ਜਲੰਧਰ ਦੀ ਫਿਲੌਰ ਪੁਲਿਸ ਨੇ ਨਾਕੇ ਤੋਂ ਚੈਕਿੰਗ ਦੌਰਾਨ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, 20 ਗ੍ਰਾਮ ਹੈਰੋਇਨ ਬਰਾਮਦ

Updated On: 

24 Jul 2024 16:32 PM IST

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਵਨਜੀਤ ਸਿੰਘ, ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਨੇ ਕਿਹਾ ਕਿ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਦੇ ਮਹਿਲਾ ਸਹਾਇਕ ਸਬ ਇੰਸਪੈਕਟਰ ਅਮਨਦੀਪ ਕੌਰ ਵੱਲੋਂ ਜੀ.ਟੀ ਰੋਡ ਫਿਲੋਰ ਤੋਂ ਗੁਰਾਇਆ ਨੂੰ ਜਾਂਦੀ ਸਰਵਿਸ ਲੇਨ ਨਜਦੀਕ ਤੋਂ ਕਾਰ ਬਰੀਜਾ ਨੰਬਰੀ PB-36-K-7294, ਖੜੀ ਦਿਖਾਈ ਦਿੱਤੀ।

ਜਲੰਧਰ ਦੀ ਫਿਲੌਰ ਪੁਲਿਸ ਨੇ ਨਾਕੇ ਤੋਂ ਚੈਕਿੰਗ ਦੌਰਾਨ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, 20 ਗ੍ਰਾਮ ਹੈਰੋਇਨ ਬਰਾਮਦ
Follow Us On

ਜਲੰਧਰ ਦੇ ਥਾਣਾ ਫਿਲੌਰ ਦੀ ਪੁਲਿਸ ਨੇ ਨਾਕੇ ਦੌਰਾਨ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਚੈਕਿੰਗ ਦੌਰਾਨ ਨਾਕੇ ਤੋਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੋ ਤਸਰਕਾਂ ਵਿੱਚ ਇੱਕ ਮਹਿਲਾਂ ਤਸਕਰ ਵੀ ਸ਼ਾਮਲ ਹੈ। ਜਿਨ੍ਹਾਂ ਤੋਂ ਪੁਲਿਸ ਨੇ ਚੈਕਿੰਗ ਦੌਰਾਨ 20 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਵਨਜੀਤ ਸਿੰਘ, ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਨੇ ਕਿਹਾ ਕਿ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਦੇ ਮਹਿਲਾ ਸਹਾਇਕ ਸਬ ਇੰਸਪੈਕਟਰ ਅਮਨਦੀਪ ਕੌਰ ਵੱਲੋਂ ਜੀ.ਟੀ ਰੋਡ ਫਿਲੋਰ ਤੋਂ ਗੁਰਾਇਆ ਨੂੰ ਜਾਂਦੀ ਸਰਵਿਸ ਲੇਨ ਨਜਦੀਕ ਤੋਂ ਕਾਰ ਬਰੀਜਾ ਨੰਬਰੀ PB-36-K-7294, ਖੜੀ ਦਿਖਾਈ ਦਿੱਤੀ।

