ਵਿਦੇਸ਼ ਭੇਜਣ ਦੇ ਨਾਂ 'ਤੇ ਹੋਇਆ ਠੱਗੀ ਦਾ ਸ਼ਿਕਾਰ, ਨੌਕਰੀ ਤੋਂ ਵੀ ਧੋਣਾ ਪਿਆ ਹੱਥ, ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਾ ਕੇ ਦਿੱਤੀ ਜਾਨ | man commit suicide after cheated by travel agent & lose job in faridkot know full detail in punjabi Punjabi news - TV9 Punjabi

ਵਿਦੇਸ਼ ਭੇਜਣ ਦੇ ਨਾਂ ‘ਤੇ ਹੋਇਆ ਠੱਗੀ ਦਾ ਸ਼ਿਕਾਰ, ਨੌਕਰੀ ਤੋਂ ਵੀ ਧੋਣਾ ਪਿਆ ਹੱਥ, ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਾ ਕੇ ਦਿੱਤੀ ਜਾਨ

Published: 

14 Sep 2023 18:01 PM

Crime News: ਬੀਤੇ ਦਿਨ ਵੀ ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਨੇ ਆਪਣੀ ਜਾਨ ਦੇ ਦਿੱਤੀ ਸੀ। ਟ੍ਰੈਵਲ ਏਜੰਟ ਨੇ ਉਸਨੂੰ ਵਰਕਿੰਗ ਵੀਜ਼ਾ ਦੀ ਥਾਂ ਟੂਰਿਸਟ ਵੀਜ਼ਾ ਦੁਆਇਆ ਸੀ। ਇਹ ਨੌਜਵਾਨ ਆਪਣੀ ਮੱਝਾ ਵੇਚ ਕੇ ਮਲੇਸ਼ੀਆ ਗਿਆ ਸੀ। ਖੁਦ ਨਾਲ ਹੋਏ ਧੋਖੇ ਤੋਂ ਦੁਖੀ ਨੌਜਵਾਨ ਨੇ ਭਾਰਤ ਵਾਪਸ ਆ ਕੇ ਖੁਦਕੁਸ਼ੀ ਕਰ ਲਈ। ਅਜਿਹੇ ਧੋਖੇਬਾਜ਼ ਟ੍ਰੈਵਲ ਏਜੰਟਾਂ ਤੇ ਛੇਤੀ ਤੋਂ ਛੇਤੀ ਲਗਾਮ ਕੱਸਣ ਦੀ ਲੌੜ ਹੈ।

ਵਿਦੇਸ਼ ਭੇਜਣ ਦੇ ਨਾਂ ਤੇ ਹੋਇਆ ਠੱਗੀ ਦਾ ਸ਼ਿਕਾਰ, ਨੌਕਰੀ ਤੋਂ ਵੀ ਧੋਣਾ ਪਿਆ ਹੱਥ, ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਾ ਕੇ ਦਿੱਤੀ ਜਾਨ
Follow Us On

