ਪੰਜਾਬ ਪੁਲਿਸ ਨੇ ਕੱਟਿਆ ਲੁਧਿਆਣਾ ‘ਚ ਜਿੰਮ ਇੰਨਫਲੂਏਂਸਰ ਦਾ ਚਲਾਨ, ਐਲੀਵੇਟਿਡ ਬ੍ਰਿਜ ‘ਤੇ ਕਰ ਰਿਹਾ ਸੀ ਸਟੰਟ
ਵੀਡੀਓ 'ਚ ਇਕ ਜਗ੍ਹਾ 'ਤੇ ਉਹ ਅੰਡਰ ਬ੍ਰਿਜ ਦੇ ਅੰਦਰ ਪੁਸ਼-ਅੱਪ ਕਰ ਰਿਹਾ ਹੈ। ਜਦੋਂ ਉਕਤ ਮਾਮਲਾ ਟ੍ਰੈਫਿਕ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਆਇਆ ਤਾਂ ਉਨ੍ਹਾਂ ਤੁਰੰਤ ਉਸ ਦਾ ਚਲਾਨ ਕੱਟਣ ਦੇ ਹੁਕਮ ਦਿੱਤੇ। ਪੁਲਿਸ ਸੋਮਵਾਰ ਨੂੰ ਪੂਰਾ ਦਿਨ ਇਸ ਜਿੰਮ ਇੰਨਫਲੂਏਂਸਰ ਦੀ ਭਾਲ ਕਰਦੀ ਰਹੀ।

ਲੁਧਿਆਣੇ ਦੇ ਇੱਕ ਜਿਮ ਇੰਨਫਲੂਏਂਸਰ ਦੀ ਰੀਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਰੀਲ ਵਿੱਚ ਉਹ ਜਿੰਮ ਵਿਚ ਕਸਰਤ ਕਰਦਾ ਹੈ ਅਤੇ ਅੱਧੀ ਰਾਤ ਨੂੰ ਸੜਕਾਂ ‘ਤੇ ਰੀਲਾਂ ਬਣਾਉਂਦਾ ਨਜ਼ਰ ਆਉਂਦਾ ਹੈ। ਰੀਲ ਬਣਾਉਂਦਾ ਹੋਇਆ ਉਹ ਆਪਣੀ ਟੀ-ਸ਼ਰਟ ਵੀ ਉਤਾਰ ਦਿੰਦਾ ਹੈ। ਐਨਾ ਹੀ ਨਹੀਂ ਉਹ ਕਲਾਕ ਟਾਵਰ ਦੇ ਸਾਹਮਣੇ ਉੱਚੇ ਪੁਲ ‘ਤੇ ਜਾਕੇ ਇੱਕ ਰੀਲ ਬਣਾਉਂਦਾ ਹੈ। ਵੀਡੀਓ ‘ਚ ਉਹ ਹੱਥ ਪਿੱਛੇ ਛੱਡ ਕੇ ਬਾਈਕ ‘ਤੇ ਸਵਾਰ ਨਜ਼ਰ ਆ ਰਿਹਾ ਹੈ।
ਲੁਧਿਆਣਾ ਦੇ ਵਿਸ਼ਾਲ ਰਾਜਪੂਤ ਨਾਂ ਦੇ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਸੜਕਾਂ ‘ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਰੀਲ ਬਣਾਉਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਉਸ ਖਿਲਾਫ ਕਾਰਵਾਈ ਕਰਦੇ ਹੋਏ ਉਸ ਦਾ ਚਲਾਨ ਕੱਟ ਦਿੱਤਾ ਹੈ।
Always obey #traffic rules#DontRashDriving#LudhianaPolice#stunt#bikes pic.twitter.com/z1fhmJVk7a
— Commissioner of Police, Ludhiana (@Ludhiana_Police) July 29, 2024
ਇਹ ਵੀ ਪੜ੍ਹੋ
ਪੁਲਿਸ ਕਰ ਰਹੀ ਸੀ ਭਾਲ
ਵੀਡੀਓ ‘ਚ ਇਕ ਜਗ੍ਹਾ ‘ਤੇ ਉਹ ਅੰਡਰ ਬ੍ਰਿਜ ਦੇ ਅੰਦਰ ਪੁਸ਼-ਅੱਪ ਕਰ ਰਿਹਾ ਹੈ। ਜਦੋਂ ਉਕਤ ਮਾਮਲਾ ਟ੍ਰੈਫਿਕ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ‘ਚ ਆਇਆ ਤਾਂ ਉਨ੍ਹਾਂ ਤੁਰੰਤ ਉਸ ਦਾ ਚਲਾਨ ਕੱਟਣ ਦੇ ਹੁਕਮ ਦਿੱਤੇ। ਪੁਲਿਸ ਸੋਮਵਾਰ ਨੂੰ ਪੂਰਾ ਦਿਨ ਇਸ ਜਿੰਮ ਇੰਨਫਲੂਏਂਸਰ ਦੀ ਭਾਲ ਕਰਦੀ ਰਹੀ।
ਪੁਲਿਸ ਨੇ ਦੇਰ ਸ਼ਾਮ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ। ਪੁਲਿਸ ਨੇ ਨੌਜਵਾਨ ਦੀ ਕਾਵਾਸਾਕੀ ਨਿੰਜਾ ਬਾਈਕ ਵੀ ਜ਼ਬਤ ਕਰ ਲਈ ਹੈ। ਜਦੋਂ ਪੁਲਿਸ ਨੇ ਇਸ ਜਿੰਮ ਇੰਨਫਲੂਏਂਸਰ ਦੀ ਇੰਸਟਾਗ੍ਰਾਮ ਆਈਡੀ ਦੀ ਖੋਜ ਕੀਤੀ ਤਾਂ ਸਾਰਾ ਮਾਮਲਾ ਹੱਲ ਹੋ ਗਿਆ।
ਸੋਸ਼ਲ ਮੀਡੀਆ ‘ਤੇ ਨਜ਼ਰ ਰੱਖ ਰਹੀ ਹੈ ਟ੍ਰੈਫਿਕ ਪੁਲਸ
ਟ੍ਰੈਫਿਕ ਜ਼ੋਨ ਇੰਚਾਰਜ ਦੀਪਕ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਸੋਸ਼ਲ ਮੀਡੀਆ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਜੇਕਰ ਕੋਈ ਨਿਯਮਾਂ ਦੇ ਉਲਟ ਵਾਹਨ ਚਲਾਉਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪਿਛਲੇ ਕੁਝ ਦਿਨਾਂ ਤੋਂ ਸੜਕਾਂ ‘ਤੇ ਹੰਗਾਮਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਸੜਕਾਂ ‘ਤੇ ਰੀਲਾਂ ਬਣਾਉਣਾ ਅਪਰਾਧ ਹੈ। ਨੌਜਵਾਨਾਂ ਨੂੰ ਬੇਨਤੀ ਹੈ ਕਿ ਪੁਲਾਂ ਜਾਂ ਸੜਕਾਂ ‘ਤੇ ਰੀਲਾਂ ਨਾ ਲਗਾਉਣ ਕਿਉਂਕਿ ਰੀਲਾਂ ਬਣਾਉਣ ਸਮੇਂ ਸੜਕ ‘ਤੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਜਿਸ ਕਾਰਨ ਉਹਨਾਂ ਦਾ ਜਾਂ ਫਿਰ ਸੜਕ ਤੇ ਸਫ਼ਰ ਕਰਨ ਵਾਲਿਆਂ ਦਾ ਕੋਈ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।