DSP ਦਲਬੀਰ ਸਿੰਘ ਦੀ ਮੌਤ ਮਾਮਲੇ ‘ਚ ਹੋਇਆ ਵੱਡਾ ਖੁਲਾਸਾ, ਆਟੋ ਚਾਲਕ ਨੇ ਡੀਐਸਪੀ ਨੂੰ ਮਾਰੀ ਗੋਲੀ

Updated On: 

04 Jan 2024 12:49 PM

ਪੰਜਾਬ ਪੁਲਿਸ ਦੇ ਡੀਐਸਪੀ ਦਲਬੀਰ ਸਿੰਘ ਦੇ ਕਤਲ ਕੇਸ ਵਿੱਚ ਕਮਿਸ਼ਨਰੇਟ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਵਿਜੇ ਕੁਮਾਰ ਵਾਸੀ ਪ੍ਰਤਾਪ ਪੁਰਾ ਵਜੋਂ ਹੋਈ ਹੈ। ਡੀਐਸਪੀ ਦਾ ਕਤਲ ਕਰਨ ਵਾਲਾ ਵਿਅਕਤੀ ਆਟੋ ਚਾਲਕ ਨਿਕਲਿਆ ਹੈ। 31 ਦੀ ਰਾਤ ਨੂੰ ਡਰਾਈਵਰ ਨਾਲ ਉਸ ਨੂੰ ਪਿੰਡ ਛੱਡਣ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਉਕਤ ਮੁਲਜ਼ਮਾਂ ਨੇ ਡੀਐਸਪੀ ਦੇ ਸਰਕਾਰੀ ਹਥਿਆਰ ਨਾਲ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

DSP ਦਲਬੀਰ ਸਿੰਘ ਦੀ ਮੌਤ ਮਾਮਲੇ ਚ ਹੋਇਆ ਵੱਡਾ ਖੁਲਾਸਾ, ਆਟੋ ਚਾਲਕ ਨੇ ਡੀਐਸਪੀ ਨੂੰ ਮਾਰੀ ਗੋਲੀ
Follow Us On

ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਤਾਇਨਾਤ ਅਰਜੁਨ ਐਵਾਰਡੀ ਦਲਬੀਰ ਸਿੰਘ ਦੀ ਮੌਤ ਸਬੰਧੀ ਪੁਲਿਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਡੀਐਸਪੀ ਦਲਬੀਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਆਟੋ ਚਾਲਕ ਵਿਜੇ ਕੁਮਾਰ ਵਾਸੀ ਲਾਂਬੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਇੱਕ ਸਰਕਾਰੀ ਪਿਸਤੌਲ ਵੀ ਬਰਾਮਦ ਹੋਇਆ ਹੈ।

ਆਟੋ ਚਾਲਕ ਨੇ ਡੀਸੀਪੀ ਨੂੰ ਮਾਰੀ ਗੋਲੀ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਡੀਐਸਪੀ ਨੇ ਆਪਣੇ ਮਾਮੇ ਦੇ ਢਾਬੇ ਤੇ ਆਟੋ ਚਾਲਕ ਨਾਲ ਸ਼ਰਾਬ ਪੀਤੀ। ਜਿਸ ਤੋਂ ਬਾਅਦ ਉਸ ਨੇ ਆਟੋ ਚਾਲਕ ਨੂੰ ਉਸ ਦੇ ਘਰ ਪਿੰਡ ਖੋਜੇਵਾਲ (ਜ਼ਿਲ੍ਹਾ ਕਪੂਰਥਲਾ) ਛੱਡਣ ਲਈ ਕਿਹਾ। ਇਸ ਦੌਰਾਨ ਆਟੋ ਚਾਲਕ ਨੇ ਮਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਝਗੜੇ ਦੌਰਾਨ ਆਟੋ ਚਾਲਕ ਨੇ ਗੁੱਸੇ ਵਿੱਚ ਆ ਕੇ ਡੀਐਸਪੀ ਨੂੰ ਗੋਲੀ ਮਾਰ ਦਿੱਤੀ। ਗੋਲੀ ਡੀਐਸਪੀ ਦੇ ਮੱਥੇ ਤੇ ਲੱਗੀ। ਇਸ ਘਟਨਾ ਵਿੱਚ ਡੀਐਸਪੀ ਦੀ ਮੌਤ ਹੋ ਗਈ।

ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹੋਇਆ ਖੁਲਾਸਾ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਭੇਤ ਨੂੰ ਸੁਲਝਾਉਣ ਲਈ ਸੀਆਈਏ ਸਟਾਫ਼, ਕਰਾਈਮ ਬ੍ਰਾਂਚ ਅਤੇ ਸਪੈਸ਼ਲ ਸੈੱਲ ਦੀ ਟੀਮ ਬੱਸ ਸਟੈਂਡ ਤੋਂ ਵਰਕਸ਼ਾਪ ਚੌਕ ਤੱਕ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਕੈਨ ਕਰਨ ਮਗਰੋਂ ਕਪੂਰਥਲਾ ਚੌਕ ਸਥਿਤ ਢਾਬੇ ਤੇ ਪੁੱਜੀ ਜਿੱਥੇ ਡੀਐਸਪੀ ਨੇ ਰਾਤ ਵੇਲੇ ਸ਼ਰਾਬ ਪੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਟੋ ਚਾਲਕ ਨੂੰ ਹਿਰਾਸਤ ‘ਚ ਲੈ ਲਿਆ। ਜਦੋਂ ਦੋਸ਼ੀ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਆਟੋ ਚਾਲਕ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ 31 ਤਰੀਕ ਦੀ ਰਾਤ ਨੂੰ ਥਾਣਾ 2 ਦੇ ਖੇਤਰ ਵਿੱਚ ਬਸਤੀ ਬਾਬਾ ਖੇਲ ਨਹਿਰ ਦੇ ਪੁਲ ਨੇੜੇ ਪੰਜਾਬ ਪੁਲਿਸ ਵਿੱਚ ਤਾਇਨਾਤ ਡੀਐਸਪੀ ਦਲਬੀਰ ਸਿੰਘ ਦੀ ਲਾਸ਼ ਬਰਾਮਦ ਹੋਈ ਸੀ। ਪੋਸਟ ਮਾਰਟਮ ਤੋਂ ਬਾਅਦ ਖੁਲਾਸਾ ਹੋਇਆ ਕਿ ਡੀਐਸਪੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਸ਼ਹਿਰ ਦੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕਰਕੇ ਮਾਮਲੇ ਨੂੰ ਟਰੇਸ ਕੀਤਾ ਤਾਂ ਪਤਾ ਲੱਗਾ ਕਿ ਆਟੋ ਚਾਲਕ ਨੇ ਹੀ ਡੀਐਸਪੀ ਦਾ ਕਤਲ ਕੀਤਾ ਹੈ।

ਪੁਲਿਸ ਨੇ ਮੁਲਜ਼ਮ ਤੋਂ ਸਰਕਾਰੀ ਹਥਿਆਰ ਬਰਾਮਦ ਕੀਤਾ

ਇਸ ਤੋਂ ਬਾਅਦ ਜਦੋਂ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਨੇ ਮੰਨਿਆ ਕਿ ਬੀਤੀ ਰਾਤ ਉਸ ਦਾ ਡੀਐਸਪੀ ਨਾਲ ਘਰ ਛੱਡਣ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਦੌਰਾਨ ਜਦੋਂ ਬਸਤੀ ਬਾਬਾ ਖੇਲ ਨਹਿਰ ਨੇੜੇ ਪੁੱਜਾ ਤਾਂ ਦੋਵਾਂ ਵਿਚਾਲੇ ਝਗੜਾ ਹੱਥੋਪਾਈ ਵਿੱਚ ਬਦਲ ਗਿਆ ਅਤੇ ਉਸ ਨੇ ਹਥਿਆਰ ਕੱਢ ਕੇ ਇੱਕ ਰਾਊਂਡ ਫਾਇਰ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਸਰਕਾਰੀ ਹਥਿਆਰ ਅਤੇ 11 ਰੌਂਦ ਵੀ ਬਰਾਮਦ ਕੀਤੇ ਹਨ।