ਤਰਨਤਾਰਨ 'ਚ ਨਿਹੰਗਾਂ ਨੇ ਘਰ ਵੜ ਕੇ ਕੀਤਾ ਵਿਅਕਤੀ ਦਾ ਕਤਲ, ਬਚਾਉਣ ਆਏ ਪੁੱਤਰ ਤੇ ਭਰਾ 'ਤੇ ਤਲਵਾਰਾਂ ਨਾਲ ਹਮਲਾ | Nihangs kill Punjab man over financial dispute readfull Story in Punjabi Punjabi news - TV9 Punjabi

ਤਰਨਤਾਰਨ ‘ਚ ਨਿਹੰਗਾਂ ਨੇ ਘਰ ਵੜ ਕੇ ਕੀਤਾ ਵਿਅਕਤੀ ਦਾ ਕਤਲ, ਬਚਾਉਣ ਆਏ ਪੁੱਤਰ ਤੇ ਭਰਾ ‘ਤੇ ਤਲਵਾਰਾਂ ਨਾਲ ਹਮਲਾ

Updated On: 

31 Jul 2024 18:37 PM

ਨਿਹੰਗ ਬਾਣਾ ਪਹਿਨੇ ਕੁਝ ਸਿੱਖ ਪੀੜਤ ਦੇ ਘਰ ਦਾਖਲ ਹੋਏ ਅਤੇ ਪਰਿਵਾਰ ਦੇ ਸਾਹਮਣੇ ਤਿੰਨਾਂ ਦਾ ਸਿਰ ਕਲਮ ਕਰ ਦਿੱਤਾ। ਦੋ ਜਣਿਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਪਿਤਾ ਦੀ ਮੌਤ ਹੋ ਗਈ। ਇਹ ਘਟਨਾ ਪੱਟੀ ਦੇ ਵਾਰਡ ਨੰਬਰ 6 ਦੀ ਹੈ। ਮ੍ਰਿਤਕ ਦੀ ਪਛਾਣ ਸ਼ੰਮੀ ਪੁਰੀ ਵਜੋਂ ਹੋਈ ਹੈ।

ਤਰਨਤਾਰਨ ਚ ਨਿਹੰਗਾਂ ਨੇ ਘਰ ਵੜ ਕੇ ਕੀਤਾ ਵਿਅਕਤੀ ਦਾ ਕਤਲ, ਬਚਾਉਣ ਆਏ ਪੁੱਤਰ ਤੇ ਭਰਾ ਤੇ ਤਲਵਾਰਾਂ ਨਾਲ ਹਮਲਾ
Follow Us On

ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਵਿੱਚ ਮੰਗਲਵਾਰ ਨੂੰ 7 ਨਿਹੰਗਾਂ ਨੇ ਇੱਕ ਵਿਅਕਤੀ ਨੂੰ ਤਲਵਾਰ ਨਾਲ ਵੱਢ ਕੇ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਹਮਲੇ ‘ਚ ਵਿਅਕਤੀ ਦਾ ਲੜਕਾ ਅਤੇ ਭਰਾ ਗੰਭੀਰ ਜ਼ਖਮੀ ਹੋ ਗਏ। ਨਿਹੰਗਾਂ ਨੇ ਇਹ ਹਮਲਾ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਕੀਤਾ ਹੈ। ਨਿਹੰਗ ਬਾਣਾ ਪਹਿਨੇ ਕੁਝ ਸਿੱਖ ਪੀੜਤ ਦੇ ਘਰ ਦਾਖਲ ਹੋਏ ਅਤੇ ਪਰਿਵਾਰ ਦੇ ਸਾਹਮਣੇ ਤਿੰਨਾਂ ਦਾ ਸਿਰ ਕਲਮ ਕਰ ਦਿੱਤਾ। ਦੋ ਜਣਿਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਪਿਤਾ ਦੀ ਮੌਤ ਹੋ ਗਈ। ਇਹ ਘਟਨਾ ਪੱਟੀ ਦੇ ਵਾਰਡ ਨੰਬਰ 6 ਦੀ ਹੈ। ਮ੍ਰਿਤਕ ਦੀ ਪਛਾਣ ਸ਼ੰਮੀ ਪੁਰੀ ਵਜੋਂ ਹੋਈ ਹੈ। ਉਹ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਜਦਕਿ ਜ਼ਖਮੀਆਂ ਦੀ ਪਛਾਣ ਸ਼ੰਮੀ ਪੁਰੀ ਪੁੱਤਰ ਕਰਨ ਪੁਰੀ ਅਤੇ ਭਰਾ ਰਾਜਨ ਪੁਰੀ ਵਜੋਂ ਹੋਈ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੁਪਹਿਰ ਸਮੇਂ 7 ਨਿਹੰਗਾਂ ਨੇ ਘਰ ਵਿਚ ਆ ਕੇ ਸ਼ੰਮੀ ਨਾਲ ਲੜਾਈ ਸ਼ੁਰੂ ਕਰ ਦਿੱਤੀ। ਲੜਾਈ ਦੌਰਾਨ ਨਿਹੰਗਾਂ ਨੇ ਤਲਵਾਰਾਂ ਕੱਢ ਲਈਆਂ ਅਤੇ ਫਿਰ ਪਰਿਵਾਰ ਦਾ ਜੋ ਵੀ ਮੈਂਬਰ ਸਾਹਮਣੇ ਆਉਂਦਾ ਉਸ ਨੂੰ ਵੱਢਣਾ ਸ਼ੁਰੂ ਕਰ ਦਿੱਤਾ।

