ਜੰਡਿਆਲਾ ਗੁਰੂ ‘ਚ ਪੁਲਿਸ ਐਨਕਾਉਂਟਰ, ਕਤਲ ਕੇਸਾਂ ਵਿੱਚ ਲੋੜੀਂਦਾ ਗੈਂਗਸਟਰ ਅਮਰੀ ਢੇਰ

Updated On: 

20 Dec 2023 13:34 PM

ਗੈਂਗਸਟਰ ਅਮਰਜੀਤ ਅਮਰੀ ਨੂੰ ਪੁਲਿਸ ਨੇ ਅੰਮ੍ਰਿਤਸ ਦੇ ਜੰਡਿਆਲਾ ਗੁਰੂ ਵਿੱਖੇ ਐਨਕਾਉਂਟਰ ਕਰ ਢੇਰ ਕਰ ਦਿੱਤਾ ਹੈ। ਅਮਰਜੀਤ ਸਿੰਘ ਅਮਰੀ ਕਈ ਕਤਲ ਕੇਸਾਂ ਵਿੱਚ ਲੋੜੀਂਦੇ ਸੀ। ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਅਮਰੀ ਨੂੰ ਪੁਲਿਸ ਵੱਲੋਂ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਉਸ ਨੇ 2 ਕਿਲੋ ਹੈਰੋਇਨ ਲੁੱਕਾ ਕੇ ਰੱਖੀ ਸੀ। ਪੁਲਿਸ ਉਸ ਨੂੰ ਉੱਥੇ ਲੈ ਕੇ ਗਈ ਸੀ। ਉਸ ਨੇ ਉੱਥੇ ਇੱਕ ਪਿਸਤੌਲ ਵੀ ਛੁਪਾ ਕੇ ਰੱਖਿਆ ਹੋਇਆ ਸੀ। ਉਸ ਵੱਲੋਂ ਪੁਲਿਸ 'ਤੇ ਗੋਲੀਬਾਰੀ ਕੀਤੀ ਗਈ।

ਜੰਡਿਆਲਾ ਗੁਰੂ ਚ ਪੁਲਿਸ ਐਨਕਾਉਂਟਰ, ਕਤਲ ਕੇਸਾਂ ਵਿੱਚ ਲੋੜੀਂਦਾ ਗੈਂਗਸਟਰ ਅਮਰੀ ਢੇਰ
Follow Us On

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਪੁਲਿਸ ਐਂਕਾਉਂਟਰ ਹੋਇਆ ਹੈ। ਜਿਸ ਵਿੱਚ ਗੈਂਗਸਟਰ ਅਮਰਜੀਤ ਅਮਰੀ ਨੂੰ ਪੁਲਿਸ ਢੇਰ ਕਰ ਦਿੱਤਾ ਗਿਆ ਹੈ। ਅਮਰਜੀਤ ਸਿੰਘ ਅਮਰੀ ਕਈ ਕਤਲ ਕੇਸਾਂ ਵਿੱਚ ਲੋੜੀਂਦੇ ਸੀ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ 4 ਹੋਰਾਂ ਨੂੰ ਵੀ ਇਸ ਐਂਕਾਉਂਟਰ ਵਿੱਚ ਢੇਰ ਕੀਤਾ ਹੈ। ਦੱਸ ਦਈਏ ਕਿ ਮ੍ਰਿਤਕ ਗੈਂਗਸਟਰ ਜੰਡਿਆਲਾ ਗੁਰੂ ਦੇ ਪਿੰਡ ਭਗਵਾਨ ਦਾ ਰਹਿਣ ਵਾਲਾ ਹੈ। ਉਸ ਦੀ ਉਮਰ ਕਰੀਬ 23 ਸਾਲ ਦੱਸੀ ਜਾ ਰਹੀ ਹੈ।

ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਅਮਰੀ ਨੂੰ ਪੁਲਿਸ ਵੱਲੋਂ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਉਸ ਨੇ 2 ਕਿਲੋ ਹੈਰੋਇਨ ਲੁੱਕਾ ਕੇ ਰੱਖੀ ਸੀ। ਪੁਲਿਸ ਉਸ ਨੂੰ ਉੱਥੇ ਲੈ ਕੇ ਗਈ ਸੀ। ਉਸ ਨੇ ਉੱਥੇ ਇੱਕ ਪਿਸਤੌਲ ਵੀ ਛੁਪਾ ਕੇ ਰੱਖਿਆ ਹੋਇਆ ਸੀ।

ਗੈਂਗਸਟਰ ਨੇ ਪੁਲਿਸ ‘ਤੇ ਚਲਾਈ ਗੋਲੀ

ਗੈਂਗਸਟਰ ਨੇ ਹੈਰੋਇਨ ਕੱਢਣ ਦੇ ਬਹਾਨੇ ਉਥੇ ਰੱਖੇ ਪਿਸਤੌਲ ਤੋਂ ਗੋਲੀ ਚਲਾ ਦਿੱਤੀ। ਫਿਰ ਉਹ ਹੱਥਕੜੀ ਲੈ ਕੇ ਭੱਜਣ ਲੱਗਾ। ਉਸ ਦੀ ਗੋਲੀ ਨਾਲ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਰੁਕਣ ਲਈ ਕਿਹਾ ਪਰ ਉਸ ਨੇ ਸਿੱਧੀ ਗੋਲੀਬਾਰੀ ਜਾਰੀ ਰੱਖੀ। ਜਿਸ ਤੋਂ ਬਾਅਦ ਜਵਾਬੀ ਗੋਲੀਬਾਰੀ ‘ਚ ਪੁਲਿਸ ਦੀ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਚੀਨੀ ਪਿਸਤੌਲ ਬਰਾਮਦ ਕੀਤਾ

ਪੁਲਿਸ ਨੇ ਦੱਸਿਆ ਕਿ ਗੈਂਗਸਟਰ ਵੱਲੋਂ ਗੋਲੀਬਾਰੀ ਵਿੱਚ ਵਰਤੀ ਗਈ 0.30 ਬੋਰ ਦੀ ਚੀਨੀ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ। ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਉਹ ਕਿਸ ਗਿਰੋਹ ਨਾਲ ਸਬੰਧਤ ਸੀ, ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਜ਼ਖ਼ਮੀ ਪੁਲਿਸ ਮੁਲਾਜ਼ਮ ਹਸਪਤਾਲ ਦਾਖ਼ਲ

ਇਸ ਮੁਕਾਬਲੇ ‘ਚ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮੁਲਾਜ਼ਮ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪੁਲਿਸ ਮੁਲਾਜ਼ਮ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਹਨ।

ਗੈਂਗਸਟਰ ਅਮਰਜੀਤ ਸਿੰਘ ਦਾ ਪਰਿਵਾਰ ਆਇਆ ਸਾਹਮਣੇ

ਅਮਰਜੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹ ਪਿਛਲੇ ਢਾਈ ਸਾਲ ਤੋਂ ਘਰ ਨਹੀਂ ਆ ਰਿਹਾ ਸੀ ਉਹ ਸ਼ੁਰੂ ਤੋਂ ਹੀ ਲੇਬਰ ਦਾ ਕੰਮ ਕਰਦਾ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਲੜਕੇ ਕੋਲੋਂ ਹੀਰੋਇਨ ਬਰਾਮਦ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਹੈ।

Related Stories