ਕਾਰ ਵਿਚੋਂ 20 ਗ੍ਰਾਮ ਹੈਰੋਇਨ ਬਰਾਮਦ

ਪੁਲਿਸ ਨੇ ਜਦੋਂ ਗੱਡੀ ਨੂੰ ਚੈੱਕ ਕੀਤਾ ਤਾਂ ਗੱਡੀ ਵਿੱਚ ਬੈਠੇ ਨੌਜਵਾਨ ਗੁਰਲੀਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਢੁੱਕੇਵਾਲ ਥਾਣਾ ਮੋਰਟੀਆਣਾ ਜਿਲਾ ਹੁਸ਼ਿਆਰਪੁਰ ਅਤੇ ਔਰਤ ਨੇ ਆਪਣਾ ਨਾਮ ਬਲਵਿੰਦਰ ਕੌਰ ਪਤਨੀ ਰਣਦੀਪ ਸਿੰਘ ਵਾਸੀ ਖਾਟੀ ਥਾਣਾ ਸਦਰ ਫਗਵਾੜਾ ਜ਼ਿਲਾ ਕਪੂਰਥਲਾ ਦੱਸਿਆ ਜੋ ਕਾਰ ਦੀ ਤਲਾਸ਼ੀ ਕਰਨ ‘ਤੇ ਕਾਰ ਵਿਚੋਂ 20 ਗ੍ਰਾਮ ਹੈਰੋਇਨ, ਇੱਕ ਡਿਜੀਟਲ ਕੰਡਾ, ਲਾਈਟਰ ਬਰਾਮਦ ਹੋਏ।

ਇਨ੍ਹਾਂ ਦੋਸ਼ੀਆਂ ਦੀ ਨਵੇਂ ਕਾਨੂੰਨ ਮੁਤਾਬਕ ਵੀਡੀਓਗ੍ਰਾਫੀ ਕੀਤੀ ਗਈ ਹੈ ਤੇ ਦੋਸ਼ੀਆਂ ਵੱਲੋਂ ਦੱਸੇ ਨਸ਼ਾ ਤਸਕਰ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਪ੍ਰਕਾਸ਼ ਰਾਮ ਵਾਸੀ ਪਿੰਡ ਮੁਠੱਡਾ ਕਲਾਂ ਥਾਣਾ ਫਿਲੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕਪੂਰਥਲਾ ਚ ਨਸ਼ਾ ਤਸਕਰ ਦੀ ਜਾਇਦਾਦ ਜਬਤ, ਪੁਲਿਸ ਨੇ ਘਰ ਦੇ ਬਾਹਰ ਨੋਟਿਸ ਚਿਪਕਾਇਆ

ਪੁਲਿਸ ਹਿਮਾਂਡ ਹਾਸਿਲ ਕਰ ਮੁਲਜ਼ਮਾਂ ਤੋਂ ਕਰ ਰਹੀ ਪੁੱਛਗਿੱਛ

ਪੁਲਿਸ ਵੱਲੋਂ ਰਿਮਾਂਡ ਹਾਸਿਲ ਕਰ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦੀ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਗੁਰਲੀਨ ਸਿੰਘ ਅਤੇ ਮੁਲਜ਼ਮ ਬਲਵਿੰਦਰ ਕੋਰ ਆਪਸ ਵਿੱਚ ਰਿਸ਼ਤੇਦਾਰ ਹਨ। ਇਹ ਦੋਵੇਂ ਕਾਫੀ ਲੰਬੇ ਸਮੇਂ ਤੋਂ ਨਸ਼ਾ ਚਿੱਟੇ ਦੇ ਸੇਵਨ ਕਰਦੇ ਆ ਰਹੇ ਹਨ ਅਤੇ ਇਸ ਦੇ ਨਾਲ ਨਾਲ ਇਹ ਨਸ਼ਾ ਵੇਚਣ ਦਾ ਧੰਦਾ ਵੀ ਕਰਦੇ ਹਨ। ਦੱਸ ਦਈਏ ਕਿ ਇਹ ਸਸਤੇ ਭਾਅ ਨਸ਼ਾ ਖਰੀਦ ਕਰ ਕੇ ਇਸ ਨੂੰ ਮਹਿੰਗੇ ਭਾਅ ‘ਤੇ ਵੇਚਦੇ ਸੀ ਅਤੇ ਜੋ ਨਸ਼ਾ ਵੇਚ ਕੇ ਪੈਸੇ ਵਚਦੇ ਸੀ ਉਸ ਦਾ ਉਹ ਆਪ ਨਸ਼ਾ ਕਰਦੇ ਸਨ।

Related Stories