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ

ਪੀੜਤ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਹਮਲਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਹੈ। ਨਿਹੰਗ ਵਾਰ-ਵਾਰ ਸ਼ੰਮੀ ਨੂੰ ਪੈਸੇ ਦੇਣ ਲਈ ਕਹਿ ਰਿਹਾ ਸੀ। ਕਈ ਵਾਰ ਉਸ ਨੇ ਫੋਨ ‘ਤੇ ਧਮਕੀਆਂ ਵੀ ਦਿੱਤੀਆਂ ਸਨ ਪਰ ਪਰਿਵਾਰ ਨੇ ਨਹੀਂ ਸੋਚਿਆ ਸੀ ਕਿ ਉਹ ਆ ਕੇ ਇਸ ਤਰ੍ਹਾਂ ਹਮਲਾ ਕਰੇਗਾ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਹੰਗਾਂ ਦੇ ਆਉਂਦੇ ਹੀ ਉਨ੍ਹਾਂ ਨੇ ਪਹਿਲਾਂ ਸ਼ੰਮੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਉਸ ਦੇ ਪੁੱਤਰ ਨੇ ਦਖਲ ਦਿੱਤਾ। ਬਾਅਦ ਵਿੱਚ ਨਿਹੰਗਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਨਿਹੰਗਾਂ ਨੇ ਉਸ ਨੂੰ ਛੁਡਾਉਣ ਆਏ ਚਾਚੇ ‘ਤੇ ਵੀ ਹਮਲਾ ਕਰਕੇ ਜ਼ਖਮੀ ਕਰ ਦਿੱਤਾ।

ਸ਼ੰਮੀ ‘ਤੇ 1.75 ਲੱਖ ਰੁਪਏ ਦਾ ਸੀ ਕਰਜ਼ਾ

ਮੌਕੇ ਤੇ ਪੁੱਜੇ ਜਾਂਚ ਅਧਿਕਾਰੀ ਥਾਣਾ ਸਿਟੀ ਦੇ ਐਸਐਚਓ ਜਸਪਾਲ ਸਿੰਘ ਨੇ ਦੱਸਿਆ ਕਿ ਸ਼ੰਮੀ ਪੁਰੀ ਨਾਲ ਕੁਝ ਵਿਅਕਤੀਆਂ ਦਾ ਪੈਸਿਆਂ ਦਾ ਲੈਣ-ਦੇਣ ਸੀ। ਸ਼ੰਮੀ ‘ਤੇ 1.75 ਲੱਖ ਰੁਪਏ ਦਾ ਕਰਜ਼ਾ ਸੀ। ਇਸ ਕਾਰਨ ਨਿਹੰਗਾਂ ਦਾ ਬਾਨਾ ਪਾਏ ਕੁਝ ਵਿਅਕਤੀ ਆਏ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਐਸਐਸਪੀ ਤਰਨਤਾਰਨ ਅਸ਼ਵਨੀ ਕਪੂਰ ਵੀ ਮੌਕੇ ‘ਤੇ ਪੁੱਜੇ। ਜਿਸ ਨੂੰ ਦੇਖ ਕੇ ਇਲਾਕਾ ਨਿਵਾਸੀਆਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਅਧਿਕਾਰੀਆਂ ਨਾਲ ਗੱਲ ਕਰਕੇ ਮੌਕੇ ਤੋਂ ਚਲੇ ਗਏ।

ਇਹ ਵੀ ਪੜ੍ਹੋ: ਮਨੂ ਭਾਕਰ ਨੇ ਰਚਿਆ ਇਤਿਹਾਸ, ਇਨ੍ਹਾਂ ਖਿਡਾਰੀਆਂ ਨੇ ਕੀਤਾ ਨਿਰਾਸ਼, ਇਸ ਤਰ੍ਹਾਂ ਰਿਹਾ ਪੈਰਿਸ ਓਲੰਪਿਕ ਚ ਭਾਰਤ ਦਾ ਚੌਥਾ ਦਿਨ

Exit mobile version