ਸੁਲਤਾਨਪੁਰ ਲੋਧੀ ‘ਚ ਗੰਨ ਪੁਆਇੰਟ ‘ਤੇ ਵੱਡੀ ਲੁੱਟ; ਫਾਈਨਾਂਸ ਕੰਪਨੀ ਦੇ ਦਫ਼ਤਰ ਤੋਂ ਲੁੱਟੀ ਨਕਦੀ, ਲੁੱਟੇਰੇ ਫਰਾਰ

Published: 

12 Aug 2023 08:35 AM

ਸੁਲਤਾਨਪੁਰ ਲੋਧੀ ਵਿੱਚ ਪੰਜ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਾਈਨਾਂਸ ਕੰਪਨੀ ਦੀ ਬ੍ਰਾਂਚ 'ਚ ਲੁਟੇਰਿਆਂ ਨੇ ਕੈਸ਼ੀਅਰ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾ ਕੇ 72 ਹਜ਼ਾਰ ਰੁਪਏ ਦੀ ਲੁੱਟ ਕੀਤੀ।

ਸੁਲਤਾਨਪੁਰ ਲੋਧੀ ਚ ਗੰਨ ਪੁਆਇੰਟ ਤੇ ਵੱਡੀ ਲੁੱਟ; ਫਾਈਨਾਂਸ ਕੰਪਨੀ ਦੇ ਦਫ਼ਤਰ ਤੋਂ ਲੁੱਟੀ ਨਕਦੀ, ਲੁੱਟੇਰੇ ਫਰਾਰ
Follow Us On

ਕਪੂਰਥਲਾ ਨਿਊਜ਼। ਸੁਲਤਾਨਪੁਰ ਲੋਧੀ ਦੇ ਸਭ ਤੋਂ ਵੱਧ ਭੀੜ-ਭੜੱਕੇ ਵਾਲੇ ਇਲਾਕੇ ਚੌਕ ਚੇਲੀਅਨ ‘ਚ ਦਿਨ-ਦਿਹਾੜੇ ਪੰਜ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੌਕ ਚੇਲੀਆ ਨੇੜੇ ਸਥਿਤ ਫਿਊਜ਼ਨ ਮਾਈਕਰੋ ਫਾਈਨਾਂਸ ਕੰਪਨੀ (Finance company) ਦੀ ਬ੍ਰਾਂਚ ‘ਚ ਲੁਟੇਰਿਆਂ ਨੇ ਕੈਸ਼ੀਅਰ ਨੂੰ ਬੰਦੂਕ ਦੀ ਨੋਕ ‘ਤੇ ਬੰਧਕ ਬਣਾ ਕੇ 72 ਹਜ਼ਾਰ ਰੁਪਏ ਲੁੱਟ ਲਏ।

ਲੁਟੇਰੇ ਸ਼ਾਖਾ ਦੇ ਮੁਲਾਜ਼ਮਾਂ ਦੇ ਪੰਜ ਮੋਬਾਈਲ, ਸੀਸੀਟੀਵੀ ਦਾ ਡੀਵੀਆਰ ਵੀ ਲੈ ਗਏ ਹਨ।

ਗੰਨ ਪੁਆਇੰਟ ‘ਤੇ ਵੱਡੀ ਲੁੱਟ

ਦੱਸ ਦਈਏ ਕਿ ਸ਼ਾਮ 3 ਵਜੇ ਚੌਕ ਚੇਲੀਆ ਤੋਂ ਗੁਰਦੁਆਰਾ ਗੁਰੂ ਕਾ ਬਾਗ ਰੋਡ ‘ਤੇ ਸਥਿਤ ਫਿਊਜ਼ਨ ਮਾਈਕਰੋ ਫਾਈਨਾਂਸ ਕੰਪਨੀ ਦੇ ਸ਼ਾਖਾ ਦਫਤਰ ‘ਚ ਹਥਿਆਰਾਂ ਨਾਲ ਲੈਸ ਪੰਜ ਨਕਾਬਪੋਸ਼ ਨੌਜਵਾਨ ਦਾਖਲ ਹੋਏ। ਕੈਸ਼ੀਅਰ ਅੰਕੁਸ਼ ਨੇ ਦੱਸਿਆ ਕਿ ਦਫ਼ਤਰ ਵਿੱਚ ਦਾਖ਼ਲ ਹੋਏ ਇਨ੍ਹਾਂ ਨਕਾਬਪੋਸ਼ ਲੁਟੇਰਿਆਂ ਵਿੱਚੋਂ ਤਿੰਨ ਕੋਲ ਰਿਵਾਲਵਰ ਸਨ।

ਇਨ੍ਹਾਂ ਵਿਅਕਤੀਆਂ ਨੇ ਉਸ ਨੂੰ ਅਤੇ ਹੋਰ ਮੁਲਾਜ਼ਮਾਂ ਨੂੰ ਬੰਦੂਕ ਦੀ ਨੋਕ ‘ਤੇ ਬੰਧਕ ਬਣਾ ਲਿਆ ਅਤੇ ਦਫ਼ਤਰ ਵਿੱਚ ਮੌਜੂਦ 72 ਹਜ਼ਾਰ ਰੁਪਏ ਦੀ ਨਕਦੀ ਅਤੇ ਸੀਸੀਟੀਵੀ ਡੀਵੀਆਰ ਲੈ ਕੇ ਫ਼ਰਾਰ ਹੋ ਗਏ।

ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

ਲੁੱਟ ਦੀ ਸੂਚਨਾ ਮਿਲਦਿਆਂ ਹੀ ਐਸਪੀ ਸੁਰਿੰਦਰ ਕੁਮਾਰ, ਡੀਐਸਪੀ ਸਤਨਾਮ ਸਿੰਘ ਅਤੇ ਐਸਐਚਓ ਲਖਵਿੰਦਰ ਸਿੰਘ ਟੁਰਨਾ ਪੁਲਿਸ ਫੋਰਸ ਸਮੇਤ ਮੌਕੇ ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਐਸਐਚਓ ਲਖਵਿੰਦਰ ਸਿੰਘ ਟੁਰਨਾ ਨੇ ਦੱਸਿਆ ਕਿ ਪੁਲਿਸ (Police) ਨੇ ਕੈਸ਼ੀਅਰ ਅੰਕੁਸ਼ ਦੇ ਬਿਆਨਾਂ ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸੁਲਤਾਨਪੁਰ ਲੋਧੀ ਪੁਲਿਸ ਆਸਪਾਸ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲ ਕੇ ਲੁਟੇਰਿਆਂ ਤੱਕ ਪਹੁੰਚਣ ਵਿੱਚ ਲੱਗੀ ਹੋਈ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