ਪਤਾ ਨਹੀਂ ਸੀ ਇਹ ਰਾਤ ਹੋਵੇਗੀ ਆਖਰੀ! ਨਿੱਕੀ ਦੇ ਕਤਲ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ
ਦਿੱਲੀ ਦੇ ਉੱਤਮ ਨਗਰ ਇਲਾਕੇ ਵਿੱਚ ਇੱਕ ਬੱਸ ਵਿੱਚ ਸਾਹਿਲ ਅਤੇ ਨਿੱਕੀ ਦੀ ਅਚਾਨਕ ਮੁਲਾਕਾਤ ਹੋਈ ਸੀ। ਸਾਹਿਲ ਐਸਐਸਸੀ ਕੋਚਿੰਗ ਲਈ ਜਾਂਦਾ ਸੀ ਜਦੋਂ ਕਿ ਨਿੱਕੀ ਮੈਡੀਕਲ ਕੋਚਿੰਗ ਲੈ ਰਹੀ ਸੀ।
ਪਤਾ ਨਹੀਂ ਸੀ ਇਹ ਰਾਤ ਹੋਵੇਗੀ ਆਖਰੀ! ਨਿੱਕੀ ਦੇ ਕਤਲ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ। NIcky last night video
ਗੁਆਂਢੀਆਂ ਨਾਲ ਬਹੁਤੀ ਗੱਲ ਨਹੀਂ ਕਰਦੀ ਸੀ ਨਿੱਕੀ
ਦੱਸਿਆ ਜਾ ਰਿਹਾ ਹੈ ਕਿ ਨਿੱਕੀ ਨੇ ਆਪਣੇ ਗੁਆਂਢੀਆਂ ਨੂੰ ਦੱਸਿਆ ਸੀ ਕਿ ਉਹ ਪੜ੍ਹਾਈ ਕਰ ਰਹੀ ਹੈ ਅਤੇ ਜ਼ਿਆਦਾਤਰ ਉਹ ਲੋਕਾਂ ਨਾਲ ਗੱਲ ਨਹੀਂ ਕਰਦੀ ਸੀ। ਪਰ ਇੱਥੇ ਮੌਜੂਦ ਲੋਕਾਂ ਨੇ ਸਾਹਿਲ ਨੂੰ ਵੀ ਕਈ ਵਾਰ ਇਸ ਫਲੈਟ ‘ਚ ਆਉਂਦੇ ਦੇਖਿਆ ਹੈ। ਨਿੱਕੀ ਦੇ ਦਾਦਾ ਰਾਮਕਿਸ਼ਨ ਨੇ ਦੱਸਿਆ ਕਿ ਨਿੱਕੀ ਅਤੇ ਉਸ ਦੀ ਛੋਟੀ ਭੈਣ ਆਖਰੀ ਵਾਰ 23 ਦਸੰਬਰ ਨੂੰ ਘਰ ਆਈਆਂ ਸਨ। 5 ਦਿਨ ਘਰ ਹੀ ਰਹੀਆਂ ਸ। ਉਹ ਬਹੁਤ ਖੁਸ਼ ਸਨ। ਦੋਵੇਂ ਭੈਣਾਂ ਬਾਹਰ ਵੱਖ-ਵੱਖ ਕਾਲਜਾਂ ਵਿੱਚ ਪੜ੍ਹਦੀਆਂ ਹਨ। ਦਾਦਾ ਰਾਮਕਿਸ਼ਨ ਨੇ ਕਿਹਾ ਹੈ ਕਿ ਸਾਹਿਲ ਨੂੰ ਫਾਂਸੀ ਹੋਣੀ ਚਾਹੀਦੀ ਹੈ।ਉੱਧਰ ਕਤਲ ਦੀ ਖਬਰ ਮਿਲਣ ਤੋਂ ਬਾਅਦ ਨਿੱਕੀ ਦੀ ਮਾਂ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।ਸਾਹਿਲ ਨੂੰ ਨਹੀਂ ਹੈ ਪਛਤਾਵਾ
ਸਾਹਿਲ ਅਤੇ ਨਿੱਕੀ ਦਾ ਪ੍ਰੇਮ ਸਬੰਧ ਸਾਲ 2018 ਤੋਂ ਚੱਲ ਰਿਹਾ ਸੀ। ਸਾਹਿਲ ਐਸਐਸਸੀ ਕੋਚਿੰਗ ਲਈ ਜਾਂਦਾ ਸੀ ਜਦੋਂ ਕਿ ਨਿੱਕੀ ਮੈਡੀਕਲ ਦੀ ਤਿਆਰੀ ਲਈ ਕੋਚਿੰਗ ਲੈ ਰਹੀ ਸੀ। ਦੋਵੇਂ ਇੱਕੋ ਬੱਸ ਵਿੱਚ ਸਫ਼ਰ ਕਰਦੇ ਸਨ। ਇਸ ਦੌਰਾਨ ਦੋਹਾਂ ‘ਚ ਪਿਆਰ ਹੋ ਗਿਆ। ਫਿਲਹਾਲ ਪੁਲਿਸ ਨੇ ਦੋਸ਼ੀ ਸਾਹਿਲ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਹਿਲ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ।Loading...
Unable to load recommendations.
Follow Us