ਫਰੀਦਕੋਟ ਦੇ ਪਿੰਡ ਦਾਨਾ ਰੋਮਾਣਾ ਦੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਜਾਨ ਦੇ ਦਿੱਤੀ ਗਈ। ਮਰਨ ਤੋਂ ਪਹਿਲਾਂ ਉਸਨੇ ਇੱਕ ਸੁਸਾਈਡ ਨੋਟ ਛੱਡਿਆ ਹੈ, ਜਿਸ ਤਹਿਤ ਉਸ ਵੱਲੋਂ ਇੱਕ ਟਰੈਵਲ ਏਜੇਂਟ ਖਿਲਫ਼ ਵਿਦੇਸ਼ ਭੇਜਣ ਦੇ ਨਾਂਤੇ ਠੱਗੀ ਮਾਰਨ ਅਤੇ ਨਾਲ ਹੀ ਜਿਸ ਬੈਂਕ ਵਿੱਚ ਉਹ ਕੰਟਰੈਕਟ ਬੇਸ ਤੇ ਨੌਕਰੀ ਕਰਦਾ ਸੀ ਉਸ ਚੋਂ ਕੱਢੇ ਜਾਣ ਕਾਰਨ ਬੈਂਕ ਮੈਨੇਜਰ ਸਮੇਤ ਦੋ ਹੋਰ ਵਿਅਕਤੀਆਂ ਤੇ ਵੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ। ਪੁਲਿਸ ਨੇ ਸੁਸਾਈਡ ਨੋਟ ਦੇ ਆਧਾਰ ਤੇ ਫਿਲਹਾਲ ਛੇ ਲੋਕਾਂ ਖਿਲਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਬਿਕ ਪਿੰਡ ਦਾਨਾ ਰੋਮਾਣਾ ਦੇ ਕੁਲਦੀਪ ਸਿੰਘ ਜਿਸ ਵੱਲੋਂ ਵਿਦੇਸ਼ ਜਾਣ ਲਈ ਇਕ ਟਰੈਵਲ ਏਜੰਟ ਨੂੰ ਪੈਸੇ ਦਿੱਤੇ ਸਨ ਜੋ ਨਾ ਤਾਂ ਉਸਦੇ ਬਾਹਰ ਜਾਣ ਦਾ ਕੋਈ ਵਸੀਲਾ ਬਣ ਸਕਿਆ ਅਤੇ ਨਾ ਹੀ ਏਜੰਟ ਨੇ ਉਸਦੇ ਕਰੀਬ ਸਾਡੇ ਤਿੰਨ ਲੱਖ ਰੁਪਏ ਵਾਪਿਸ ਕੀਤੇ। ਜਿਸ ਨੂੰ ਲੈ ਕੇ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ।

ਪਰਿਵਾਰ ਮੁਤਬਿਕ ਕੁਲਦੀਪ ਸਿੰਘ ਨੇ ਕਿਸੇ ਕੋਲੋਂ ਉਧਾਰੇ ਪੈਸੇ ਲੈਕੇ ਟ੍ਰੈਵਲ ਏਜੰਟ ਨੂੰ ਦਿਤੇ ਸਨ। ਉਸਨੇ ਇਹ ਪੈਸੇ ਬਾਹਰ ਨਾ ਜਾਣ ਦੀ ਸੂਰਤ ਚ ਹੀ ਉਕਤ ਵਿਅਕਤੀ ਕੋਲੋ ਉਧਾਰ ਫੜੇ ਸਨ। ਉਹ ਵੀ ਪੈਸੇ ਮੋੜਨ ਲਈ ਲਾਗਾਤਰ ਉਸਤੇ ਦਬਾਅ ਬਣਾ ਰਿਹਾ ਸੀ ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਨਾਲ ਹੀ ਜਿਸ ਬੈੰਕ ਚ ਉਹ ਸੇਵਾਦਾਰ ਦੀ ਨੌਕਰੀ ਕਰ ਰਿਆਂ ਸੀ ਉਸ ਚੋਂ ਵੀ ਕੁਝ ਮਹੀਨੇ ਪਹਿਲਾਂ ਉਸਨੂੰ ਕੱਢ ਦਿੱਤਾ ਗਿਆ ਸੀ। ਕੁਲਦੀਪ ਸਿੰਘ ਦੀ ਪਰੇਸ਼ਾਨੀ ਦਿਨੋਂ-ਦਿਨ ਵੱਧਦੀ ਚਲੀ ਗਈ, ਜਿਸਤੋਂ ਬਾਅਦ ਉਸਨੇ ਆਪਣੀ ਜ਼ਿੰਦਗੀ ਹੀ ਖਤਮ ਕਰਨ ਦਾ ਖੌਫਨਾਕ ਫੈਸਲਾ ਲੈ ਲਿਆ।

ਫਿਲਹਾਲ ਪੁਲਿਸ ਵੱਲੋਂ ਛੇ ਲੋਕਾਂ ਖਿਲਾਫ ਜਿਨ੍ਹਾਂ ਵਿੱਚ ਟਰੈਵਲ ਏਜੇਂਟ ਅਤੇ ਬੈਂਕ ਮੁਲਾਜ਼ਮ ਸ਼ਾਮਿਲ ਹਨ ਖਿਲਾਫ ਮਾਮਲਾ ਦਰਜ ਕਰ ਕੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version