ਅੰਮ੍ਰਿਤਪਾਲ ਸਿੰਘ ਦੇ ਭਰਾ ਤੋਂ ਪੁਲਿਸ ਮੁੜ ਕਰੇਗੀ ਪੁੱਛਗਿੱਛ, ਕੋਰਟ ‘ਚ ਅਰਜ਼ੀ ਕੀਤੀ ਦਾਖ਼ਲ
Amritpal Singh Brother: ਅਰਜ਼ੀ ਵਿੱਚ ਲਿਖਿਆ ਗਿਆ ਹੈ ਕਿ ਪੁਲੀਸ ਦੋਵਾਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰਨਾ ਚਾਹੁੰਦੀ ਹੈ ਕਿ ਉਹ ਕਿੰਨੇ ਸਮੇਂ ਤੋਂ ਨਸ਼ਾ ਲੈ ਰਹੇ ਹਨ ਅਤੇ ਨਸ਼ੇ ਕਿੱਥੋਂ ਖਰੀਦਦੇ ਹਨ। ਨਸ਼ਾ ਖਰੀਦਣ ਲਈ ਪੈਸਾ ਕਿੱਥੋਂ ਆਉਂਦਾ ਹੈ? ਪੁਲਿਸ ਜਾਣਨਾ ਚਾਹੁੰਦੀ ਹੈ ਕਿ ਕੀ ਉਹ ਹੋਰ ਸਮੱਗਲਰਾਂ ਨਾਲ ਜੁੜਿਆ ਹੋਇਆ ਹੈ।
MP ਅੰਮ੍ਰਿਤਪਾਲ ਸਿੰਘ ਦਾ ਭਰਾ
Amritpal Singh Brother: ਜਲੰਧਰ ‘ਚ ਕੁਝ ਦਿਨ ਪਹਿਲਾਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਹੈਪੀ ਅਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਤੋਂ 4 ਗ੍ਰਾਮ ਆਈਸ ਡਰੱਗ ਦੇ ਮਾਮਲੇ ‘ਚ ਹੇਠਲੀ ਅਦਾਲਤ ਤੋਂ ਰਿਮਾਂਡ ਨਾ ਮਿਲਣ ਨੂੰ ਲੈ ਕੇ ਪੁਲਸ ਬੁੱਧਵਾਰ ਨੂੰ ਸੈਸ਼ਨ ਕੋਰਟ ‘ਚ ਪਹੁੰਚੀ। ਤਫ਼ਤੀਸ਼ੀ ਅਫ਼ਸਰ (ਐਸਐਚਓ) ਸੁਖਦੇਵ ਸਿੰਘ ਦੀ ਤਰਫ਼ੋਂ ਸੈਸ਼ਨ ਅਦਾਲਤ ਵਿੱਚ ਇੱਕ ਫੌਜਦਾਰੀ ਰਿਵੀਜ਼ਨ ਅਰਜ਼ੀ ਦਾਇਰ ਕੀਤੀ ਗਈ ਸੀ।
ਇਸ ਅਰਜ਼ੀ ਵਿੱਚ ਲਿਖਿਆ ਗਿਆ ਹੈ ਕਿ ਪੁਲੀਸ ਦੋਵਾਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰਨਾ ਚਾਹੁੰਦੀ ਹੈ ਕਿ ਉਹ ਕਿੰਨੇ ਸਮੇਂ ਤੋਂ ਨਸ਼ਾ ਲੈ ਰਹੇ ਹਨ ਅਤੇ ਨਸ਼ੇ ਕਿੱਥੋਂ ਖਰੀਦਦੇ ਹਨ। ਨਸ਼ਾ ਖਰੀਦਣ ਲਈ ਪੈਸਾ ਕਿੱਥੋਂ ਆਉਂਦਾ ਹੈ? ਪੁਲਿਸ ਜਾਣਨਾ ਚਾਹੁੰਦੀ ਹੈ ਕਿ ਕੀ ਉਹ ਹੋਰ ਸਮੱਗਲਰਾਂ ਨਾਲ ਜੁੜਿਆ ਹੋਇਆ ਹੈ। ਰਿਮਾਂਡ ਨਾ ਮਿਲਣ ਕਾਰਨ ਜਾਂਚ ਅਧੂਰੀ ਹੈ।
19 ਜੁਲਾਈ ਨੂੰ ਹੋਵੇਗੀ ਅਰਜ਼ੀ ‘ਤੇ ਸੁਣਵਾਈ
ਐਡੀਸ਼ਨਲ ਸੈਸ਼ਨ ਜੱਜ ਕੇ ਕੇ ਜੈਨ ਦੀ ਅਦਾਲਤ 19 ਜੁਲਾਈ ਨੂੰ ਅਰਜ਼ੀ ‘ਤੇ ਸੁਣਵਾਈ ਕਰੇਗੀ। ਜੇਲ ‘ਚ ਬੰਦ ਸਪਲਾਇਰ ਸੰਦੀਪ ਅਰੋੜਾ ਦੇ ਫੋਟੋਗ੍ਰਾਫਰ ਦੋਸਤ ਮਨੀਸ਼ ਮਰਵਾਹਾ ਨੂੰ ਨਿਊ ਆਤਮਾ ਨਗਰ (ਲੁਧਿਆਣਾ) ਦਾ ਰਿਮਾਂਡ ਖਤਮ ਹੋਣ ‘ਤੇ ਵੀਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਪੁਲਿਸ ਅਜੇ ਤੱਕ ਸੰਦੀਪ ਨੂੰ ਆਈਸ ਵੇਚਣ ਵਾਲੇ ਤਸਕਰ ਦਾ ਪਤਾ ਨਹੀਂ ਲਗਾ ਸਕੀ ਹੈ। ਐਸਐਚਓ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੀ ਫਿਲਮ ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ, ਪੰਜਾਬ 95 ਤੇ ਲਗੇ 85 ਕੱਟ
ਦੱਸ ਦੇਈਏ ਕਿ 11 ਜੁਲਾਈ ਦੀ ਸ਼ਾਮ ਨੂੰ ਫਿਲੌਰ ‘ਚ ਸੜਕ ਕਿਨਾਰੇ ਖੜ੍ਹੀ ਕਰੇਟਾ ਕਾਰ ‘ਚੋਂ ਪੁਲਸ ਨੇ ਹੈਪੀ ਅਤੇ ਲਵਪ੍ਰੀਤ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਕੋਲੋਂ ਚਾਰ ਗ੍ਰਾਮ ਆਈਸ ਡਰੱਗ, 2 ਲਾਈਟਰ, ਤਿੰਨ ਮੋਬਾਈਲ ਫ਼ੋਨ ਅਤੇ 20-20 ਰੁਪਏ ਦੇ 2 ਸੜੇ ਨੋਟ ਬਰਾਮਦ ਹੋਏ ਹਨ।
