ਅਮ੍ਰਿਤਸਰ ਨਿਊਜ: ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀ ਭਗੌੜੇ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਫੜਨ ਲਈ ਪੰਜਾਬ ਪੁਲਿਸ (Punjab Police) ਲਗਾਤਾਰ ਸੂਬੇ ਦੀਆਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ ਪਰ ਅਜੇ ਤੱਕ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਅੰਮ੍ਰਿਤਪਾਲ ਨੂੰ ਫੜਣ ਲਈ ਹੁਣ ਪੁਲਿਸ ਉਸ ਦੇ ਪੋਸਟਰ ਰੇਲਵੇ ਸਟੇਸ਼ਨਾਂ ਤੇ ਲਗਾਨੇ ਸ਼ੁਰੂ ਕੀਤੇ ਹਨ। ਇਸੇ ਤਹਿਤ ਗੁਰਦਾਸਪੁਰ ਤੋਂ ਬਾਅਦ ਹੁਣ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਵੀ ਅਮ੍ਰਿਤਪਾਲ ਸਿੰਘ ਦੇ ਪੋਸਟਰ ਲਗਾਏ ਗਏ ਹਨ।
ਪੁਲਿਸ ਨੇ ਅੰਮ੍ਰਿਤਸਰ ਰੇਲਵੇ ਤੇ ਲਗਾਏ ਪੋਸਟਰਾਂ ਵਿੱਚ ਲਿਖਿਆ ਹੈ, “ਉਕਤ ਅੰਮ੍ਰਿਤਪਾਲ ਸਿੰਘ ਕਈ ਵੱਖ ਵੱਖ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਹੈ। ਜਿਸ ਕਿਸੇ ਨੂੰ ਇਸਦੇ ਬਾਰੇ ਜਾਣਕਾਰੀ ਹੈ, ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰੇ। ਸੂਚਨਾ ਦੇਣ ਵਾਲ ਨੂੰ ਇਨਾਮ ਦਿਤਾ ਜਾਵੇਗਾ ਅਤੇ ਉਸਦਾ ਨਾਮ ਗੁਪਤ ਰੱਖਿਆ ਜਾਵੇਗਾ।”
22 ਜਨਤਕ ਥਾਵਾਂ ‘ਤੇ ਲਗਾਏ ਗਏ ਪੋਸਟਰ
ਜੀਆਰਪੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਤੋਂ ਆਦੇਸ਼ ਤੇ ਇਹ ਪੋਸਟਰ ਰੇਲਵੇ ਦੀਆਂ ਅੰਮਿਤਸਰ ਦੇ 22 ਦੇ ਕਰੀਬ ਜਨਤਕ ਥਾਵਾਂ ਤੇ ਇਹ ਪੋਸਟਰ ਲਗਾਏ ਗਏ ਹਨ। ਪੁਲਿਸ ਅਧਿਕਾਰੀ ਬਲਬੀਰ ਸਿੰਘ ਘੁੰਮਣ ਨੇ ਕਿਹਾ ਕਿ ਰੇਲਵੇ ਸਟੇਸ਼ਨ ਤੇ ਦੇਸ਼ਾਂ ਵਿਦੇਸ਼ਾਂ ਤੋਂ ਯਾਤਰੀ ਇੱਥੇ ਆਉਂਦੇ ਹਨ। ਇਸ ਲਈ ਇੱਥੇ ਪੋਸਟਰ ਲਗਾਏ ਗਏ ਹਨ।
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਪੰਜਾਬ ਪੁਲਿਸ ਨੂੰ ਚਕਮਾ ਦੇ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਉਸ ਨੂੰ ਫੜਨ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅੰਮ੍ਰਿਤਪਾਲ ਜਦੋਂ ਤੋਂ ਭਾਰਤ ਪਰਤਿਆ ਸੀ, ਉਦੋਂ ਤੋਂ ਹੀ ਉਹ ਪੱਪਲਪ੍ਰੀਤ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਕੁਝ ਸਮਾਂ ਪਹਿਲਾਂ ਪਪਲਪ੍ਰੀਤ ਸਿੰਘ ਦੀ ਅੰਮ੍ਰਿਤਪਾਲ ਨਾਲ ਸਾਫਟ ਡਰਿੰਕ ਪੀਣ ਦੀ ਤਸਵੀਰ ਵੀ ਸਾਹਮਣੇ ਆਈ ਸੀ। ਜਾਣਕਾਰੀ ਮੁਤਾਬਕ 18 ਮਾਰਚ ਨੂੰ ਇਕੱਠੇ ਫਰਾਰ ਹੋਣ ਤੋਂ ਬਾਅਦ ਦੋਵੇਂ ਹਰਿਆਣਾ ‘ਚ ਇਕੱਠੇ ਨਜਰ ਆਏ ਸਨ। ਪੁਲਿਸ ਨੇ ਪਪਲਪ੍ਰੀਤ ਸਿੰਘ ਨੂੰ ਤਾਂ ਗ੍ਰਿਫਤਾਰ ਕਰਕੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਹੁਣ ਭਾਲ ਅਮ੍ਰਿਤਪਾਲ ਦੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