ਜਲੰਧਰ ‘ਚ ਮਿਲੀਆਂ ਪੰਜਾਬ ਪੁਲਿਸ ਦੇ 2-ਏਐਸਆਈ ਦੀਆਂ ਲਾਸ਼ਾਂ, ਨਾਬਾਲਗ ਆਰੋਪੀ ਨੂੰ ਜੁਵੇਨਾਈਲ ਹੋਮ ਜਾ ਰਹੇ ਸਨ ਛੱਡਣ, ਰਾਹ ‘ਚ ਹੋਏ ਲਾਪਤਾ

Updated On: 

08 Oct 2024 10:29 AM

2 ASI Dead Bodies Recovered: ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਨਾਬਾਲਗ ਨੂੰ ਲੈ ਕੇ ਜਦੋਂ ਟੀਮ ਆਦਮਪੁਰ ਤੋਂ ਹੁਸ਼ਿਆਰਪੁਰ ਲਈ ਗਈ ਤਾਂ ਰਸਤੇ 'ਚ ਉਸ ਨੇ ਆਪਣੀ ਬਾਈਕ ਰੋਕੀ ਸੀ। ਜਿੱਥੇ ਉਕਤ ਨਾਬਾਲਗ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਹਾਲਾਂਕਿ ਅਧਿਕਾਰੀ ਇਸ ਸਬੰਧੀ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ। ਫਿਲਹਾਲ ਮਾਮਲੇ 'ਚ ਕਤਲ ਦੇ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।

ਜਲੰਧਰ ਚ ਮਿਲੀਆਂ ਪੰਜਾਬ ਪੁਲਿਸ ਦੇ 2-ਏਐਸਆਈ ਦੀਆਂ ਲਾਸ਼ਾਂ, ਨਾਬਾਲਗ ਆਰੋਪੀ ਨੂੰ ਜੁਵੇਨਾਈਲ ਹੋਮ ਜਾ ਰਹੇ ਸਨ ਛੱਡਣ, ਰਾਹ ਚ ਹੋਏ ਲਾਪਤਾ

ਜਲੰਧਰ 'ਚ ਮਿਲੀਆਂ 2 ASI ਦੀਆਂ ਲਾਸ਼ਾਂ,

Follow Us On

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਨੇੜੇ ਪੰਜਾਬ ਪੁਲਿਸ ਦੇ ਦੋ ਏਐਸਆਈਜ਼ ਦੀਆਂ ਲਾਸ਼ਾਂ ਸ਼ੱਕੀ ਹਾਲਾਤਾਂ ‘ਚ ਮਿਲਣ ‘ਤੇ ਸਨਸਨੀ ਦਾ ਮਾਹੌਲ ਬਣ ਗਿਆ। ਇਹ ਦੋਵੇਂ ਚੋਰੀ ਦੇ ਮੁਲਜ਼ਮ ਦੇ ਪਿੱਛੇ ਭੱਜੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ ਰਿਹਾ ਸੀ ਦੋਵਾਂ ਦੀਆਂ ਲਾਸ਼ਾਂ ਸੋਮਵਾਰ ਦੇਰ ਰਾਤ ਰੇਲਵੇ ਸਟੇਸ਼ਨ ਨੇੜਿਓਂ ਬਰਾਮਦ ਹੋਈਆਂ।

ਦੋਵੇਂ ਏਐਸਆਈ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ। ਜਿਨ੍ਹਾਂ ਦੀ ਪਛਾਣ ਏਐਸਆਈ ਪ੍ਰੀਤਮ ਦਾਸ ਅਤੇ ਜੀਵਨ ਲਾਲ ਵਜੋਂ ਹੋਈ ਹੈ। ਜੋ ਕਿ ਕਪੂਰਥਲਾ ਪੁਲਿਸ ਵਿੱਚ ਤਾਇਨਾਤ ਸੀ। ਦੋਵਾਂ ਦੀਆਂ ਲਾਸ਼ਾਂ ਨੂੰ ਜਲੰਧਰ ਦੇ ਜੀਆਰਪੀ ਥਾਣੇ ਦੀ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਸਟੇਸ਼ਨ ਮਾਸਟਰ ਨੇ ਦੱਸਿਆ- ਨਵੀਂ ਬਣੀ ਇਮਾਰਤ ਦੇ ਕੋਲ ਪਈਆਂ ਸਨ ਲਾਸ਼ਾਂ

