ਧੀ ਦੀ ਦੋਸਤ ਨਾਲ ਜਬਰ-ਜਨਾਹ, ਵੱਡੇ ਪ੍ਰੋਜੈਕਟ ਦਾ ਲਾਲਚ… ਪ੍ਰਾਪਰਟੀ ਡੀਲਰ ਖਿਲਾਫ ਚੰਡੀਗੜ੍ਹ ‘ਚ FIR
ਦੋਸ਼ੀ ਸੋਨੂੰ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਹੈ ਤੇ ਉਸ ਦਾ ਦਫਤਰ ਮੋਹਾਲੀ 'ਚ ਹੈ। ਉਸ ਨੇ ਨਾਬਾਲਗ ਨੂੰ ਦੱਸਿਆ ਕਿ ਉਹ ਇੱਕ ਵੱਡੇ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹੈ ਤੇ ਉਸ ਨੂੰ ਉੱਥੇ ਇੱਕ ਚੰਗੀ ਪੋਸਟ ਦਿਵਾ ਸਕਦਾ ਹੈ। ਇਸ ਬਹਾਨੇ, ਦੋਸ਼ੀ ਨਾਬਾਲਗ ਨੂੰ ਆਪਣੇ ਨਾਲ ਮੋਹਾਲੀ ਸਥਿਤ ਆਪਣੇ ਦਫਤਰ ਲੈ ਗਿਆ ਤੇ ਉੱਥੇ ਉਸ ਨਾਲ ਜਬਰ ਜਨਾਹ ਕੀਤਾ।
ਚੰਡੀਗੜ੍ਹ ਦੀ ਥਾਣਾ-39 ਪੁਲਿਸ ਨੇ ਮੋਹਾਲੀ ਪ੍ਰਾਪਰਟੀ ਡੀਲਰ ਰਾਜਕੁਮਾਰ ਉਰਫ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਵਿਰੁੱਧ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਰਾਜਕੁਮਾਰ ਨੇ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕੀਤਾ। ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤ ਲੜਕੀ ਦੋਸ਼ੀ ਦੀ ਧੀ ਦੀ ਦੋਸਤ ਸੀ ਤੇ ਦੋਵੇਂ ਇੱਕ ਦੂਜੇ ਦੇ ਘਰ ਆਉਂਦੇ-ਜਾਂਦੇ ਸਨ।
ਦੋਸ਼ੀ ਸੋਨੂੰ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਹੈ ਤੇ ਉਸ ਦਾ ਦਫਤਰ ਮੋਹਾਲੀ ‘ਚ ਹੈ। ਉਸ ਨੇ ਨਾਬਾਲਗ ਨੂੰ ਦੱਸਿਆ ਕਿ ਉਹ ਇੱਕ ਵੱਡੇ ਪ੍ਰੋਜੈਕਟ ‘ਤੇ ਕੰਮ ਕਰ ਰਿਹਾ ਹੈ ਤੇ ਉਸ ਨੂੰ ਉੱਥੇ ਇੱਕ ਚੰਗੀ ਪੋਸਟ ਦਿਵਾ ਸਕਦਾ ਹੈ। ਇਸ ਬਹਾਨੇ, ਦੋਸ਼ੀ ਨਾਬਾਲਗ ਨੂੰ ਆਪਣੇ ਨਾਲ ਮੋਹਾਲੀ ਸਥਿਤ ਆਪਣੇ ਦਫਤਰ ਲੈ ਗਿਆ ਤੇ ਉੱਥੇ ਉਸ ਨਾਲ ਜਬਰ ਜਨਾਹ ਕੀਤਾ।
ਘਟਨਾ ਤੋਂ ਬਾਅਦ, ਦੋਸ਼ੀ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਨਤੀਜੇ ਚੰਗੇ ਨਹੀਂ ਹੋਣਗੇ। ਇਸ ਤੋਂ ਬਾਅਦ ਦੋਸ਼ੀ ਨੇ ਨਾਬਾਲਗ ਨੂੰ ਆਪਣੀ ਕਾਰ ‘ਚ ਚੰਡੀਗੜ੍ਹ ਸਥਿਤ ਉਸ ਦੇ ਘਰ ਛੱਡ ਦਿੱਤਾ। ਡਰ ਕਾਰਨ ਪੀੜਤਾ ਨੇ ਤੁਰੰਤ ਕੁਝ ਨਹੀਂ ਦੱਸਿਆ, ਪਰ ਬਾਅਦ ਵਿੱਚ ਉਸ ਨੇ ਸਾਰੀ ਘਟਨਾ ਪਰਿਵਾਰ ਨੂੰ ਦੱਸੀ। ਪਰਿਵਾਰ ਨੇ ਤੁਰੰਤ ਪੁਲਿਸ ਸਟੇਸ਼ਨ-39 ‘ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਪੀੜਤਾ ਦਾ ਡਾਕਟਰੀ ਜਾਂਚ ਕਰਵਾਈ ਤੇ ਮਾਮਲਾ ਦਰਜ ਕੀਤਾ।
ਪੁਲਿਸ ਨੇ ਬਾਲ ਭਲਾਈ ਕਮੇਟੀ (CWC) ਦੇ ਸਾਹਮਣੇ ਪੀੜਤਾ ਦਾ ਬਿਆਨ ਦਰਜ ਕੀਤਾ ਹੈ। ਇਸ ਦੇ ਨਾਲ ਹੀ ਦੋਸ਼ੀ ਦੇ ਦਫਤਰ ਦਾ ਵੀ ਨਿਰੀਖਣ ਕੀਤਾ ਗਿਆ ਹੈ ਤੇ ਉੱਥੇ ਵੀਡੀਓਗ੍ਰਾਫੀ ਕੀਤੀ ਗਈ ਹੈ।
