ਲੁਧਿਆਣਾ ‘ਚ ਆਨਲਾਈਨ ਠੱਗੀ ਦਾ ਸ਼ਿਕਾਰ ਹੋਇਆ ਸੁਨਿਆਰਾ, ਪੁਲਿਸ ਨੂੰ ਸ਼ਿਕਾਇਤ ਕਰ ਕਾਰਵਾਈ ਦੀ ਕੀਤੀ ਮੰਗ
ਜਾਣਕਾਰੀ ਦਿੰਦਿਆਂ ਵਰਿੰਦਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲੋ ਇੱਕ ਪਰਿਵਾਰ ਦੇ ਵੱਲੋਂ ਸਾਢੇ 16 ਹਜਾਰ ਰੁਪਏ ਦੀ ਕਰੀਬ ਸੋਨਾ ਖਰੀਦਿਆ ਜਾਂਦਾ ਹੈ ਅਤੇ ਆਨਲਾਈਨ ਪੇਮੈਂਟ ਦੀ ਗੱਲ ਕਹੀ ਜਾਂਦੀ ਹੈ। ਜਿਸ ਤੋਂ ਬਾਅਦ ਆਨਲਾਈਨ ਪੇਮੈਂਟ ਦਾ ਸਰਵਰ ਡਾਊਨ ਹੋਣ ਦਾ ਹਵਾਲਾ ਦਿੱਤਾ ਜਾਂਦਾ ਹੈ। ਇਸ ਦੌਰਾਨ ਜੋੜੇ ਵੱਲੋਂ ਆਪਣਾ ਨੰਬਰ ਵੀ ਦਿੱਤਾ ਜਾਂਦਾ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਦਿੱਕਤ ਹੋਈ ਤਾਂ ਉਹਨਾਂ ਦੇ ਨਾਲ ਫੋਨ ਤੇ ਸੰਪਰਕ ਕਰ ਲਿਆ ਜਾਵੇ।
ਲੁਧਿਆਣਾ ਦੇ ਹੈਬੋਵਾਲ ਸਥਿਤ ਗੋਗੀ ਮਾਰਕੀਟ ਦੇ ਵਿੱਚ ਇੱਕ ਸੁਨਿਆਰਾ ਨੂੰ ਇੱਕ ਜੋੜੇ ਦੀ ਸਾਈਬਰ ਠੱਗੀ ਦਾ ਸ਼ਿਕਾਰ ਬਣਾਇਆ ਹੈ। ਦੱਸ ਦਈਏ ਕਿ ਇੱਕ ਜੋੜੇ ਵੱਲੋਂ ਸੋਨਾ ਖਰੀਦਿਆ ਜਾਂਦਾ ਹੈ ਅਤੇ ਉਸ ਦੀ ਪੇਮੈਂਟ ਆਨਲਾਈਨ ਕੀਤੀ ਜਾਂਦੀ ਹੈ ਪਰ ਉਹ ਆਨਲਾਈਨ ਪੇਮੈਂਟ ਸੁਨਿਆਰੇ ਦੇ ਖਾਤੇ ਵਿੱਚ ਨਹੀਂ ਆਉਂਦੀ।ਸੁਨਿਆਰਾ ਵਰਿੰਦਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਅਕਾਊਂਟ ਵਿੱਚ ਬੈਲੈਂਸ ਚੈੱਕ ਕੀਤਾ ਤਾਂ ਉਸ ਵਿੱਚ ਪੇਮੈਂਟ ਨਹੀਂ ਆਈ ਹੋਈ ਸੀ। ਜਿਸ ਤੋਂ ਬਾਅਦ ਬਿੱਲ ਕੱਟਣ ਸਮੇਂ ਲਏ ਫੋਨ ਨੰਬਰ ਤੇ ਉਸ ਜੋੜੇ ਨੂੰ ਫੋਨ ਕੀਤਾ ਜਾਂਦਾ ਹੈ।
ਇੱਥੇ ਦੱਸਣਯੋਗ ਹੈ ਕਿ ਉਸ ਜੋੜੇ ਨੇਫੋਨ ਚੱਕਣ ਉਪਰੰਤ ਇਹ ਪੇਮੈਂਟ ਸ਼ਾਮ ਨੂੰ ਦੇਣ ਦੀ ਗੱਲ ਕਹੀ ਪਰ ਸੁਨਿਆਰੇ ਨੂੰ ਪੇਮੈਂਟ ਨਾ ਮਿਲਣ ਦੇ ਬਾਅਦ ਉਸ ਦੇ ਵੱਲੋਂ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਜੋ ਉਸ ਦੀ ਬਣਦੀ ਪੇਮੈਂਟ ਮਿਲ ਸਕੇ।
ਜਾਣਕਾਰੀ ਦਿੰਦਿਆਂ ਵਰਿੰਦਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲੋ ਇੱਕ ਪਰਿਵਾਰ ਦੇ ਵੱਲੋਂ ਸਾਢੇ 16 ਹਜਾਰ ਰੁਪਏ ਦੀ ਕਰੀਬ ਸੋਨਾ ਖਰੀਦਿਆ ਜਾਂਦਾ ਹੈ ਅਤੇ ਆਨਲਾਈਨ ਪੇਮੈਂਟ ਦੀ ਗੱਲ ਕਹੀ ਜਾਂਦੀ ਹੈ। ਜਿਸ ਤੋਂ ਬਾਅਦ ਆਨਲਾਈਨ ਪੇਮੈਂਟ ਦਾ ਸਰਵਰ ਡਾਊਨ ਹੋਣ ਦਾ ਹਵਾਲਾ ਦਿੱਤਾ ਜਾਂਦਾ ਹੈ। ਇਸ ਦੌਰਾਨ ਜੋੜੇ ਵੱਲੋਂ ਆਪਣਾ ਨੰਬਰ ਵੀ ਦਿੱਤਾ ਜਾਂਦਾ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਦਿੱਕਤ ਹੋਈ ਤਾਂ ਉਹਨਾਂ ਦੇ ਨਾਲ ਫੋਨ ਤੇ ਸੰਪਰਕ ਕਰ ਲਿਆ ਜਾਵੇ।
ਵਰਿੰਦਰਦੀਪ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਖਾਤੇ ਵਿੱਚ ਪੇਮੈਂਟ ਨਹੀਂ ਆਈ ਤਾਂ ਉਸ ਨੇ ਉਕਤ ਜੋੜੇ ਦੇ ਨਾਲ ਕਈ ਵਾਰ ਫੋਨ ‘ਤੇ ਗੱਲਬਾਤ ਕੀਤੀ ਪਰ ਉਨ੍ਹਾਂ ਨੇ ਇੱਕ ਵਾਰ ਫੋਨ ‘ਤੇ ਗੱਲਬਾਤ ਕਰਨ ਉਪਰੰਤ ਉਸ ਦੇ ਫੋਨ ਨੰਬਰ ਨੂੰ ਬਲੋਕ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: 5 ਹਜ਼ਾਰ ਕਰੋੜ ਦੇ ਡਰੱਗ ਮਾਮਲੇ ਚ ਸਪੈਸ਼ਲ ਸੈੱਲ ਨੂੰ ਕਾਮਯਾਬੀ, ਅੰਮ੍ਰਿਤਸਰ ਏਅਰਪੋਰਟ ਤੋਂ ਮੁਲਜ਼ਮ ਗ੍ਰਿਫਤਾਰ
ਇਹ ਵੀ ਪੜ੍ਹੋ