੰ ਕੱਲ੍ਹ ਸ਼ਾਮ ਦੁਪਹਿਰ ਜਾਣਕਾਰੀ ਮਿਲੀ ਸੀ ਤੇ ਮੈਡੀਕਲ ਟੀਮ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਇੱਕ ਔਰਤ ਆਪਣੇ ਆਪ ਨੂੰ ਨਰਸ ਕਹਿ ਕੇ ਲੋਕਾਂ ਦੇ ਬੱਚੇ ਚੋਰੀ ਕਰ ਰਹੀ ਹੈ। ਲੋਕਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਤੇ ਜਿਸ ਆਧਾਰ ਤੇ ਉਸ ਔਰਤ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਸ ਮਾਮਲੇ ‘ਚ ਥਾਣਾ ਸਿਟੀ ਦੇ SHO ਕਰਮਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਦੱਸਿਆ ਕਿ ਸੁਮਿਤੀ ਨਾਮ ਦੀ ਔਰਤ ਜੌ ਕਿ ਲੁਧਿਆਣਾ ਵਿਖੇ ਦੀ ਰਹਿਣ ਵਾਲੀ ਹੈ। ਸੰਗਰੂਰ ਦੇ ਬੱਚਾ ਵਾਰਡ ਵਿੱਚ ਉਹ ਬੱਚੇ ਚੁੱਕਦੀ ਫੜੀ ਗਈ ਹੈ। ਗਵਾਹਾਂ ਦੇ ਬਿਆਨ ਲੈ ਲਏ ਗਏ ਹਨ ਤੇ ਔਰਤ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਔਰਤ ਵੱਲੋਂ ਕਿ ਪਹਿਲਾਂ ਵੀ ਇਹੋ ਜਿਹੇ ਅਪਰਾਧ ਕੀਤੇ ਗਏ ਹਨ।