ਲੜਕੀ ਨੂੰ ਮੈਸੇਜ ਕਰਨਾ ਨੌਜਵਾਨ ਨੂੰ ਪਿਆ ਭਾਰਾ, ਪਿੰਡ ਵਾਲਿਆਂ ਨੇ ਬੰਨ੍ਹ ਕੀ ਕੀਤੀ ਕੁਟਮਾਰ ਤੇ ਕਤਲ ਕੀਤੇ ਕੇਸ
ਪੀੜਤ ਲੜਕੀ ਦੇ ਪਿਤਾ ਨੇ ਕਿਹਾ ਕਿ ਲਵਪ੍ਰੀਤ ਸਿੰਘ ਉਸ ਦੀ ਲੜਕੀ ਨੂੰ ਮੈਸੇਜ ਕਰਦਾ ਸੀ ਜਿਸ ਕਰਕੇ ਉਸ ਦੀ ਕੁੱਟਮਾਰ ਕੀਤੀ ਹੈ। ਲਵਪ੍ਰੀਤ ਜੋਂ ਇਲਜਾਮ ਲਗਾ ਰਿਹਾ ਹੈ ਕਿ ਉਨ੍ਹਾਂ ਕੇਸਾਂ ਦੀ ਬੇਅਦਬੀ ਕੀਤੀ ਹੈ, ਪਰ ਇਹ ਸਿੱਖ ਨਹੀਂ ਹੈ ਕਿਉਂਕਿ ਇਹ ਟੋਪੀ ਲੈ ਕੇ ਰੱਖਦਾ ਸੀ।
Patiala young man Beaten: ਸੋਸ਼ਲ ਮੀਡੀਆ ਤੇ ਲਵਪ੍ਰੀਤ ਸਿੰਘ ਨੌਜਵਾਨ ਲੜਕੇ ਦੇ ਕੇਸਾ ਦੀ ਬੇਅਦਬੀ ਕਰਨ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸ ਨੂੰ ਲੈ ਕੇ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇੱਕ ਪਾਸੇ ਨੌਜਵਾਨ ਲਵਪ੍ਰੀਤ ਸਿੰਘ ਨੇ ਕਿਹਾ ਗਿਆ ਕਿ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਅਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਸ ਦੀ ਗਲਤੀ ਇਹ ਹੈ ਕਿ ਉਹ ਪਿੰਡ ਦੀ ਲੜਕੀ ਨੂੰ ਮੈਸੇਜ ਕੀਤਾ ਸੀ।
ਦੂਜੇ ਪਾਸੇ ਪੀੜਤ ਲੜਕੀ ਦੇ ਪਿਤਾ ਨੇ ਕਿਹਾ ਕਿ ਲਵਪ੍ਰੀਤ ਸਿੰਘ ਉਸ ਦੀ ਲੜਕੀ ਨੂੰ ਮੈਸੇਜ ਕਰਦਾ ਸੀ ਜਿਸ ਕਰਕੇ ਉਸ ਦੀ ਕੁੱਟਮਾਰ ਕੀਤੀ ਹੈ। ਲਵਪ੍ਰੀਤ ਜੋਂ ਇਲਜਾਮ ਲਗਾ ਰਿਹਾ ਹੈ ਕਿ ਉਨ੍ਹਾਂ ਕੇਸਾਂ ਦੀ ਬੇਅਦਬੀ ਕੀਤੀ ਹੈ, ਪਰ ਇਹ ਸਿੱਖ ਨਹੀਂ ਹੈ ਕਿਉਂਕਿ ਇਹ ਟੋਪੀ ਲੈ ਕੇ ਰੱਖਦਾ ਸੀ। ਇਸ ਨੇ 2 ਮਹੀਨੇ ਪਹਿਲਾਂ ਹੀ ਆਪਣੇ ਬਾਲ ਕਟਵਾ ਦਿੱਤੇ ਸਨ।
ਪਿੰਡ ਦੇ ਸਰਪੰਚ ਵੱਲੋਂ ਵੀ ਲਵਪ੍ਰੀਤ ਉੱਪਰ ਗੁੰਡਾਗਰਦੀ ਕਰਨ ਦੇ ਆਰੋਪ ਲਗਾਏ ਹਨ। ਨਾਭਾ ਸਦਰ ਪੁਲਿਸ ਦੇ ਐਸਐਚਓ ਗੁਰਪ੍ਰੀਤ ਸਮਰਾਉ ਨੇ ਦੱਸਿਆ ਕਿ ਲਵਪ੍ਰੀਤ ਪਿੰਡ ਦੀ ਲੜਕੀ ਨੂੰ ਮੈਸੇਜ ਕਰਦਾ ਸੀ, ਜਿਸ ਕਰਕੇ ਇਹ ਮਾਮਲਾ ਵਧਿਆ। ਪੀੜਤ ਨੇ ਆਰੋਪ ਲਗਾਏ ਕਿ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ। ਇਸ ਸੰਬੰਧ ਵਿੱਚ ਉਨ੍ਹਾਂ ਲੜਕੀ ਦੇ ਪਿਤਾ, ਲੜਕੀ ਦੇ ਭਰਾ ਅਤੇ ਪਿੰਡ ਦੇ ਸਰਪੰਚ ਅਤੇ ਨੰਬਰਦਾਰ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਅਗਲੀ ਤਫਤੀਸ਼ ਭਵਾਨੀਗੜ੍ਹ ਅਧੀਨ ਆਉਂਦੇ ਪੁਲਿਸ ਥਾਣਾ ਕਰੇਗੀ ਕਿਉਂਕਿ ਇਹ ਬਖੂਹਾ ਕਾਲੇ ਝਾੜ ਤੋਂ ਸ਼ੁਰੂ ਹੋਇਆ ਸੀ।
