ਸੰਗਰੂਰ ‘ਚ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਕਤਲ, ਮੁਲਜ਼ਮ ਆਪਣੀ ਧੀ ਨਾਲ ਕਰਵਾਉਣਾ ਚਾਹੁੰਦਾ ਸੀ ਵਿਆਹ; ਇਨਕਾਰ ਕਰਨ ‘ਤੇ ਮਾਰੀ ਗੋਲੀ

Updated On: 

31 Dec 2024 18:51 PM

Sangrur Murder : ਬੀਤੇ ਦਿਨ ਸੰਗਰੂਰ ਦੇ ਲੌਂਗੋਵਾਲ 'ਚ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਜਗਪਾਲ ਸਿੰਘ ਜੱਗੀ ਦੇ ਪਿਤਾ ਨੇ ਦੱਸਿਆ ਕਿ ਮੁਲਜ਼ਮ ਦੂਜੀ ਪਤਨੀ ਦੀ ਧੀ ਦਾ ਵਿਆਹ ਕਰਵਾਉਣ ਲਈ ਜਗਪਾਲ 'ਤੇ ਦਬਾਅ ਬਣਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਘਰ ਆ ਕੇ ਧਮਕਿਆਂ ਦੇ ਚੁੱਕਾ ਹੈ।

ਸੰਗਰੂਰ ਚ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਕਤਲ, ਮੁਲਜ਼ਮ ਆਪਣੀ ਧੀ ਨਾਲ ਕਰਵਾਉਣਾ ਚਾਹੁੰਦਾ ਸੀ ਵਿਆਹ; ਇਨਕਾਰ ਕਰਨ ਤੇ ਮਾਰੀ ਗੋਲੀ
Follow Us On

Sangrur Murder Case: ਸੰਗਰੂਰ ਦੇ ਲੌਂਗੋਵਾਲ ‘ਚ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਲਜ਼ਮ ਮ੍ਰਿਤਕ ਖਿਡਾਰੀ ਦਾ ਜ਼ਬਰਦਸਤੀ ਆਪਣੀ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਨੇ ਘਰ ਆ ਕੇ ਉਸ ਨੂੰ ਗੋਲੀ ਮਾਰ ਦਿੱਤੀ।

ਇਹ ਘਟਨਾ ਬੀਤੀ ਰਾਤ ਪਿੰਡ ਦੇਸੂਪੁਰਾ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ ਜਗਪਾਲ ਸਿੰਘ (ਜੱਗੀ) ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮੇਰੇ ਦੋ ਲੜਕੇ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਚਮਕੌਰ ਸਿੰਘ ਹੈ, ਜਿਸ ਦਾ ਵਿਆਹ ਇੱਕ ਸਾਲ ਪਹਿਲਾਂ ਚਮਕੌਰ ਸਿੰਘ ਵਾਸੀ ਚੀਮਾ ਮੰਡੀ ਦੀ ਲੜਕੀ ਨਾਲ ਹੋਇਆ ਸੀ। ਮੁਲਜ਼ਮ ਚਮਕੌਰ ਸਿੰਘ ਦੋ ਵਿਆਹ ਹੋਏ ਹਨ।

ਮੁਲਜ਼ਮ ਆਪਣੀ ਧੀ ਨਾਲ ਕਰਵਾਉਣਾ ਚਾਹੁੰਦਾ ਸੀ ਵਿਆਹ

ਮ੍ਰਿਤਕ ਜਗਪਾਲ ਸਿੰਘ ਜੱਗੀ ਦੇ ਪਿਤਾ ਨੇ ਦੱਸਿਆ ਕਿ ਮੁਲਜ਼ਮ ਦੂਜੀ ਪਤਨੀ ਦੀ ਧੀ ਦਾ ਵਿਆਹ ਕਰਵਾਉਣ ਲਈ ਜਗਪਾਲ ‘ਤੇ ਦਬਾਅ ਬਣਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਘਰ ਆ ਕੇ ਧਮਕਿਆਂ ਦੇ ਚੁੱਕਾ ਹੈ। ਪਰ ਜਗਪਲ ਸਿੰਘ ਉਸ ਦੀ ਧੀ ਦੇ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਤਿਆਰ ਨਹੀਂ ਸੀ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਥਾਣਾ ਲੌਂਗੋਵਾਲ ਦੇ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਆਪਸੀ ਰੰਜਿਸ਼ ਦਾ ਮਾਮਲਾ ਹੈ। ਜਿਸ ਕਾਰਨ ਮੁਲਜ਼ਮ ਨੇ ਜਗਪਾਲ ਸਿੰਘ (ਜੱਗੀ) ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਵੇਗੀ।