Shocking News: ਕੁੱਤੇ ਨੇ ਪਾੜਿਆ ਗੱਡੀ ਦਾ ਕਵਰ ਤਾਂ ਵਿਅਕਤੀ ਨੇ ਕੁੱਤੇ ਦੇ ਫੇਫੜਿਆਂ ‘ਚ ਖੋਭਿਆ ਬਰਛਾ

Updated On: 

08 Jan 2024 14:18 PM

ਲੁਧਿਆਣਾ ਦੇ ਦਸਮੇਸ਼ ਨਗਰ ਵਿੱਚ ਇੱਕ ਵਿਅਕਤੀ ਨੇ ਕੁੱਤੇ ਤੇ ਬਰਛੇ ਨਾਲ ਹਮਲਾ ਕਰ ਦਿੱਤਾ। ਵਿਅਕਤੀ ਤੇ ਗੁੱਸਾ ਇਨ੍ਹਾਂ ਜ਼ਿਆਦਾ ਹਾਵੀ ਹੋ ਗਿਆ ਸੀ ਕਿ ਉਸ ਵਿਅਕਤੀ ਨੇ ਆਪਸ ਪਾਸ ਦੇ ਲੋਕਾਂ ਦੀ ਇੱਕ ਗੱਲ ਨਾ ਸੁਣੀ ਤੇ ਕਰੀਬ 5 ਮਿੰਟ ਤੱਕ ਬਰਛਾ ਕੁੱਤੇ ਦੇ ਫੇਫੜਿਆਂ ਵਿੱਚ ਖਭੋਈ ਰੱਖਿਆ ਜਿਸ ਕਰਕੇ ਕੁੱਤੇ ਦਾ ਕਾਫ਼ੀ ਜ਼ਿਆਦਾ ਖੂਨ ਵਹਿ ਗਿਆ। ਜਾਨਵਰਾਂ ਲਈ ਕੰਮ ਕਰਨ ਵਾਲੀ ਸੰਸਥਾ ਨੇ ਕੁੱਤੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਿਲ ਕਰਵਾਇਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

Shocking News: ਕੁੱਤੇ ਨੇ ਪਾੜਿਆ ਗੱਡੀ ਦਾ ਕਵਰ ਤਾਂ ਵਿਅਕਤੀ ਨੇ ਕੁੱਤੇ ਦੇ ਫੇਫੜਿਆਂ ਚ ਖੋਭਿਆ ਬਰਛਾ
Follow Us On

ਲੁਧਿਆਣਾ ਵਿੱਚ ਵਿਅਕਤੀ ਵੱਲੋਂ ਇੱਕ ਕੁੱਤੇ ਨਾਲ ਬੇਰਹਿਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੇਰਹਿਮੀ ਵੀ ਇਸ ਤਰੀਕੇ ਦੀ ਕਿ ਸੁਣ ਕੇ ਰੂਹ ਨੂੰ ਕਾਂਬਾ ਛਿੜ ਜਾਵੇ। ਦਰਅਸਲ ਕੁੱਤੇ ਦਾ ਕਸੂਰ ਸਿਰਫ਼ ਐਨਾ ਸੀ ਕਿ ਉਸਨੇ ਗੱਡੀ ਦਾ ਕਵਰ ਪਾੜ ਦਿੱਤਾ ਸੀ, ਜਿਸ ਤੋਂ ਬਾਅਦ ਗੱਡੀ ਦੇ ਮਾਲਕ ਨੇ ਪਹਿਲਾਂ ਤਾਂ ਕੁੱਤੇ ਦੇ ਡੰਡਾ ਮਾਰਿਆ। ਗੱਡੀ ਦੇ ਪਾੜੇ ਕਵਰ ਨੂੰ ਦੇਖਕੇ ਉਸ ਸਖਸ਼ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਉਸ ਨੇ ਤਿੱਖੀ ਵਸਤੂ (ਬਰਛਾ) ਨਾਲ ਕੁੱਤੇ ਤੇ ਹਮਲਾ ਕੀਤਾ ਜਿਸ ਕਾਰਨ ਉਸਦਾ ਫੇਫੜਾ ਪਾੜ ਗਿਆ, ਫਿਰ ਵੀ ਉਹ ਵਿਅਕਤੀ ਕੁੱਤੇ ਨੂੰ ਕੁੱਟਦਾ ਰਿਹਾ ਤੇ ਕਰੀਬ 5 ਮਿੰਟ ਤੱਕ ਬਰਛਾ ਕੁੱਤੇ ਦੇ ਸਰੀਰ ਵਿੱਚ ਹੀ ਖੁਭੋਈ ਰੱਖਿਆ।

