ਲੁਧਿਆਣਾ ਚ ਮਾਨਸਿਕ ਤੌਰ ‘ਤੇ ਬੱਚੇ ਨਾਲ ਕੁਕਰਮ, ਮੁਲਜ਼ਮ ਇੱਕ ਸਾਲ ਤੋਂ ਕਰ ਰਿਹਾ ਸੀ ਜਿਨਸੀ ਸ਼ੋਸ਼ਣ
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਬਰੇਲ ਭਵਨ ਦੇ ਸੁਪਰਡੈਂਟ ਅਮਨਦੀਪ ਸਿੰਘ ਨੇ ਦੱਸਿਆ ਕਿ ਮਾਨਸਿਕ ਤੌਰ 'ਤੇ ਕਮਜ਼ੋਰ ਬੱਚੇ ਬਰੇਲ ਭਵਨ ਵਿੱਚ ਪੜ੍ਹਦੇ ਅਤੇ ਰਹਿੰਦੇ ਹਨ। ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਚੌਕੀਦਾਰ ਪ੍ਰਭਜੋਤ ਸਿੰਘ ਇੱਕ ਮਾਨਸਿਕ ਤੌਰ 'ਤੇ ਕਮਜ਼ੋਰ ਬੱਚੇ ਨਾਲ ਗਲਤ ਕੰਮ ਕਰ ਰਿਹਾ ਹੈ।
ਸੰਕੇਤਕ ਤਸਵੀਰ
ਲੁਧਿਆਣਾ ਵਿੱਚ ਚੰਡੀਗੜ੍ਹ ਰੋਡ ‘ਤੇ ਜਮਾਲਪੁਰ ਚੌਕ ਨੇੜੇ ਬਰੇਲ ਭਵਨ ਤੋਂ ਇੱਕ ਨਾਬਾਲਗ ਬੱਚੇ ਨਾਲ ਕੁਕਰਮ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਰੇਲ ਭਵਨ ਦਾ ਚੌਕੀਦਾਰ ਪਿਛਲੇ ਇੱਕ ਸਾਲ ਤੋਂ ਬੱਚੇ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ ਅਤੇ ਉਸਨੂੰ ਪੀੜਤ ਬਣਾ ਰਿਹਾ ਸੀ। ਫਿਲਹਾਲ ਜਮਾਲਪੁਰ ਥਾਣੇ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਮੁਲਜ਼ਮ ਫਰਾਰ ਹੈ।
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਬਰੇਲ ਭਵਨ ਦੇ ਸੁਪਰਡੈਂਟ ਅਮਨਦੀਪ ਸਿੰਘ ਨੇ ਦੱਸਿਆ ਕਿ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚੇ ਬਰੇਲ ਭਵਨ ਵਿੱਚ ਪੜ੍ਹਦੇ ਅਤੇ ਰਹਿੰਦੇ ਹਨ। ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਚੌਕੀਦਾਰ ਪ੍ਰਭਜੋਤ ਸਿੰਘ ਇੱਕ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚੇ ਨਾਲ ਗਲਤ ਕੰਮ ਕਰ ਰਿਹਾ ਹੈ। ਉਸ ਬੱਚੇ ਦੀ ਉਮਰ ਲਗਭਗ 15 ਸਾਲ ਹੈ।
ਜਦੋਂ ਸਾਡੇ ਪੱਧਰ ‘ਤੇ ਜਾਂਚ ਕੀਤੀ ਗਈ, ਤਾਂ ਮਾਮਲਾ ਸੱਚ ਪਾਇਆ ਗਿਆ। ਮੁਲਜ਼ਮ ਪ੍ਰਭਜੋਤ ਸਿੰਘ ਬੱਚੇ ਨਾਲ ਗੈਰ-ਕੁਦਰਤੀ ਸਰੀਰਕ ਸੰਬੰਧ ਬਣਾਉਂਦਾ ਸੀ।
ਮੁਲਜ਼ਮ ਖਿਲਾਫ਼ ਪੋਸਕੋ ਐਕਟ ਦੇ ਖਿਲਾਫ਼ ਮਾਮਲਾ ਦਰਜ
24 ਨਵੰਬਰ 2024 ਦੀ ਰਾਤ ਨੂੰ ਵੀ, ਮੁਲਜ਼ਮ ਪ੍ਰਭਜੋਤ ਸਿੰਘ ਨੇ ਉਸ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚੇ ਨਾਲ ਗਲਤ ਹਰਕਤਾਂ ਕੀਤੀਆਂ। ਇਸ ਮਾਮਲੇ ਵਿੱਚ ਜਮਾਲਪੁਰ ਥਾਣੇ ਦੀ ਪੁਲਿਸ ਨੇ ਮੁਲਜ਼ਮ ਪ੍ਰਭਜੋਤ ਸਿੰਘ ਵਿਰੁੱਧ ਪੋਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਚੌਕੀਦਾਰ ਅਜੇ ਵੀ ਫਰਾਰ ਹੈ।
