ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 2 ਕਿਲੋ RDX ਅਤੇ ਗ੍ਰਨੇਡ ਸਮੇਤ ISI ਦੇ 4 ਅੱਤਵਾਦੀ ਗ੍ਰਿਫ਼ਤਾਰ

davinder-kumar-jalandhar
Published: 

19 Apr 2025 15:57 PM

ਪੰਜਾਬ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ਕਾਰਵਾਈ ਕਰਦੇ ਹੋਏ ਬੰਬਾਂ ਅਤੇ ਹਥਿਆਰਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ। ਪੁਲਿਸ ਨੇ ਅੱਤਵਾਦੀ ਮਾਡਿਊਲ ਦੇ ਕੁੱਲ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਕਈ ਥਾਣਿਆਂ ਅਤੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 2 ਕਿਲੋ RDX ਅਤੇ ਗ੍ਰਨੇਡ ਸਮੇਤ  ISI ਦੇ 4 ਅੱਤਵਾਦੀ ਗ੍ਰਿਫ਼ਤਾਰ
Follow Us On

ਪੰਜਾਬ ਪੁਲਿਸ ਦੇ ਹੱਥ ਇਕ ਵੱਡੀ ਸਫਲਤਾ ਲੱਗੀ ਹੈ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇੱਕ ਕਾਰਵਾਈ ਦੌਰਾਨ ਪੰਜਾਬ ਪੁਲਿਸ ਦੀ ਟੀਮ ਨੇ ਬੰਬਾਂ ਅਤੇ ਹਥਿਆਰਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਨੇ ਅੱਤਵਾਦੀ ਮਾਡਿਊਲ ਦੇ ਕੁੱਲ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਨਿਰਦੇਸ਼ਾਂ ‘ਤੇ ਪਾਬੰਦੀਸ਼ੁਦਾ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਕਈ ਥਾਣਿਆਂ ਅਤੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਲਦੀ ਹੀ ਸਾਰਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।

ਦੋ ਮਾਡਿਊਲ ਦਾ ਕੀਤਾ ਪਰਦਾਫਾਸ਼ – ਡੀਜੀਪੀ

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦੋ ਖੁਫੀਆ ਜਾਣਕਾਰੀ ਅਧਾਰਤ ਆਪ੍ਰੇਸ਼ਨਾਂ ਵਿੱਚ, ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੁਆਰਾ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਆਈਐਸਆਈ-ਸਮਰਥਿਤ ਅੱਤਵਾਦੀ ਮਾਡਿਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ।

ਮੁਲਜ਼ਮਾਂ ਤੋਂ, ਪੁਲਿਸ ਨੇ 2 ਆਰਪੀਜੀ (ਇੱਕ ਲਾਂਚਰ ਸਮੇਤ), 2 ਆਈਈਡੀ (2.5 ਕਿਲੋਗ੍ਰਾਮ ਹਰੇਕ), ਡੈਟੋਨੇਟਰਾਂ ਵਾਲੇ 2 ਹੈਂਡ ਗ੍ਰਨੇਡ, ਰਿਮੋਟ ਕੰਟਰੋਲ ਵਾਲਾ 2 ਕਿਲੋ ਆਰਡੀਐਕਸ, 5 ਪਿਸਤੌਲ (ਬੇਰੇਟਾ ਅਤੇ ਗਲੌਕ), 6 ਮੈਗਜ਼ੀਨਾਂ, 44 ਕਾਰਤੂਸ, 1 ਵਾਇਰਲੈੱਸ ਸੈੱਟ ਅਤੇ 3 ਗੱਡੀਆ ਬਰਾਮਦ ਕੀਤੀਆਂ ਹਨ।

