ਪੰਜਾਬ ਦੀ ਮਾਡਲ ਨਾਲ ਹਿਮਾਚਲ ਵਿੱਚ ਜਬਰਜਨਾਹ, ਮਾਮਲਾ ਦਰਜ, ਲੁਧਿਆਣਾ ਦਾ ਰਹਿਣ ਵਾਲਾ ਹੈ ਮੁਲਜ਼ਮ

Updated On: 

28 Dec 2023 17:17 PM

Punjab Model Raped in Himachal: ਮਾਡਲ ਨਾਲ ਹੋਈ ਰੇਪ ਨੂੰ ਲੈ ਕੇ ਸ਼ਿਮਲਾ ਦੀ ਪੁਲਿਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛੇਤੀ ਹੀ ਪੰਜਾਬ ਜਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਸਨੂੰ ਉਥੋਂ ਗ੍ਰਿਫਤਾਰ ਕਰਕੇ ਹਿਮਾਚਲ ਲਿਆਇਆ ਜਾਵੇਗਾ। ਜਿਸਤੋਂ ਬਾਅਦ ਹੀ ਪੂਰੇ ਮਾਮਲੇ ਦਾ ਸੱਚ ਸਾਹਮਣੇ ਆ ਸਕੇਗਾ।

ਪੰਜਾਬ ਦੀ ਮਾਡਲ ਨਾਲ ਹਿਮਾਚਲ ਵਿੱਚ ਜਬਰਜਨਾਹ, ਮਾਮਲਾ ਦਰਜ, ਲੁਧਿਆਣਾ ਦਾ ਰਹਿਣ ਵਾਲਾ ਹੈ ਮੁਲਜ਼ਮ

ਸੰਕੇਤਕ ਤਸਵੀਰ

Follow Us On

ਹਿਮਾਚਲ ਦੇ ਸ਼ਿਮਲਾ ‘ਚ ਪੰਜਾਬ ਦੀ ਇੱਕ ਮਹਿਲਾ ਮਾਡਲ ਨਾਲ ਜਬਰਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੀ ਰਹਿਣ ਵਾਲੀ ਪੀੜਤਾ ਨੇ ਨਿਊ ਸ਼ਿਮਲਾ ਮਹਿਲਾ ਥਾਣੇ ‘ਚ ਐੱਫਆਈਆਰ ਦਰਜ ਕਰਵਾਈ ਹੈ। ਉਸ ਨੇ ਲੁਧਿਆਣਾ ਦੇ ਜਗਤਾਰ ਸਿੰਘ ਸੰਧੂ ‘ਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਾਏ ਹਨ।

ਸ਼ੂਟਿੰਗ ਲਈ ਆਈ ਸੀ ਸ਼ਿਮਲਾ

ਪੁਲਿਸ ਨੇ ਜਬਰਜਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾ ਨੇ ਦੱਸਿਆ ਕਿ ਉਹ 22 ਦਸੰਬਰ ਨੂੰ ਸ਼ੂਟਿੰਗ ਲਈ ਸ਼ਿਮਲਾ ਆਈ ਸੀ ਅਤੇ ਰਾਤ ਨੂੰ ਸ਼ਿਮਲਾ ਦੇ ਇਕ ਹੋਟਲ ‘ਚ ਰੁਕੀ ਸੀ। ਇਸ ਦੌਰਾਨ ਜਗਤਾਰ ਸਿੰਘ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। 23 ਸਾਲਾ ਪੀੜਤ ਮਾਡਲ ਨੇ ਬੁੱਧਵਾਰ ਨੂੰ ਨਿਊ ਸ਼ਿਮਲਾ ਮਹਿਲਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ।

ਮੁਲਜ਼ਮ ਨੂੰ ਫੜਨ ਲਈ ਪੰਜਾਬ ਜਾਵੇਗੀ ਪੁਲਿਸ : ਐਸਐਚਓ

ਐਸਐਚਓ ਮਹਿਲਾ ਥਾਣਾ ਜੋਤੀ ਨੇ ਦੱਸਿਆ ਕਿ ਪੁਲੀਸ ਨੇ ਮਹਿਲਾ ਦੀ ਸ਼ਿਕਾਇਤ ਤੇ ਕੇਸ ਦਰਜ ਕਰ ਲਿਆ ਹੈ। ਅੱਜ ਮਹਿਲਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਪੁਲਿਸ ਦੀ ਟੀਮ ਜਲਦ ਹੀ ਮੁਲਜ਼ਮਾਂ ਨੂੰ ਫੜਨ ਲਈ ਪੰਜਾਬ ਜਾਵੇਗੀ।