ਸਟੇਸ਼ਨ ਮਾਸਟਰ ਨਰੇਸ਼ ਰਾਜੂ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਵੀ ਆਪਣੀ ਡਿਊਟੀ ‘ਤੇ ਸਨ। ਉਹ ਅਜੇ ਆਪਣੇ ਕਮਰੇ ਤੋਂ ਬਾਹਰ ਨਿਕਲੇ ਹੀ ਸਨ ਕਿ ਉਨ੍ਹਾ ਨੇ ਖੁਰਦਪੁਰ ਸਟੇਸ਼ਨ ‘ਤੇ ਬਣ ਰਹੀ ਇਮਾਰਤ ਕੋਲ ਕੁਝ ਸਾਮਾਨ ਪਿਆ ਦੇਖਿਆ। ਜਦੋਂ ਮੈਂ ਨੇੜੇ ਗਿਆ ਤਾਂ ਦੇਖਿਆ ਕਿ ਇਹ ਦੋ ਵਿਅਕਤੀਆਂ ਦੀਆਂ ਲਾਸ਼ਾਂ ਸਨ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਆਦਮਪੁਰ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਆਦਮਪੁਰ ਅਤੇ ਜੀਆਰਪੀ ਪੁਲਿਸ ਦੀਆਂ ਟੀਮਾਂ ਜਾਂਚ ਲਈ ਪਹੁੰਚੀਆਂ। ਇਸ ਮਾਮਲੇ ‘ਚ ਪੁਲਸ ਨੇ ਤੁਰੰਤ ਦੇਰ ਰਾਤ ਫੋਰੈਂਸਿਕ ਟੀਮ ਨੂੰ ਬੁਲਾਇਆ।

ਜਲੰਧਰ ਕੋਰਟ ਵਿੱਚ ਪੇਸ਼ ਕਰਨ ਲਈ ਆਏ ਸਨ ਆਰੋਪੀ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਏਐਸਆਈ ਪ੍ਰੀਤਮ ਸਿੰਘ ਅਤੇ ਜੀਵਨ ਲਾਲ ਸੋਮਵਾਰ ਦੁਪਹਿਰ ਦੋ ਚੋਰੀ ਦੇ ਮੁਲਜ਼ਮਾਂ ਨੂੰ ਪੇਸ਼ੀ ਲਈ ਜਲੰਧਰ ਲੈ ਕੇ ਆਏ ਸਨ। ਦੋਵਾਂ ਨੂੰ ਦੁਪਹਿਰ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਇੱਕ ਆਰੋਪੀ ਨੂੰ ਜਲੰਧਰ ਦੇਹਾਤ ਦੇ ਥਾਣਾ ਆਦਮਪੁਰ ਵਿਖੇ ਉਤਾਰਿਆ ਜਾਣਾ ਸੀ।ਨਾਲ ਹੀ ਦੋਵੇਂ ਏਐਸਆਈ ਦੂਜੇ ਨਾਬਾਲਗ ਮੁਲਜ਼ਮ ਨੂੰ ਲੈ ਕੇ ਹੁਸ਼ਿਆਰਪੁਰ ਦੇ ਜੁਵੇਨਾਈਲ ਹੋਮ ਲਈ ਰਵਾਨਾ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ।

ਜਦੋਂ ਦੋਵੇਂ ਏਐਸਆਈ ਸ਼ਾਮ ਨੂੰ ਨਾਬਾਲਿਗ ਨੂੰ ਲੈ ਕੇ ਹੁਸ਼ਿਆਰਪੁਰ ਲਈ ਰਵਾਨਾ ਹੋ ਰਹੇ ਸਨ ਤਾਂ ਰਸਤੇ ਵਿੱਚ ਦੋਵੇਂ ਕਿਧਰੇ ਲਾਪਤਾ ਹੋ ਗਏ। ਦੋਵੇਂ ਏਐਸਆਈ ਅਧਿਕਾਰੀ ਉਨ੍ਹਾਂ ਨੂੰ ਫੋਨ ਕਰ ਰਹੇ ਸਨ, ਪਰ ਕੁਝ ਵੀ ਹੱਥ ਨਹੀਂ ਲੱਗਿਆ।

ਜਾਂਚ ਦੌਰਾਨ ਪਤਾ ਲੱਗਾ ਦੋਵੇਂ ਪੁਲੀਸ ਮੁਲਾਜ਼ਮ ਹਨ

ਦੱਸ ਦੇਈਏ ਕਿ ਜਦੋਂ ਜੀਆਰਪੀ ਪੁਲਿਸ ਜਾਂਚ ਕਰ ਰਹੀ ਸੀ ਤਾਂ ਦੋਵਾਂ ਦੀਆਂ ਜੇਬਾਂ ਵਿੱਚੋਂ ਪੰਜਾਬ ਪੁਲਿਸ ਦਾ ਆਈਡੀ ਕਾਰਡ ਮਿਲਿਆ ਸੀ। ਜਿਸ ਤੋਂ ਪਤਾ ਲੱਗਾ ਕਿ ਦੋਵੇਂ ਮ੍ਰਿਤਕ ਪੁਲਿਸ ਮੁਲਾਜ਼ਮ ਸਨ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਜਲੰਧਰ ਦੇਹਾਤ ਪੁਲਿਸ ਅਤੇ ਹੁਸ਼ਿਆਰਪੁਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਕਤਲ ਅਤੇ ਖੁਦਕੁਸ਼ੀ ਦੇ ਐਂਗਲ ‘ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਨੇ ਜ਼ਹਿਰ ਨਿਗਲ ਲਿਆ ਹੈ। ਪਰ ਫਿਲਹਾਲ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

Exit mobile version