ਲੁਧਿਆਣਾ ਦੇ SHO ‘ਤੇ ਮਹਿਲਾ ਕਾਂਸਟੇਬਲ ਨਾਲ ਰੇਪ ਦੇ ਇਲਜ਼ਾਮ, ਬਣਾਈ ਅਸ਼ਲੀਲ ਵੀਡੀਓ
SHO Raping Woman Constable: ਐੱਸਐੱਚਓ 'ਤੇ ਮਹਿਲਾ ਕਾਂਸਟੇਬਲ ਨਾਲ ਬਲਾਤਕਾਰ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਦਾ ਦੋਸ਼ ਹੈ। ਐੱਫਆਈਆਰ ਮੁਤਾਬਕ ਐੱਸਐੱਚਓ ਨੇ ਮਹਿਲਾ ਕਾਂਸਟੇਬਲ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ।
SHO Raping Woman Constable: ਲੁਧਿਆਣਾ ਪੁਲਿਸ ਦੇ ਇੱਕ SHO ਖਿਲਾਫ ਆਪਣੇ ਹੀ ਥਾਣੇ ਵਿੱਚ ਤਾਇਨਾਤ ਮਹਿਲਾ ਕਾਂਸਟੇਬਲ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸਐੱਚਓ ‘ਤੇ ਮਹਿਲਾ ਕਾਂਸਟੇਬਲ ਨਾਲ ਰੇਪਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਦਾ ਦੋਸ਼ ਹੈ। ਐੱਫਆਈਆਰ ਮੁਤਾਬਕ ਐੱਸਐੱਚਓ ਨੇ ਮਹਿਲਾ ਕਾਂਸਟੇਬਲ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ।
ਮਹਿਲਾ ਕਾਂਸਟੇਬਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਲੁਧਿਆਣਾ ਦੇ ਥਾਣਾ ਮੁੱਲਾਪੁਰ ਦਾਖਾ ਦੇ ਐਸਐਚ ਓ ਕੁਲਵਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਤੇ ਵਾਰਦਾਤ ਤੋਂ ਬਾਅਦ ਐਸਐਚ ਓ ਫਰਾਰ ਹੈ। ਹਾਲਾਂਕਿ ਪੁਲਿਸ ਵੱਲੋਂ ਤਲਾਸ਼ ਚੱਲ ਰਹੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਉਹ ਮੁੱਲਾਪੁਰ ਥਾਣੇ ‘ਚ ਤੈਨਾਤ ਹੈ ਅਤੇ ਐਸਐਚਓ ਕੁਲਵਿੰਦਰ ਸਿੰਘ ਉਸਦੇ ਨਾਲ ਕਾਫੀ ਸਮੇਂ ਤੋਂ ਅਸ਼ਲੀਲ ਹਰਕਤਾ ਕਰਦਾ ਸੀ। ਉਸ ਨੇ ਕਿਹਾ ਕਿ ਐਸਐਚਓ ਨੇ ਉਸ ਨੂੰ ਫਾਰਮ ਹਾਊਸ ‘ਤੇ ਆਪਣੇ ਪਰਿਵਾਰ ਨਾਲ ਮਿਲਾਉਣ ਦਾ ਬਹਾਨਾ ਲਗਾ ਕੇ ਉਸ ਨੂੰ ਲੈ ਗਿਆ। ਜਦੋਂ ਉੱਥੇ ਕੋਈ ਵੀ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਤਾਂ ਉਸ ਨੇ ਉਥੋਂ ਜਾਣ ਦੀ ਗੱਲ ਕਹੀ।
ਇਸ ਦੌਰਾਨ ਐਸਐਚਓ ਨੇ ਉਸ ਦੀ ਅਸ਼ਲੀਲ ਵੀਡੀਓ ਬਣਾਈ ‘ਤੇ ਬਾਅਦ ‘ਚ ਉਸਨੂੰ ਧਮਕਾਇਆ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਇਸ ਵੀਡੀਓ ਨੂੰ ਵਾਇਰਲ ਕਰ ਦੇਵੇਗਾ। ਇਸ ਤੋਂ ਬਾਅਦ ਐਸਐਚਓ ਵੱਲੋਂ ਮਹਿਲਾ ਕਾਂਸਟੇਬਲ ਨਾਲ ਰੇਪ ਕੀਤਾ। ਉਸ ਨੇ ਕਿਹਾ ਕਿ ਮੌਕੇ ਨੂੰ ਸੰਭਾਲਦੇ ਹੋਏ, ਉਸ ਨੇ ਐਸਐਚਓ ਦੀ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ ਜਦੋਂ ਇਸ ਸੰਬੰਧ ਵਿੱਚ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਮਾਮਲਾ ਧਿਆਨ ਵਿੱਚ ਆਇਆ ਹੈ। ਮੋਹਾਲੀ ‘ਚ ਇਹ ਮਾਮਲਾ ਦਰਜ ਹੋਇਆ ਹੈ ਫਿਲਹਾਲ ਉਹਨਾਂ ਨੂੰ ਇਸ ਬਾਰੇ ਕੋਈ ਜਿਆਦਾ ਜਾਣਕਾਰੀ ਨਹੀਂ ਹੈ। ਉਹਨਾਂ ਦੱਸਿਆ ਕਿ ਐਸਐਚਓ ਪਿਛਲੇ ਛੇ ਦਿਨਾਂ ਤੋਂ ਛੁੱਟੀ ਤੇ ਹੈ।