ਦਸਮੇਸ਼ ਕਾਲੋਨੀ ਵਿੱਚ ਇੱਕ ਕੁੱਤੇ ਨੇ ਕਾਰ ਦੇ ਕਵਰ ਨੂੰ ਨੁਕਸਾਨ ਪਹੁੰਚਾਇਆ ਸੀ। ਕੁੱਤੇ ਦੀ ਇਸ ਹਰਕਤ ਨੂੰ ਵੇਖ ਕੇ ਕਾਰ ਦੇ ਮਾਲਕ ਨੂੰ ਐਨਾ ਗੁੱਸਾ ਆਇਆ ਕਿ ਉਹ ਆਪਣੇ ਗੁੱਸੇ ਤੇ ਕਾਬੂ ਨਾ ਕਰ ਸਕਿਆ। ਕੁੱਤੇ ਦੀ ਅਜਿਹੀ ਹਰਕਤ ਤੋਂ ਬਾਅਦ ਉਸ ਨੇ ਬਰਛਾ ਆਪਣੇ ਹੱਥ ਵਿੱਚ ਲਿਆ ਅਤੇ ਜਾਕੇ ਕੁੱਤੇ ਤੇ ਹਮਲਾ ਕਰ ਦਿੱਤਾ।

ਲੋਕਾਂ ਨੇ ਰੋਕਣ ਦੀ ਕੀਤੀ ਕੋਸ਼ਿਸ਼

ਕੁੱਤੇ ਦੀਆਂ ਚੀਕਾਂ ਸੁਣਕੇ ਆਸ ਪਾਸ ਦੇ ਲੋਕ ਨੇੜੇ ਇਕੱਠੇ ਹੋ ਗਏ, ਉਹਨਾਂ ਨੇ ਉਸ ਵਿਅਕਤੀ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਸ ਵਿਅਕਤੀ ਨੇ ਕਿਸੇ ਦੀ ਨਹੀਂ ਸੁਣੀ ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਸ ਵਿਅਕਤੀ ਤੇ ਕੁੱਤੇ ਪ੍ਰਤੀ ਗੁੱਸਾ ਐਨਾ ਜਿਆਦਾ ਸੀ ਜਿਸ ਨੇ ਉਸਦੀ ਸੋਚਣ ਤੇ ਸਮਝਣ ਦੀ ਸ਼ਕਤੀ ਨੂੰ ਨਸ਼ਟ ਕਰ ਦਿੱਤਾ ਸੀ। ਜਿਸ ਦਾ ਨਤੀਜ਼ਾ ਇਹ ਹੋਇਆ ਕਿ ਕਾਫ਼ੀ ਸਮੇਂ ਤੱਕ ਕੁੱਤੇ ਤੇ ਹਮਲਾ ਕਰਦਾ ਰਿਹਾ।

ਸੰਸਥਾ ਨੇ ਜਖ਼ਮੀ ਕੁੱਤੇ ਨੂੰ ਪਹੁੰਚਾਇਆ ਹਸਪਤਾਲ

ਕੁੱਤੇ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੈਲਪ ਫਾਰ ਐਨੀਮਲਜ਼ ਸੰਸਥਾ ਵੱਲੋਂ ਜਖ਼ਮੀ ਕੁੱਤੇ ਨੂੰ ਪਸ਼ੂਆਂ ਦੇ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸੰਸਥਾ ਦੇ ਕਾਰਕੁੰਨਾਂ ਨੇ ਘਟਨਾ ਦੀ ਵੀਡੀਓ ਲੁਧਿਆਣਾ ਪੁਲਿਸ ਨੂੰ ਦੇਕੇ ਆਰੋਪੀ ਸ਼ਖਸ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

Exit mobile version