ਕੁਲਦੀਪ ਕਤਲ ਕਾਂਡ ਦਾ ਮੁਲਜ਼ਮ ਜੰਮੂ ਤੋਂ ਗ੍ਰਿਫ਼ਤਾਰ, ਲੁਧਿਆਣਾ ਪੁਲਿਸ ਜਲਦ ਕਰੇਗੀ ਖੁਲਾਸਾ; 18 ਦਿਨ ਹੋਇਆ ਸੀ ਕਤਲ

rajinder-arora-ludhiana
Updated On: 

14 Jul 2025 10:21 AM

kuldeep Murder Accused Arrested: ਲੁਧਿਆਣਾ ਦੇ ਧਾਂਦਰਾ ਰੋਡ ਨੇੜੇ ਬੀਤੇ 18 ਦਿਨ ਪਹਿਲਾਂ ਪ੍ਰੋਪਰਟੀ ਕਾਰੋਬਾਰੀ ਤੇ ਅਕਾਲੀ ਦਲ ਦੇ ਸਾਬਕਾ ਐਮਪੀ ਦੇ ਪੀਏ ਕੁਲਦੀਪ ਸਿੰਘ ਦਾ ਕੁਝ ਹਥਿਆਰਬੰਦ ਨੌਜਵਾਨਾਂ ਵੱਲੋਂ ਤਲਵਾਰਾਂ ਮਾਰ ਕੇ ਕਤਲ ਕਰ ਫਰਾਰ ਹੋ ਗਏ ਸਨ। ਪੁਲਿਸ ਨੇ ਮੁਲਜ਼ਮ ਗੁਰਚਰਨ ਸਿੰਘ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਹੈ।

ਕੁਲਦੀਪ ਕਤਲ ਕਾਂਡ ਦਾ ਮੁਲਜ਼ਮ ਜੰਮੂ ਤੋਂ ਗ੍ਰਿਫ਼ਤਾਰ, ਲੁਧਿਆਣਾ ਪੁਲਿਸ ਜਲਦ ਕਰੇਗੀ ਖੁਲਾਸਾ; 18 ਦਿਨ ਹੋਇਆ ਸੀ ਕਤਲ
Follow Us On

ਲੁਧਿਆਣਾ ਦੇ ਧਾਂਦਰਾ ਰੋਡ ‘ਤੇ ਮਿਸਿੰਗ ਲਿੰਕ-2 ਹਾਈਵੇਅ ‘ਤੇ ਕੁਝ ਦਿਨ ਪਹਿਲਾਂ ਕੁਲਦੀਪ ਸਿੰਘ ਦਾ ਤਲਵਾਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਮੁਲਜ਼ਮ ਗੁਰਬਚਨ ਸਿੰਘ ਨੂੰ ਜੰਮੂ ਪੁਲਿਸ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁਲਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਤਲਵੰਡੀ ਦਾ ਪੀਏ ਸੀ।

ਇਸ ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ, ਪਰ ਹੁਣ ਜੰਮੂ ਪੁਲਿਸ ਨੇ ਉਸ ਨੂੰ ਫੜ ਲਿਆ ਹੈ।

ਦੱਸ ਦਈਏ ਕਿ ਪੁਲਿਸ ਮੁਤਾਬਕ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਥਾਣਾ ਸਦਰ, ਲੁਧਿਆਣਾ ਵਿੱਚ ਮਾਮਲਾ ਦਰਜ ਹੈ। ਗ੍ਰਿਫ਼ਤਾਰੀ ਤੋਂ ਬਾਅਦ ਜੰਮੂ ਪੁਲਿਸ ਨੇ ਮੁਲਜ਼ਮ ਗੁਰਬਚਨ ਸਿੰਘ ਨੂੰ ਲੁਧਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਐਸਐਚਓ ਅਵਨੀਤ ਕੌਰ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹਾ ਪੁਲਿਸ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਵਿੱਚ ਸਾਰੀ ਜਾਣਕਾਰੀ ਜਨਤਕ ਕਰੇਗੀ।

26 ਜੂਨ ਦੀ ਰਾਤ ਨੂੰ ਹੋਇਆ ਸੀ ਕੁਲਦੀਪ ਦਾ ਕਤਲ

ਦਰਅਸਲ, 26 ਜੂਨ ਨੂੰ ਕੁਲਦੀਪ ਰਾਤ ਨੂੰ ਆਪਣੀ ਵੋਲਕਸਵੈਗਨ ਕਾਰ ਵਿੱਚ ਆਪਣੇ ਫਾਰਮ ਹਾਊਸ ਤੋਂ ਨਿਕਲਿਆ ਸੀ। ਇੱਕ ਸਵਿਫਟ ਕਾਰ ਵਿੱਚ ਉਸ ਦਾ ਪਿੱਛਾ ਕਰ ਰਹੇ ਬਦਮਾਸ਼ਾਂ ਨੇ ਉਸਨੂੰ ਹਾਈਵੇਅ ‘ਤੇ ਘੇਰ ਲਿਆ। ਬਦਮਾਸ਼ਾਂ ਨੇ ਉਸ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਬਜ਼ੁਰਗ ਕੁਲਦੀਪ ਮਦਦ ਲਈ ਮਿੰਨਤਾਂ ਕਰਦਾ ਰਿਹਾ, ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ।

ਕੁਲਦੀਪ ਕਰਦਾ ਸੀ ਪ੍ਰਾਪਰਟੀ ਦਾ ਕਾਰੋਬਾਰ

ਕੁਲਦੀਪ ਸਿੰਘ ਮੁੰਡੀਆ ਪਿੰਡ ਦਾ ਰਹਿਣ ਵਾਲਾ ਹੈ। ਉਹ ਪ੍ਰਾਪਰਟੀ ਦਾ ਕਾਰੋਬਾਰ ਵੀ ਕਰਦਾ ਸੀ। ਕੁਝ ਸਮਾਂ ਵਿਦੇਸ਼ ਵਿੱਚ ਬਿਤਾਉਣ ਤੋਂ ਬਾਅਦ, ਉਹ ਲੁਧਿਆਣਾ ਵਾਪਸ ਆ ਗਿਆ। ਇਸ ਕਤਲ ਦਾ ਕਾਰਨ ਜ਼ਮੀਨੀ ਵਿਵਾਦ ਵੀ ਦੱਸਿਆ ਜਾ ਰਿਹਾ ਹੈ।