ਨਾਭਾ ਬਲਾਕ ਦਾ ਪਿੰਡ ਮਲਕੋ ਇਸ ਪਿੰਡ ਦਾ ਨੌਜਵਾਨ ਲਵਪ੍ਰੀਤ ਸਿੰਘ ਪਿੰਡ ਦੀ ਹੀ ਲੜਕੀ ਨੂੰ ਮੈਸੇਜ ਕਰਦਾ ਸੀ। ਜਿਸ ਕਰਕੇ ਲੜਕੇ ਨੇ ਇਹ ਸਾਰੀ ਘਟਨਾਕ੍ਰਮ ਆਪਣੇ ਪਿਤਾ ਨੂੰ ਦੱਸਿਆ ਅਤੇ ਪਿਤਾ ਨੇ ਲੜਕੇ ਲਵਪ੍ਰੀਤ ਸਿੰਘ ਨੂੰ ਭਵਾਨੀਗੜ੍ਹ ਅਧੀਨ ਪੈਂਦੇ ਪਿੰਡ ਕਾਲੇ ਝਾੜ ਤੋਂ ਲਿਆ ਕੇ ਉਸ ਨੂੰ ਮਲਕੋ ਵਿਖੇ ਚੌਰਾਹੇ ਵਿੱਚ ਬੰਨ੍ਹ ਕੇ ਕੁੱਟਮਾਰ ਕੀਤੀ ਸੀ। ਪਿੰਡ ਦੇ ਹੀ ਵਿਅਕਤੀ ਵੱਲੋਂ ਉਸ ਦੇ ਕੇਸ ਕਤਲ ਕਰ ਦਿੱਤੇ। ਜਿਸ ਤੋਂ ਬਾਅਦ ਪੀੜਿਤ ਲਵਪ੍ਰੀਤ ਸਿੰਘ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੋ ਗਿਆ। ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੜਕੀ ਦੇ ਪਿਤਾ, ਲੜਕੀ ਦੇ ਭਰਾ ਪਿੰਡ ਦੇ ਸਰਪੰਚ ਤੇ ਨੰਬਰਦਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ।
ਮਾਮਲੇ ਤੇ ਪੀੜਿਤ ਨੌਜਵਾਨ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਵੱਲੋਂ ਪਿੰਡ ਲੜਕੀ ਨੂੰ ਸੁਨੇਹਾ ਭੇਜਣ ਨੂੰ ਲੈ ਕੇ ਇੱਕ ਪਰਿਵਾਰ ਵੱਲੋਂ ਪੰਚਾਇਤ ਅਤੇ ਪਿੰਡ ਨਿਵਾਸੀਆਂ ਦੀ ਮੌਜੂਦਗੀ ਵਿੱਚ ਖੰਬੇ ਨਾਲ ਬੰਨ ਕੇ ਕੁੱਟਮਾਰ ਕੀਤੀ ਗਈ। ਉਸਦੇ ਸਿੱਖੀ ਸਰੂਪ ਦੌਰਾਨ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ। ਜਿਸ ਲਈ ਉਸ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ
ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਮਰਾਉ ਨੇ ਦੱਸਿਆ ਕਿ ਸਦਰ ਪੁਲਿਸ ਨੇ ਪੀੜਿਤ ਨੌਜਵਾਨ ਲਵਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਨੂੰ ਲੈ ਕੇ ਲਿਖਾਏ ਗਏ ਬਿਆਨਾਂ ਦੇ ਅਧਾਰ ਤੇ ਹੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਹੈ। ਕੁੱਟਮਾਰ ਦੀ ਸ਼ੁਰੂਆਤ ਭਵਾਨੀਗੜ੍ਹ ਦੇ ਪਿੰਡ ਕਾਲਾ ਝਾੜ ਤੋਂ ਹੋਈ ਸੀ ਜਿਸ ਕਰਕੇ ਭਵਾਨੀਗੜ੍ਹ ਥਾਣੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਉਹਨਾ ਕਿਹਾ ਕਿ ਲਵਪ੍ਰੀਤ ਸਿੰਘ ਵੱਲੋਂ ਪਿੰਡ ਦੀ ਹੀ ਲੜਕੀ ਨੂੰ ਮੈਸੇਜ ਕੀਤਾ ਸੀ। ਜਿਸ ਕਰਕੇ ਇਹ ਮਾਮਲਾ ਗਰਮਾਇਆ।