ਪਟਿਆਲਾ ਦੇ ਰੋਂਗਲਾ ਪਿੰਡ ਵਿੱਚ ਨਸ਼ਾ ਤਸਕਰ ਦਾ ਘਰ ਸੀਲ, ਹੰਗਾਮਾ ਕਰਨ ਤੇ ਹਿਰਾਸਤ ‘ਚ ਪਰਿਵਾਰ
Patiala Drug Smuggler House Sealed: ਪਟਿਆਲਾ ਪੁਲਿਸ ਪ੍ਰਸ਼ਾਸਨ ਨੇ ਪਹਿਲਾਂ ਹੀ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ ਹਨ। ਜੇਕਰ ਕੋਈ ਵੀ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਦਾ ਫੜਿਆ ਜਾਂਦਾ ਹੈ, ਤਾਂ ਉਸ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਉਸ ਦੀਆਂ ਗੈਰ-ਕਾਨੂੰਨੀ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਜ਼ਬਤ ਕਰਕੇ ਨਸ਼ਟ ਕਰ ਦਿੱਤਾ ਜਾਵੇਗਾ।
ਪਟਿਆਲਾ ਦੇ ਰੋਂਗਲਾ ਪਿੰਡ ਵਿੱਚ ਉਸ ਵੇਲ੍ਹੇ ਭਾਜੜ ਪੈ ਗਈ, ਜਦੋਂ ਅਚਾਨਕ ਹਰ ਪਾਸੇ ਪੁਲਿਸ ਹੀ ਪੁਲਿਸ ਦਿਖਾਈ ਦੇਣ ਲੱਗੀ। ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪੁਲਿ ਇੱਥੇ ਨਸ਼ਾ ਤਸਕਰ ਦਾ ਘਰ ਸੀਲ ਕਰਨ ਪਹੁੰਚੀ ਸੀ। ਪੁਲਿਸ ਦੀ ਕਾਰਵਾਈ ਦੇਖ ਕੇ ਪਰਿਵਾਰ ਦੀਆਂ ਔਰਤਾਂ ਨੇ ਹੰਗਾਮਾ ਕੀਤਾ ਅਤੇ ਨਾਲ ਹੱਥ ਜੋੜ ਕੇ ਰੋਣ ਵੀ ਲੱਗ ਪਈਆਂ। ਪਰ ਪੁਲਿਸ ਕੋਰਟ ਦੇ ਆਦੇਸ਼ ਦੀ ਪਾਲਣਾ ਕਰਕੇ ਵਾਪਸ ਚਲੀ ਗਈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਸੇ ਘਰ ਨੂੰ ਬੁਲਡੋਜਰ ਨਾਲ ਢਾਹਿਆ ਵੀ ਗਿਆ ਸੀ।
ਪੁਲਿਸ ਅਧਿਕਾਰੀ ਜਗਜੀਤ ਰੰਧਾਵਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸ਼ਨੀਵਾਰ ਨੂੰ ਬੀਡੀਪੀਓ ਅਦਾਲਤ ਦੇ ਹੁਕਮਾਂ ‘ਤੇ ਤਹਿਸੀਲਦਾਰ ਦੀ ਅਗਵਾਈ ਵਿੱਚ ਪੁਲਿਸ ਫੋਰਸ ਪਟਿਆਲਾ ਦੇ ਰੋਂਗਲਾ ਪਿੰਡ ਵਿੱਚ ਪਹੁੰਚੀ, ਜਿੱਥੇ ਕੁਝ ਲੋਕਾਂ ਨੇ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਮਦਦ ਨਾਲ ਘਰ ਬਣਾਏ ਸਨ। ਉਨ੍ਹਾਂ ਵਿਰੁੱਧ ਪਹਿਲਾਂ ਹੀ ਕਈ ਮਾਮਲੇ ਦਰਜ ਸਨ, ਜਿਨ੍ਹਾਂ ਦੀਆਂ ਕਾਪੀਆਂ ਸਥਾਨਕ ਪੰਚਾਇਤ ਨੂੰ ਦਿਖਾਈਆਂ ਗਈਆਂ ਸਨ, ਅਤੇ ਬਾਅਦ ਵਿੱਚ ਇਨ੍ਹਾਂ ਸਾਰੇ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਘਰਾਂ ਦਾ ਕਬਜ਼ਾ ਪੰਚਾਇਤ ਨੂੰ ਦੁਆਇਆ ਗਿਆ ਹੈ।
ਪਟਿਆਲਾ ਪੁਲਿਸ ਪ੍ਰਸ਼ਾਸਨ ਨੇ ਪਹਿਲਾਂ ਹੀ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ ਹਨ। ਜੇਕਰ ਕੋਈ ਵੀ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਦਾ ਫੜਿਆ ਜਾਂਦਾ ਹੈ, ਤਾਂ ਉਸ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਉਸ ਦੀਆਂ ਗੈਰ-ਕਾਨੂੰਨੀ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਜ਼ਬਤ ਕਰਕੇ ਨਸ਼ਟ ਕਰ ਦਿੱਤਾ ਜਾਵੇਗਾ।


