ਮੋਗਾ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ: 3 ਗ੍ਰਿਫਤਾਰ, 2 ਨੂੰ ਲੱਗੀ ਗੋਲੀਆਂ, ਲੁੱਟ ਦੀ ਕਾਰ ਬਰਾਮਦ

munish-jindal
Updated On: 

03 Feb 2025 11:05 AM

ਐਸਐਸਪੀ ਮੋਗਾ ਅਜੈ ਗਾਂਧੀ ਮੁਤਾਬਕ ਜਦੋਂ ਸੀਆਈਏ ਸਟਾਫ਼ ਮੋਗਾ ਅਤੇ ਧਰਮਕੋਟ ਪੁਲੀਸ ਨੇ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ 'ਚ ਦੋ ਬਦਮਾਸ਼ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇੱਕ ਦੇ ਪੱਟ 'ਚ ਅਤੇ ਦੂਜੇ ਦੀ ਲੱਤ 'ਚ ਗੋਲੀ ਲੱਗੀ ਹੈ। ਜ਼ਖਮੀ ਬਦਮਾਸ਼ਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਮੋਗਾ ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ: 3 ਗ੍ਰਿਫਤਾਰ, 2 ਨੂੰ ਲੱਗੀ ਗੋਲੀਆਂ, ਲੁੱਟ ਦੀ ਕਾਰ ਬਰਾਮਦ

ਸੰਕੇਤਕ ਤਸਵੀਰ

Follow Us On

ਮੋਗਾ ਜ਼ਿਲੇ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ ‘ਚ 2 ਬਦਮਾਸ਼ ਜ਼ਖਮੀ ਹੋ ਗਏ, ਜਦਕਿ 3 ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਮੁਕਾਬਲਾ ਪਿੰਡ ਫਤਿਹਗੜ੍ਹ ਕੋਰੋਟਾਣਾ ਨੇੜੇ ਹੋਇਆ। ਇਨ੍ਹਾਂ ਬਦਮਾਸ਼ਾਂ ਨੇ ਧਰਮਕੋਟ ਸ਼ਹਿਰ ਦੇ ਪਿੰਡ ਮਾਹਲ ਤੋਂ ਇੱਕ ਕਿਆ ਕਾਰ ਲੁੱਟ ਲਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਦੁਕਾਨਦਾਰ ਤੋਂ 3 ਲੱਖ ਰੁਪਏ ਅਤੇ ਇਕ ਪੈਟਰੋਲ ਪੰਪ ਤੋਂ 10 ਹਜ਼ਾਰ ਰੁਪਏ ਵੀ ਲੁੱਟ ਲਏ।

ਐਸਐਸਪੀ ਮੋਗਾ ਅਜੈ ਗਾਂਧੀ ਮੁਤਾਬਕ ਜਦੋਂ ਸੀਆਈਏ ਸਟਾਫ਼ ਮੋਗਾ ਅਤੇ ਧਰਮਕੋਟ ਪੁਲੀਸ ਨੇ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ‘ਚ ਦੋ ਬਦਮਾਸ਼ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਇੱਕ ਦੇ ਪੱਟ ‘ਚ ਅਤੇ ਦੂਜੇ ਦੀ ਲੱਤ ‘ਚ ਗੋਲੀ ਲੱਗੀ ਹੈ। ਜ਼ਖਮੀ ਬਦਮਾਸ਼ਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਨੇ ਮੌਕੇ ‘ਤੇ ਤਿੰਨ ਹੋਰ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ

ਮੌਕੇ ‘ਤੇ ਤਿੰਨ ਹੋਰ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਚੋਰੀ ਕੀਤੀ ਕੀਆ ਕਾਰ ਵੀ ਬਰਾਮਦ ਕਰ ਲਈ ਹੈ। ਇਸ ਕਾਰਵਾਈ ਵਿੱਚ ਪੁਲਿਸ ਟੀਮ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਇਸ ਗ੍ਰਿਫ਼ਤਾਰੀ ਨਾਲ ਇਲਾਕੇ ਵਿੱਚ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਦੀ ਉਮੀਦ ਹੈ।