ਲੁਧਿਆਣਾ ‘ਚ ਪਤੀ ਨੇ ਪਤਨੀ ਦਾ ਕੀਤਾ ਕਤਲ!, ਮ੍ਰਿਤਕਾ ਦੇ ਭਰਾ ਨੂੰ ਬਦਬੂ ਆਉਣ ‘ਤੇ ਖੁੱਲ੍ਹਿਆ ਭੇਤ

rajinder-arora-ludhiana
Updated On: 

10 Jun 2025 22:49 PM

ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਵਿਆਹ ਪ੍ਰੇਮ ਵਿਆਹ ਸੀ ਜਾਂ ਪ੍ਰਬੰਧਿਤ, ਸਾਰੇ ਦਸਤਾਵੇਜ਼ਾਂ ਅਤੇ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪਤੀ ਫਰਾਰ ਹੈ ਤੇ ਪੁਲਿਸ ਉਸ ਦੀ ਲਗਾਤਾਰ ਭਾਲ ਲਈ ਛਾਪੇਮਾਰੀ ਕਰ ਰਹੀ ਹੈ।

ਲੁਧਿਆਣਾ ਚ ਪਤੀ ਨੇ ਪਤਨੀ ਦਾ ਕੀਤਾ ਕਤਲ!, ਮ੍ਰਿਤਕਾ ਦੇ ਭਰਾ ਨੂੰ ਬਦਬੂ ਆਉਣ ਤੇ ਖੁੱਲ੍ਹਿਆ ਭੇਤ
Follow Us On

Ludhiana Murder Case: ਲੁਧਿਆਣਾ ਸ਼ਹਿਰ ਦੇ ਫਤਿਹਗੰਜ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਔਰਤ ਦੀ ਲਾਸ਼ ਘਰ ਦੇ ਅੰਦਰੋਂ ਬੰਦ ਮਿਲੀ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਔਰਤ ਦਾ ਭਰਾ ਆਪਣੀ ਭੈਣ ਨੂੰ ਮਿਲਣ ਪਹੁੰਚਿਆ । ਜਦੋਂ ਉਹ ਕਮਰੇ ਵਿੱਚੋਂ ਆ ਰਹੀ ਬਦਬੂ ਨੇ ਉਸ ਨੂੰ ਸੁਚੇਤ ਕਰ ਦਿੱਤਾ, ਇਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਭਰਾ ਨੇ ਕਿਰਾਏਦਾਰ ਨਾਲ ਗੱਲ ਕੀਤੀ ਤੇ ਉਸ ਨੂੰ ਤਾਲਾ ਤੋੜਨ ਲਈ ਕਿਹਾ। ਇਸ ਤੋਂ ਬਾਅਦ ਉਹ ਖੁਦ ਤਾਲਾ ਤੋੜ ਕੇ ਅੰਦਰ ਚਲਾ ਗਿਆ, ਜਿੱਥੇ ਭੈਣ ਦੀ ਲਾਸ਼ ਉਸ ਦੇ ਸਾਹਮਣੇ ਪਈ ਹੋਈ ਸੀ।

ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਚਾਰ ਦਿਨ ਪਹਿਲਾਂ ਹੀ ਫਤਿਹਗੰਜ ਇਲਾਕੇ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿਣ ਲਈ ਆਇਆ ਸੀ। ਮ੍ਰਿਤਕ ਦੀ ਭੈਣ ਨੇ ਕਿਹਾ ਕਿ ਉਹ ਉਸ ਦੀ ਭੈਣ ਨੂੰ ਅਕਸਰ ਮਿਲਦਾ ਰਹਿੰਦਾ ਸੀ ਤੇ ਉਸ ਨੂੰ ਕਿਸੇ ਘਰੇਲੂ ਝਗੜੇ ਦਾ ਕੋਈ ਪਤਾ ਨਹੀਂ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਵਾਂ ਦਾ ਪ੍ਰੇਮ ਵਿਆਹ ਹੋਇਆ ਸੀ।

ਲੜਕੀ ਦੀ ਲਾਸ਼ ਲਈ ਕਬਜ਼ੇ ‘ਚ

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਵਿਆਹ ਪ੍ਰੇਮ ਵਿਆਹ ਸੀ ਜਾਂ ਪ੍ਰਬੰਧਿਤ, ਸਾਰੇ ਦਸਤਾਵੇਜ਼ਾਂ ਅਤੇ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪਤੀ ਫਰਾਰ ਹੈ ਤੇ ਪੁਲਿਸ ਉਸ ਦੀ ਲਗਾਤਾਰ ਭਾਲ ਲਈ ਛਾਪੇਮਾਰੀ ਕਰ ਰਹੀ ਹੈ।

ਪੁਲਿਸ ਅਧਿਕਾਰੀਆਂ ਅਨੁਸਾਰ ਕਤਲ ਦਾ ਕਾਰਨ ਅਤੇ ਸਮਾਂ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗੇਗਾ। ਫਿਲਹਾਲ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਈ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।