ਪਹਿਲੇ ਮੋਡੀਊਲ ਦੇ ਚਾਰ ਗੁਰਗੇ ਗ੍ਰਿਫਤਾਰ

ਪਹਿਲੇ ਮੋਡੀਊਲ ਵਿੱਚ ਫਰਾਂਸ-ਅਧਾਰਤ BKI ਦਾ ਲਿੰਕ ਸਾਹਮਣੇ ਆਇਆ ਹੈ। ਜਿਸ ਵਿੱਚ ਪੁਲਿਸ ਨੇ ਮਾਸਟਰਮਾਈਂਡ ਸਤਨਾਮ ਸਿੰਘ ਉਰਫ ਸੱਤਾ ਨੌਸ਼ਹਿਰਾ, ਵਾਸੀ ਹੁਸ਼ਿਆਰਪੁਰ ਦਾ ਨਾਂਅ ਸ਼ਾਮਲ ਹੈ। ਫਰਾਂਸ ਵਿੱਚ ਬੈਠ ਕੇਆਪਣੇ ਗੁੰਡਿਆਂ ਰਾਹੀਂ ਦੇਸ਼ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ।

ਉਸਦੇ ਸਾਥੀਆਂ ਤੋਂ ਪੁਲਿਸ ਨੇ ਇੱਕ ਲੋਡਿਡ ਆਰਪੀਜੀ, 2 ਆਈਈਡੀ (2.5 ਕਿਲੋਗ੍ਰਾਮ ਹਰੇਕ), ਡੈਟੋਨੇਟਰਾਂ ਵਾਲੇ 2 ਗ੍ਰਨੇਡ, 2 ਕਿਲੋ ਆਰਡੀਐਕਸ (ਰਿਮੋਟ-ਕੰਟਰੋਲ), 3 ਪਿਸਤੌਲ, 6 ਮੈਗਜ਼ੀਨ, 34 ਜ਼ਿੰਦਾ ਕਾਰਤੂਸ, 1 ਵਾਇਰਲੈੱਸ ਸੈੱਟ ਅਤੇ ਹੋਰ ਸਮਾਨ ਬਰਾਮਦ ਕੀਤਾ। ਫੜੇ ਗਏ ਮੁਲਜ਼ਮਾਂ ਵਿੱਚ ਜਤਿੰਦਰ ਉਰਫ ਹਨੀ, ਜਗਜੀਤ ਉਰਫ ਜੱਗਾ (ਕਪੂਰਥਲਾ), ਹਰਪ੍ਰੀਤ ਅਤੇ ਜਗਰੂਪ (ਹੁਸ਼ਿਆਰਪੁਰ) ਸ਼ਾਮਲ ਹਨ। ਉਨ੍ਹਾਂ ਵਿਰੁੱਧ ਅੰਮ੍ਰਿਤਸਰ ਐਸਐਸਓਸੀ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਦੂਜਾ ਮੋਡੀਊਲ ਗ੍ਰੀਸ ਅਤੇ ਪਾਕਿਸਤਾਨ ਨਾਲ ਸਬੰਧਤ

ਪ੍ਰਾਪਤ ਜਾਣਕਾਰੀ ਅਨੁਸਾਰ, ਦੂਜਾ ਮਾਡਿਊਲ ਯੂਨਾਨ ਅਤੇ ਪਾਕਿਸਤਾਨ ਸਥਿਤ ਅੱਤਵਾਦੀਆਂ ਦੁਆਰਾ ਚਲਾਇਆ ਜਾ ਰਿਹਾ ਹੈ। ਇਸ ਦੀਆਂ ਕਾਰਵਾਈਆਂ ਵਿੱਚ ਸਭ ਤੋਂ ਪ੍ਰਮੁੱਖ ਕੰਨ ਜਸਵਿੰਦਰ ਉਰਫ਼ ਮੰਨੂ ਅਗਵਾਨ ਵਾਸੀ ਗੁਰਦਾਸਪੁਰ (ਯੂਨਾਨ ਵਿੱਚ ਲੁਕਿਆ ਹੋਇਆ) ਅਤੇ ਪਾਕਿਸਤਾਨ ਸਥਿਤ ਹਰਵਿੰਦਰ ਰਿੰਦਾ ਹਨ।

ਜਿਸ ਵਿੱਚ ਪੁਲਿਸ ਨੇ ਇੱਕ ਨਾਬਾਲਗ ਸਮੇਤ ਕੁੱਲ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਤੋਂ 1 ਆਰਪੀਜੀ ਲਾਂਚਰ, 2 ਪਿਸਤੌਲ (ਬੇਰੇਟਾ ਅਤੇ ਗਲੌਕ), 10 ਕਾਰਤੂਸ, 3 ਵਾਹਨ ਬਰਾਮਦ ਕੀਤੇ ਹਨ।