ਲੁਧਿਆਣਾ ਪੁਲਿਸ ਨੇ ਦੋ ਗੋਲਡ ਤਸਕਰ ਕੀਤੇ ਗ੍ਰਿਫਤਾਰ, ਦੋ ਕਿੱਲੋ ਸੋਨਾ ਵੀ ਮਿਲਿਆ

Updated On: 

11 Nov 2023 11:43 AM

ਜੀਆਰਪੀ ਪੁਲਿਸ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਗਸ਼ਤ ਦੌਰਾਨ ਦੋ ਸੋਨਾ ਤਸਕਰਾਂ ਨੂੰ ਕਾਬੂ ਕੀਤਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਟਾਟਾ ਮੁਰੀ ਐਕਸਪ੍ਰੈਸ ਗੱਡੀ ਰਾਹੀਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਉਤਰੇ ਸਨ। ਪੁਲਿਸ ਚੈਕਿੰਗ ਦੌਰਾਨ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਫੜੇ ਗਏ।

ਲੁਧਿਆਣਾ ਪੁਲਿਸ ਨੇ ਦੋ ਗੋਲਡ ਤਸਕਰ ਕੀਤੇ ਗ੍ਰਿਫਤਾਰ, ਦੋ ਕਿੱਲੋ ਸੋਨਾ ਵੀ ਮਿਲਿਆ

ਸੋਨਾ (ਸੰਕੇਤਕ ਤਸਵੀਰ)

Follow Us On

ਪੰਜਾਬ ਨਿਊਜ। ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਸਫਲਾਤ ਮਿਲੀ ਹੈ। ਪੁਲਿਸ ਨੇ ਰੇਲਵੇ ਸਟੇਸ਼ਨ (Railway station) ਤੋਂ ਸੱਕ ਦੇ ਆਧਾਰ ਜਦੋਂ ਨੌਜਵਾਨਾਂ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਸੋਨਾ ਬਰਾਮਦ ਹੋਇਆ। ਨੌਜਵਾਨਾਂ ਕੋਲੋਂ 2 ਕਿਲੋ 107 ਗ੍ਰਾਮ ਸੋਨਾ ਬਰਾਮਦ ਹੋਇਆ ਹੈ। ਫੜੇ ਗਏ ਨੌਜਵਾਨਾਂ ਦੇ ਨਾਂ ਅਮਰਜੋਤ ਅਤੇ ਅਮਰੀਕ ਹਨ। ਇੰਸਪੈਕਟਰ ਜਤਿੰਦਰ ਸਿੰਘ ਅਨੁਸਾਰ ਦੋਵਾਂ ਨੌਜਵਾਨਾਂ ਨੇ ਪੁਲਿਸ ਕੋਲ ਕਬੂਲ ਕੀਤਾ ਕਿ ਉਹ ਇਲਾਹਾਬਾਦ ਤੋਂ ਸੋਨਾ ਲਿਆ ਕੇ ਲੁਧਿਆਣਾ ਅਤੇ ਅੰਮ੍ਰਿਤਸਰ ਸਪਲਾਈ ਕਰਨ ਜਾ ਰਹੇ ਸਨ। ਸੂਤਰਾਂ ਅਨੁਸਾਰ ਇਹ ਸੋਨਾ ਅੱਜ ਸਰਾਫਾ ਬਾਜ਼ਾਰ ਵਿੱਚ ਇੱਕ ਕਾਰੋਬਾਰੀ ਨੂੰ ਸਪਲਾਈ ਕੀਤਾ ਜਾਣਾ ਸੀ। ਦੋਵਾਂ ਨੌਜਵਾਨਾਂ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਉਨ੍ਹਾਂ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਜਿਨ੍ਹਾਂ ਨੇ ਸੋਨਾ ਡਿਲੀਵਰ ਕਰਨਾ ਸੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬਰਾਮਦ ਹੋਇਆ ਸੋਨਾ ਕਿੰਨੇ ਕੈਰੇਟ ਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਵਿੱਚ ਕਿਸੇ ਵੱਡੇ ਗੋਲਡ ਸਮੱਗਲਰ (Gold Smuggler) ਗਿਰੋਹ ਬਾਰੇ ਜਾਣਕਾਰੀ ਮਿਲ ਸਕਦੀ ਹੈ।

ਜਾਂਚ ਅਧਿਕਾਰੀ ਨੇ ਐਕਸਾਈਜ਼ ਟੀਮ ਨੂੰ ਵੀ ਬੁਲਾਇਆ

ਐਸਐਚਓ ਅਨੁਸਾਰ ਮਾਮਲਾ ਐਕਸਾਈਜ਼ ਦਾ ਹੋਣ ਕਾਰਨ ਮੌਕੇ ਤੇ ਐਕਸਾਈਜ਼ ਵਿਭਾਗ (Excise Department) ਦੀ ਟੀਮ ਨੂੰ ਬੁਲਾਇਆ ਗਿਆ। ਸੋਨਾ ਅਤੇ ਦੋਵੇਂ ਵਿਅਕਤੀਆਂ ਨੂੰ ਉਨ੍ਹਾਂ ਦੀ ਦੇਖ-ਰੇਖ ਹੇਠ ਸੌਂਪ ਦਿੱਤਾ ਗਿਆ ਹੈ। ਦੂਜੇ ਪਾਸੇ ਆਬਕਾਰੀ ਅਧਿਕਾਰੀਆਂ ਮੁਤਾਬਕ ਉਹ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਇਹ ਪਤਾ ਲਗਾਇਆ ਜਾਵੇਗਾ ਕਿ ਤਸਕਰ ਇਲਾਹਾਬਾਦ ਤੋਂ ਇਹ ਸੋਨਾ ਕਿਸ ਤੋਂ ਲੈ ਕੇ ਆਏ ਹਨ। ਦੋਵਾਂ ਦੀ ਮੋਬਾਇਲ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Exit mobile version