ਗੁਰਦਾਸਪੁਰ ਦੇ ਪਿੰਡਾ ਬਾਮੜੀ ‘ਚ NIA ਦੀ ਰੇਡ, ਵਿਸਫੋਟਕ ਸਮੱਗਰੀ ਬਰਮਾਦ

Updated On: 

10 Sep 2025 16:09 PM IST

NIA Raid: ਗੁਰਦਾਸਪੁਰ ਵਿੱਚ ਐਨਆਈਏ ਦੀ ਟੀਮ ਨੇ ਸੰਨੀ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਕੁਝ ਬਰਾਮਦਗੀ ਲਈ ਬੁੱਧਵਾਰ ਨੂੰ ਪਿੰਡ ਭਾਮੜੀ ਲਿਆਂਦਾ ਗਿਆ। ਇਸ ਦੌਰਾਨ NIA ਵੱਲੋਂ ਇੱਕ ਮੁਲਜ਼ਮ ਦੀ ਨਿਸ਼ਾਨਦਹੀ 'ਤੇ ਪਿੰਡ ਭਾਮੜੀ ਦੇ ਇੱਕ ਖਾਲੀ ਪਲਾਟ ਚੋਂ ਵਿਸਫੋਟਕ ਸਮਗਰੀ ਬਰਮਾਦ ਕੀਤੀ ਗਈ ਹੈ।

ਗੁਰਦਾਸਪੁਰ ਦੇ ਪਿੰਡਾ ਬਾਮੜੀ ਚ NIA ਦੀ ਰੇਡ, ਵਿਸਫੋਟਕ ਸਮੱਗਰੀ ਬਰਮਾਦ
Follow Us On

ਗੁਰਦਾਸਪੁਰ ਦੇ ਸ਼੍ਰੀ ਹਰ ਗੋਬਿੰਦਪੁਰ ਦੇ ਪਿੰਡ ਭਾਮੜੀ ਵਿੱਚ ਕੇਂਦਰੀ ਜਾਂਚ ਏਜੰਸੀ NIA ਵੱਲੋਂ ਛਾਪਾਮਾਰੀ ਕੀਤੀ ਗਈ ਹੈ। ਇਸ ਦੌਰਾਨ NIA ਵੱਲੋਂ ਇੱਕ ਮੁਲਜ਼ਮ ਦੀ ਨਿਸ਼ਾਨਦਹੀ ‘ਤੇ ਪਿੰਡ ਭਾਮੜੀ ਦੇ ਇੱਕ ਖਾਲੀ ਪਲਾਟ ਚੋਂ ਵਿਸਫੋਟਕ ਸਮਗਰੀ ਬਰਮਾਦ ਕੀਤੀ ਗਈ ਹੈ। ਹਾਲਾਂਕਿ ਇਸ ਸਬੰਧੀ ਬਟਾਲਾ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਮੌਕੇ ਤੇ ਬੰਬ ਡਿਫੀਊਜਰ ਟੀਮ, ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਨੇ 200 ਮੀਟਰ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ।

ਪੁੱਛਗਿੱਛ ਦੌਰਾਨ ਵੱਡੀ ਬਰਾਮਦਗੀ

ਜਾਣਕਾਰੀ ਮੁਤਾਬਕ ਐਨਆਈਏ ਟੀਮ ਨੇ ਸੰਨੀ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਬੁੱਧਵਾਰ ਨੂੰ ਕੁਝ ਬਰਾਮਦਗੀ ਲਈ ਪਿੰਡ ਭਾਮੜੀ ਲਿਆਂਦਾ ਗਿਆ। ਹਾਲਾਂਕਿ ਟੀਮ ਹੁਣੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ, ਪਰ ਟੀਮ ਨੇ ਪੁਲਿਸ ਨਾਲ ਮਿਲ ਕੇ ਭਾਮੜੀ ਦੇ ਇੱਕ ਬੰਦ ਪ੍ਰਾਈਵੇਟ ਸਕੂਲ ਦੀ ਕੰਧ ਦੇ ਨਾਲ ਬਣੇ ਛੱਪੜ ਵਿੱਚ ਪਲਾਸਟਿਕ ਪੇਂਟ ਦੀ ਇੱਕ ਬਾਲਟੀ ਦੱਬ ਦਿੱਤੀ ਹੈ, ਜਿਸ ਵਿੱਚ ਵਿਸਫੋਟਕ ਹੋਣ ਦੀ ਸੰਭਾਵਨਾ ਹੈ।

ਅਮ੍ਰਿੰਤਰਸ ਮੰਦਰ ਹਮਲੇ ਮਾਮਲੇ ‘ਤੇ ਕਾਰਵਾਈ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ‘ਚ ਇੱਕ ਮੰਦਰ ‘ਤੇ ਹੋਏ ਹਮਲੇ ਦੇ ਸੰਬੰਧ ਵਿੱਚ ਕੁਝ ਦਿਨ ਪਹਿਲਾਂ ਕੇਂਦਰੀ ਜਾਂਚ ਏਜੰਸੀ ਵੱਲੋਂ ਕਸਬਾ ਕਾਦੀਆਂ ਦੇ ਨਜ਼ਦੀਕੀ ਪਿੰਡ ਭੈਣੀ ਬਾਂਗਰ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸੇ ਹੀ ਨੌਜਵਾਨ ਦੀ ਨਿਸ਼ਾਨ ਦਹੀ ਤੇ ਏਜੰਸੀ ਵੱਲੋਂ ਪਿੰਡ ਭਾਮੜੀ ਤੋਂ ਵਿਸਫੋਟਕ ਸਮੱਗਰੀ ਬਰਾਮਦ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ ।